ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬)


ਲਾਹੌਰੀ ਨਾਲ ਮਿੰਨਤ ਰਾਂਝਾ ਸੇਜ ਸੁਤਾ ਹੋਸੀ ਸੋਈ ਜੋ ਰੱਬ ਨੂੰ ਭਾਉਂਣੀਊਂਂ

ਕਹਿਨਾ ਕਵੀਸ਼ਰ

ਇਕ ਦੋ ਘੜੀ ਅੰਦਰਬੇੜੀ ਪਾਰਪਹੁੰਚੀ ਨੀਂਦਰ ਰਾਂਝਣੇ ਜ਼ੋਰ ਘੱੱਨ ਘਟਆਈ ਲੁਡਨ ਬੇਖਿਆਲ ਸੀ ਹੀਰ ਨੇੜੇ ਸਈਆਂ ਨਾਲ ਦੌੜੀ ਝਟਪੌਟ ਆਈ ਹੱਥ ਪੱੱਟ ਰੁਖਸਾਰ ਤੇ ਪੱੱਟ ਸੀਨਾ ਹੀਰ ਪਹਿਨ ਗੁਲਬਦਨ ਤੇ ਪੇਟ ਆਈ ਚਿੱਟਾ ਮੁਖੜਾ ਮਾਹ ਤੇ ਜ਼ੁਲਫ ਕਾਲੀ ਕਾਲੀ ਨਾਗਣੀ ਜਿਵੇਂ ਉਲੱੱਟ ਆਈ ਦੇਖ ਸੇਜ ਵੱਲੇ ਬਿਜਲੀ ਵਾਂਗ ਕੜਕੀ ਗੜਾ ਬਰਸਨੇ ਨੂੰ ਕੈਰੀ ਘੱੱਟ ਆਈ ਲਾਹੌਰੀ ਆਖ ਜੋ ਲੁਡਨ ਦੀ ਬਾਬ ਕੀਤੀ ਹੀਰ ਸ਼ੇਰਨੀ ਵਾਂਗ ਕਰ ਝੱਟ ਆਈ

ਮਲਾਹ ਦੀ ਦੁਰਗੱੱਤ

ਮਾਰੇ ਹੀਰ ਛੱਮਕਾਂ ਨਾਲੇ ਸਬ ਸਈਆਂ ਲੁਡਨ ਮੇਂ ਦਾ ਚੰੰਮ ਉਧੇੜਿਆ ਏ ਮੇਰੀ ਸੇਜ ਉਤੇ ਅੱਜ ਸੋਣ ਵਾਲਾ ਦੱਸ ਲੁਡਨਾ ਕੌਨ ਸਹੇੜਿਆ ਏ ਤੋਬਾ ਤੋਬ ਕਰਦਾ ਰੋ ਰੋ ਕਹੇ ਲੂਡਨ ਹੀਰੇ ਤੁਧ ਦਾ ਕੁਝ ਨ ਫੇੜਿਆ ਏ ਲਾਹੋਰੀ ਹੀਰਸਈਆਂ ਲੁਡਨਪੇਸ਼ ਪਈਆਂ ਸੁਤਾ ਰਾਂਝਨਾ ਕਿਸੇਨ ਛੇੜਿਆਏ

ਜਵਾਬ ਰਾਂਝਾ ਬਾਦ ਬੇਦਾਰੀ

ਰੋਲਾ ਪਿਆ ਖੁਲੀ ਨੀਂਦਰ ਉਠ ਰਾਂਝੇ ਪੱੱਲਾ ਮੁਖ ਤੋਂ ਪਰੇ ਹਟਾਯਾ ਏ ਮੂਹੋਂ ਆਖਿਆ ਸੂ ਰੁਨ੍ਹਾਗਾਰ ਮੈਂ ਹੀ ਏਸ ਮਲਾਹ ਨ ਕੁਝ ਗਵਾਯਾ ਏ ਬਖਸ਼ੋ ਏਸ ਨੂੰ ਕਹਿਣਾ ਜੋ ਕਹੋ ਮੈਂਨੂੰ ਜਿਸ ਨੇ ਸੇਜ ਉਤੇ ਪਾਸਾ ਲਾਯਾ ਏ ਨੀਂਦਰ ਆਈ ਰਾਹੀ ਝੱੱਟ ਅੱੱਖ ਲਾਈ ਨਾਹੀਂਂ ਪਲੰਘ ਦਾ ਕੁਝ ਘਸਾਯਾ ਏ ਤੁਸਾਂ ਕੀ ਐਵੇਂ ਥੋੜੀ ਗੱਲ ਪਿੱਛੇ ਮਾਰ ਮਾਰ ਮਲਾਹ ਉੜਾਯਾ ਏ ਲਾਹੋਰੀ ਏੈਡ ਗੁਮਾਨ ਇਸ ਸੇਜ ਦਾਏ ਤੁਸਾਂ ਕਹਿਰ ਤੇ ਜ਼ੁਲਮ ਕਮਾਯ ਏ

ਰਾਂਝੇ ਨੂੰ ਦੇਖਕੇ ਹੀਰ ਮਸਤ ਹੋਈ

ਨੈਣ ਰਾਂਂਝਣੇ ਦੇ ਹੁਸਨ ਹੀਰ ਵੇਖਣ ਹੱਸ ਕੇ ਅੱਖੀਆਂ ਕੀਤੀਆਂ ਹੀਰ ਦੋਵੇਂ ਸੀਨਾ ਚੀਰਕੇ ਜਿਗਰ ਥੀਂ ਪਾਰ ਹੋਏ ਐਸੇ ਨਿਗਾਹਵਾਲੇ ਚੱਲੇ ਤੀਰ ਦੋਵੇਂ ਜ਼ਾਹਿਰ ਗੱੱਲ ਕਲਾਮ ਨ ਮੂਲ ਹੋਈ ਬਾਤਨ ਵਿੱਚ ਹੋਏ ਖੰਡ ਖੀਰ ਦੋਵੇਂ ਲਾਹੌਰੀ ਉਠਕੇ ਰਹੇ ਨ ਜਾਣ ਜੋਗੇ ਐਸੇ ਇਸ਼ਕ ਕੀਤੇ ਦਾਮਨਗੀਰ ਦੋਵੇਂ