ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯)


ਲਾਹੌਰੀਨੇਕ ਨੀਯੱਤ ਹੋਕੇ ਉਮਰ ਕੱਟੋ ਕੋਈ ਖੋਟਣੀ ਨਹੀਂ ਬੁਰਿਆਈਏ ਜੀ

ਹੀਰ ਦਾ ਰਾਂਝੇ ਨੂੰ ਰੋਟੀ ਦੇਣ ਲਈ ਆਪਣੀ ਮਾਂ ਨੂੰ ਕਹਿਣਾ

ਮਾਏ ਦੇਹ ਰੋਟੀ ਝੱਬ ਰਾਂਂਝਣੇ ਨੂੰ ਪਈ ਸ਼ਾਮ ਸਵੇਰ ਦਾ ਭੁੱਖੜਾ ਏ ਮਲਕੀ ਆਖਿਆ ਏ ਲੈ ਖਾਹ ਬੀਬਾ ਹਾਜ਼ਰ ਜੇਹਾ ਪੱਕਾ ਮਿੱਸਾ ਰੁੱਖੜਾ ਏ ਏਹ ਉਮਰ ਤੇ ਘਰੋਂ ਪਰਦੇਸ ਆਯਾ ਖਬਰੇ ਕੀ ਬਣਿਆ ਇਹਨੂੰ ਦੁੱਖੜਾ ਏ ਲਾਹੌਰੀ ਮੰਜ਼ਲਾਂ ਮਾਰ ਹੈਰਾਨ ਕੀਤਾ ਸੁਕੇ ਹੋਠ ਕੁਮਲਾਗਿਆ ਮੁੱਖੜਾ ਏ

ਕਹਿਣਾ ਕਵੀਸ਼ਰ

ਬਿਨਾਂ ਰੋਟੀਓਂ ਰੱਬ ਨ ਯਾਦ ਆਵੇ ਬਿਨਾਂ ਰੋਟੀਓਂ ਬਾਤ ਨ ਭਾਉਂਦੀ ਏ ਬਿਨਾਂ ਰੋਟੀਓਂ ਚੈਨ ਆਰਾਮ ਨਾਹੀਂ ਬਿਨਾਂ ਰੋਟੀਓਂ ਨੀਂਦ ਨ ਆਉਂਦੀ ਏ ਬਿਨਾਂ ਰੋਟੀਓਂ ਧਰਮ ਈਂਮਾਨ ਨਾਹੀਂ ਭੁਖ ਸ਼ਰਮ ਹਯਾ ਗਵਾਉਂਦੀ ਏ ਲਾਹੌਰੀ ਕੇਹਾ ਰੋਟੀ ਏਸ ਜਹਾਨ ਅੰਦਰ ਜੋ ਚਾਹੇ ਸਾਈਆਂ ਸੋ ਕਰਾਉਂਦੀ ਏ

ਕਹਿਣਾ ਕਵੀਸ਼ਰ ਹੋਰ

ਕਰਦਾ ਕਾਰ ਰੁਜ਼ਗਾਰਨ ਕੋਈਹੀਲਾ ਜੇ ਨਾਂ ਲਾਂਵਦਾ ਰਬ ਇਨਸਾਨ ਨੂੰ ਭੁੱਖ ਪੈਦਾਵਾਰ ਜੋ ਜੀਵ ਜਹਾਨ ਉੱਤੇ ਕੀਤਾ ਜ਼ੇਰ ਇਨਸਾਨ ਹੈਵਾਨ ਨੂੰ ਭੁੱਖ ਜਿੱਥੋ ਤੀਕ ਆਸਮਾਨ ਜ਼ਮੀਂਨ ਵਸੋ ਥਾਂ ਥਾਂ ਚਮੜੀ ਸਾਰੇ ਜਹਾਨ ਨੂੰ ਭੁੱਖ ਭੱਠਝੋਕਿਆ ਲਿਖਿਆ ਵਿਚ ਕਿਸਮਤ ਹੋਯਾ ਤੰਗ ਲਗੀ ਸੁਲੇਮਾਨ ਨੂੰ ਭੁੱਖ ਭਲਾ ਕਿਸੇ ਦੀ ਲਗੀ ਨੂੰ ਕੌਣ ਜਾਣੇ ਜਾਣੇਜਦੋਂਲੱਗੇ ਅਪਣੀ ਜਾਨ ਨੂੰ ਭੁੱਖ ਸੁਤੇ ਰਾਤ ਖਾ ਕੇ ਦਿਨੇਫੇਰ ਹਾਜ਼ਰ ਲਾਹੌਰੀ ਆਗਈ ਬੁਰੀ ਸਤਾਨ ਨੂੰ ਭੁੱਖ

ਰਾਂਝੇ ਨੇ ਰੋਟੀ ਖਾਣੀ

ਰਾਂਝੇ ਬਿਸਮਿੱਲਾ ਕਹਿਕੇ ਪਕੜ ਰੋਟੀ ਜਿਤਨੀ ਤਲਬ ਹੈਸੀ ਪੇਟ ਪਾਈਓ ਸੂ ਛੱਨਾ ਲੱਸੀ ਦਾ ਪੀਕੇ ਸ਼ੁਕਰ ਕੀਤਾ ਮੰਜੀ ਉਠ ਨਵੇਕਲੇ ਡਾਈਓ ਸੂ ਐਸਾ ਨੀਂਦ ਦਾ ਮਾਰਿਆ ਪਿਆ ਲੰਮਾ ਬੀਤੀ ਰਾਤ ਪ੍ਰਭਾਤ ਚੜ੍ਹਾਈਓ ਸੂ ਲਾਹੌਰੀ ਰੱਬ ਦਾ ਨਾਮ ਨਾਘੜੀ ਲੀਤਾ ਗਾਫ਼ਲ ਸੁਤਿਆਂਉਮਰਵੰਞਾਈਓ ਸੂ

ਆਖਣਾ ਚੂਚਕ

ਚੂਚਕ ਆਖਿਆ ਓੁਠਕੇ ਜਾਹ ਬੇਲੇ ਮਹੀਂ ਸਾਰੀਆਂ ਛੇੜ ਸਮ੍ਹਾਲ ਮੀਆਂ