ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨)

ਭਾਈ ਭਾਬੀਆਂ ਤੇ ਬੇਲੀ ਵਰਜ ਥੱਕੇ ਬੇਕਾਰ ਰਾਂਝਾ ਵਾਂਗ ਪਾਰੇ ਹੋਯਾ
ਲਾਹੌਰੀ ਇਸ਼ਕ ਐਸੇ ਵਕਤ ਲੱਗਾ ਮੱਥੇ ਮਸ਼ਹੂਰ ਰਾਂਝਾ ਜੱਗ ਸਾਰੇ ਹੋਯਾ

ਰਾਂਝੇ ਦਾ ਮਸੀਤ ਦੇ ਵਿਚ ਪਹੁੰਚਣਾ

ਭਲਾ ਜਿਨ੍ਹਾਂ ਦੀ ਰਿਜ਼ਕ ਮੁਹਾਰ ਚਾਈ ਬੰਦਾ ਕੌਣ ਹੈ ਓਹਨੂੰ ਅਟਕਾਉਂਣ ਵਾਲਾ
ਨਾਲ ਸਿਦਕ ਯਕੀਨ ਜੋ ਆਸ ਕੀਤੀ ਮਦਦਗਾਰ ਉਹ ਰੱਬ ਮਿਲਾਉਂਣ ਵਾਲਾ
ਭਾਈ ਭਾਬੀਆਂ ਸੁਖ ਦੇ ਸਬ ਲਾਗੂ ਪਵੇ ਦੁਖ ਤੇ ਕੌਣ ਕਟਾਉਂਣ ਵਾਲਾ
ਪਹਿਲੀ ਰਾਤ ਮਸੀਤ ਵਿਚ ਰੜੇ ਆਈ ਰਾਂਝਾ ਮਖਮਲੀ ਛੇਜ ਤੇ ਸੌਣ ਵਾਲਾ
ਜਾ ਇਸ਼ਕ ਦਾ ਮਾਰਯਾ ਪਿਯਾ ਲੰਮਾ ਮਗਰੋਂ ਆ ਗਿਆ ਮੁਲਾਂ ਖਪੌਉਂਣ ਵਾਲਾ
ਮੁਲਾਂ ਨਾਲ ਗੁਸੇ ਲਾਲੋ ਲਾਲ ਹੋਕੇ ਆਖੇ ਕੌਣ ਹੈਂ ਤੂੰ ਡੇਰਾ ਲੌਉਂਣ ਵਾਲਾ
ਬੰਦਾ ਰੱਬ ਰਸੂਲ ਦਾ ਨਾਮ ਧੀਦੋ ਸ਼ਹਿਰ ਝੰਗ ਸਿਆਲ ਨੂੰ ਜਾਉਂਣ ਵਾਲਾ
ਰਾਂਝੇ ਆਖਿਆ ਮੀਆਂ ਇਕ ਰਾਤ ਰਹਿਣਾ ਏਥੇ ਛਾਉਂਣੀ ਨਹੀਂ ਮੈ ਪਾਉਂਨ ਵਾਲਾ
ਬੀਤੀ ਰਾਤ ਸਾਰੀ ਦੋਵੇਂ ਝਗੜਦੇ ਸਨ ਤੀਜਾ ਕੋਲ ਨ ਕੋਈ ਸਮਝਾਉਂਣਵਾਲਾ
ਲਾਹੋਰੀ ਕੇਹਾ ਰਾਂਝੇ ਮੁਲਾ ਛੱਡ ਪਿਛਾ ਵੇਲਾ ਫ਼ਜਰ ਦਾ ਨਾਮ ਧਿਆਉਂਣ ਵਾਲਾ

ਜਵਾਬ ਰਾਂਝਾ

ਬਾਹਰ ਨਿਕਲ ਕੇ ਰਾਂਝੇ ਨੇ ਆਖਿਆ ਏ ਐਹ ਲੈ ਝੁਗੜੇ ਰੱਖ ਮਸੀਤ ਮੀਆਂ
ਤੇਰੇ ਜੇਹਾ ਮੁਲਾਂ ਨਹੀ ਸੀ ਕੋਈ ਡਿਠਾ ਕਰੇਂ ਰਾਹੀਆਂ ਨਾਲ ਅਨੀਤ ਮੀਆਂ
ਅੰਦਰ ਤੁਧ ਦੇ ਲੱਖ ਪਲੀਤੀਆਂ ਨੇ ਮੈਂਨੂੰ ਕਹੇਂ ਪਲੀਤ ਪਲੀਤ ਮੀਆਂ
ਹੋਯੋਂ ਆਪ ਖ਼ਰਾਬ ਨ ਸੌਣ ਦਿਤੋ ਅਮਲਾਂ ਵਾਲਿਆਂ ਦੀ ਨਹੀਂ ਏਹ ਰੀਤ ਮੀਆਂ
ਜਿਨੂੰ ਦੈਯਾ ਨ ਰੱਬ ਦੇ ਬੰਦਿਆਂ ਤੇ ਰੱਬ ਨਾਲ ਕੀ ਹੋਗ ਪਰੀਤ ਮੀਆਂ
ਲਾਹੌਰੀ ਹਾਰ ਮਨੀ ਛਡ ਖਿਆਲ ਮੁਲਾਂ ਬੱਸ ਵੱਸ ਪਯਾ ਤੁਹੇਂ ਜੀਤ ਮੀਆਂ

ਜਵਾਬ ਮੁਲਾਂ

ਮੁਲਾਂ ਆਖਿਆ ਜਾ ਹੁਣ ਛੱਡ ਪਿੱਛਾ ਸਾਡਾ ਮਗ਼ਜ਼ ਨ ਪਿਆ ਖਪਾ ਮੀਆਂ
ਰਾਂਝੇ ਬਿਸਤਰਾ ਝਾੜਕੇ ਗੋਲ ਕੀਤਾ ਟੁਰਿਆ ਝੰਗ ਸਯਾਲਾਂ ਦੇ ਦਾ ਮੀਆਂ
ਚਿੜੀਯਾਂ ਕਾਂ ਬੋਲੇ ਪੈਂਛੀ ਜੰਗਲਾਂ ਦੇ ਰਹੇ ਰਬ ਦਾ ਨਾਮ ਧਿਆ ਮੀਆਂ
ਅੱਧੀ ਰਾਤ ਜੋ ਹਾਲੀਆਂ ਹਲ ਜੋਏ ਜੋਗੀ ਥੱਕ ਪਏ ਜੋਤਰੇ ਲਾ ਮੀਆਂ