ਪੰਨਾ:ਕਿੱਸਾ ਹੀਰ ਲਾਹੌਰੀ.djvu/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ੴ ਸਤਿਗੁਰਪ੍ਰਸਾਦਿ।।

ਅੱਵਲ ਰੱਬ ਨੂੰ ਹੁੰਦਾ ਜੇ ਇਸ਼ਕ ਨਾਹੀਂ ਸੂਰਜ ਚੰਦ ਨ ਤਾਰੇ ਆਸਮਾਂਨ ਹੁੰਦੇ

ਹੁੰਦੀ ਨਾ ਜ਼ਮੀਂਨ ਪਹਾੜ ਪੱਥਰ ਪੈਦਾ ਨ ਹੈਵਾਨ ਇਨਸਾਂਨ ਹੁੰਦੇ

ਦਿਨ ਰਾਤ ਨਾਹੀਂ ਸੁਭਾ ਸ਼ਾਮ ਹੁੰਦੀ ਨ ਏ ਬੁਲਬੁਲਾਂ ਨ ਗੁਲਿਸਤਾਂਨ ਹੁੰਦੇ

ਹੁੰਦਾ ਨ ਸਮੁੰਦਰ ਖੂਹ ਨਦੀ ਨਾਲੇ ਹੁੰਦੇ ਮੀਂਹ ਨ ਖੇਤ ਕਿਰਸਾਂਨ ਹੁੰਦੇ

ਹੁੰਦੀ ਨ ਕਪਾਹ ਪੁਸ਼ਾਕ ਚਿਟੀ ਹੁੰਦਾ ਅੱਨ ਨ ਕੋਈ ਪਕਵਾਨ ਹੂੰਦੇ

ਹੁੰਦੇ ਨ ਗ਼ਰੀਬ ਅਮੀਰ ਕੋਈ ਮੂਰਖ ਚਤਰ ਨ ਸੁਘੜ, ਸੁਜਾਨ ਹੁੰਦੇ

ਪੂਜਾ ਪਾਠ ਨਿਮਾਜ਼ ਨ ਵਰਤ ਰੋਜ਼ੇ ਫ਼ਿਰਕੇ ਨਾ ਹਿੰਦੂ ਮੁਸਲਮਾਨ ਹੁੰਦੇ

ਹੁੰਦੇ ਨ ਬਹਿਸ਼ਤ ਤੇ ਨ ਦੋਜ਼ਖ਼ ਨੌਕ ਅਮਲ ਨਾਹੀਂ ਪੁੰਨ ਦਾਨ ਹੁੰਦੇ

ਯਾ ਇਸ਼ਕ ਵਾਲਾ ਨੀਵਾਂ ਜਾਨਦੇ ਜੇ ਹਕੀਕਤਰਾਏ ਜੀ ਕਿਉਂ ਕੁਰਬਾਨ ਹੁੰਦੇ

ਸਰਮੱਦ ਸੀਸ ਦੇ ਚੜ੍ਹੇ ਮਨਸੂ ਰਸੂਲੀ ਟੁਕੜੇ ਰੋਡੇ ਕਿਉਂ ਨਦੀ ਰਵਾਂਨ ਹੁੰਦੇ

ਹੁੰਦੀ ਆਂਵਦਾ ਨ ਏਸ ਜਹਾਂਨ ਉਤੇ ਅਤੇ ਜਾਣ ਦੇ ਭੀ ਨਾ ਸਾਮਾਨ ਹੁੰਦੇ,

ਹੁੰਦਾ ਕੁਝ ਬੀ ਨਾ ਜੇ ਨ ਇਸ਼ਕ ਹੁੰਦਾ ਲਾਹੌਰੀ ਆਪ ਹੀ ਰੋਂਬ ਰੈਹਿਮਾਨ ਹੁੰਦੇ


ਮਹਾਰਾਜ ਅਗੇ ਪ੍ਰਾਥਨਾ

ਸਾਂਈਆਂਕਰਮ ਕਰ ਮੇਤੀਜ਼ਬਾਂਨ ਉਤੇ ਬਰਸੇਸ਼ੇਅਰ ਦਾ ਮੀਂਹਜਲਥੱਲਕਰਦੇ_ _

ਰਾ ਨਾਮ ਲੈ ਸੁਖ਼ਨ ਦਾ ਬੀਜ ਬੋਇਆ ਹਰੀਭਰੀ ਉਮੈਦ ਦੀ ਵੱਲ ਕਰਦੇ

ਗ ਸੁਖਨ ਹੋਵੇ ਠੰਢੀ ਛਾਂਉ ਵਾਲਾ ਫੁਲਾਂ ਵਾਸ਼ਨਾ ਤੇ ਸ਼ੀਰੀ ਵੱਲ ਕਰਦੇ

ਹੜੀ ਗਲ ੫ਈ ਆਨ ਗਲ ਮੇਰੇ ਪੂਰੀ ਆਪ ਸਾਂਈਆਂ ਮੇਰੀ ਗੋਲ ਕਰਦੇ

ਬੇਸਮਝ ਕੀ ਸ਼ੇਅਰ ਦੀ ਸਾਰ ਜਾਣਾ ਮੂਰਖ ਬੁਧ ਚਾਲਾਕ ਅਕੱਲ ਕਰਦੇ

ਲਾਹੌਰੀਆਜ਼ਜ਼ੀ ਅਰਜ਼ ਮਨਜ਼ੂਰਹੋਵੇ ਮੇਰੀਆਂ ਮੁਸ਼ਕਲਾਂ ਸਾਹਿਬਾ ਹੇਲ ਕਰਦੇ

ਸ਼ੁਰੂ ਕਿਸਾ ਹੀਰ ਤੇ ਰਾਂਝਾ

ਨੱਢੀ ਝੰਗ ਸਯਾਲਾਂ ਦੀ ਹੀਰ ਜੱਟੀ ਆਸ਼ਕ ਰਾਂਝਣਾਂ ਤਖ਼ਤ ਹਜ਼ਾਰੇ ਹੋਯਾ

ਮੌਜੂ ਚੌਧਰੀ ਦੇ ਘਰ ਛੇ ਪੁਤਰ ਸਤਵਾਂ ਨਾਮ ਧੀਦੋ ਬੁਢੇ ਵਾਰੇ ਹੋਯਾ

ਪਲਿਆ ਲਾਡਲਾ ਕੋਈ ਪ੍ਰਵਾਹ ਨਾਹੀਂ ਤਬਾ ਤੇਜ਼ ਤੇ ਬੋਲ ਕਰਾਰੇ ਹੋਯਾ

ਰਾਤੀਂ ਹੀਰ ਦੀ ਸਿਫ਼ਤ ਸੂਨ ਖ਼ਵਾਬ ਡਿੱਠੀ ਦਿਨੇ ਉਠਕੇ ਘਰੋਂ ਕਿਨਾਰੇ ਹੋਯਾ