(੫੫)
ਜੋਗੀਆਂ ਨੇ ਮੁੰਦਰਾਂ ਤੇ ਗੇਰੂਵੇ ਕਪੜੇ ਤਿਆਰ ਕਰਣੇ
ਪਾਣੀ ਗੰਗਾਦਾ ਪਾਕੇ ਗੋਮਿੱਟੀ ਸਾਧਾਂ ਮੁੰਦਰਾਂ ਝੱਬ ਬਣਾਈਆਂ ਨੇ
ਮੰਤਰ ਪੜ੍ਹੇ ਗੁਰਬਚਨ ਆਲੱਖ ਵਾਲੇ ਧੁੱਪੇ ਰਖੀਆਂਝਬ ਸੁਕਾਈਆਂਨੇ
ਗੇਰੀ ਨਾਲ ਅਲਫੀਤੁਰਤਰੰਗਦਿਤੀ ਮੁੰਦਰਾਂ ਧੂਣੀ ਦੇ ਵਿਚਪਕਾਈਆਂ ਨੇ
ਲਾਹੌਰੀ ਸਿਕਦੇਨੂੰ ਜੋਗ ਮਿਲਨਲੱਗਾ ਘੜੀਆਂ ਨੇਕ ਰੰਝੇਟੇਤੇਆਈਆਂਨੇ
ਰਾਂਝੇ ਦੇ ਇਸ਼ਨਾਨ ਲਈ ਨਾਥ ਜੀ ਦਾ ਹੁਕਮ
ਨਾਥ ਹੁਕਮਦਿਤਾ ਮੂੰਹੋਂ ਨੁਹਾਂਵਣੇਦਾਓਸੇ ਵਕਤ ਰੰਝੇਟੇਅਸ਼ਨਾਨਕੀਤਾ
ਮਲੀਖ਼ਾਕ ਜੋਗੀਜਾਪੇ ਮੁੱਦਤਾਂਦਾਨੀਵੀਂਨਜ਼ਰ ਗੁਰਚਰਨਧਿਆਂਨ ਕੀਤਾ
ਬੈਠਾ ਵਾਂਗ ਗ਼ਰੀਬਨਿਮਾਣਿਆਂਦੇ ਦਿਲੋਂ ਦੂਰਚਾ ਖੁਦੀ ਗੁਮਾਨਕੀਤਾ
ਲਾਹੌਰੀ ਰਾਂਝੇਨੇਹੀਰਦੀਦੀਦਕਾਰਨਜਾਨਮਾਲਤੇ ਸੀਸ ਕੁਰਬਾਂਨ ਕੀਤ
ਗੁਰੂ ਜੀ ਨੇ ਰਾਂਝੇ ਦੇ ਕੰਨ ਪਾੜਕੇ ਮੁੰਦਰਾਂ ਪਾਣੀਆਂ
ਬਾਲਨਾਥ ਨੇ ਛੁਰੀ ਦੋ ਧਾਰ ਫ਼ੜਕੇ ਮੀਏਂ ਰਾਂਝਣੇ ਦੇ ਕੰਨ ਚੀਰ ਦਿੱਤੇ
ਪਾਈਆਂਮੁੰਦਰਾਂ ਗੁਰੂਦਾਨਾਮ ਲੈਕੇਗਲ ਸੇਹਲੀਆਂਘੱਤ ਜ਼ੰਜੀਰ ਦਿੱਤੇ
ਦਿੱਤਾਕੰਨ ਤ੍ ਮੁਕਤ ਜੁਕਤਿਵਾਲਾਦੁਨੀਆਂਭੀਖਨੂੰ ਦੇਸਜਾਗੀਰਦਿੱਤੇ
ਕੀਤੀ ਨਿਗਾਹਤੇ ਕੰਗਲਾਸ਼ਾਹਕੀਤਾਕਰਤਾਬਿਆ ਪੀਰ ਅਮੀਰ ਦਿੱਤੇ
ਨੈਨੀ ਨੀਰਤੇ ਕੰਨਾਂ ਥੀਂ ਲਹੂਵੱਗੇ ਅਜਬ ਇਸ਼ਕਨੇਰੰਗ ਅਖ਼ੀਰ ਦਿੱਤੇ
ਲਾਹੌਰੀ ਪੀੜ ਰੰਝੇਟੇ ਦੀ ਕੌਨ ਜਾਨੇ ਜੋਜੋ ਲਿੱਖੇ ਸੋ ਦੁੱਖ ਤਕਦੀਰ ਦਿੱਤੇ
ਨਾਥ ਜੀ ਨੇ ਰੰਝੇਟੇ ਨੂੰ ਮੱਤ ਦੇਣੀ
ਏਸ ਜੋਗਦੇ ਰਾਹਨੂੰ ਪਾਉਂਨ ਔਖਾਜੀਵੇਂ ਸ਼ੇਰਦਾ ਕਰਨ ਸ਼ਿਕਾਰਬੱਚਾ
ਘੋੜਾ ਸਬਰਤੇ ਸੱਚਦੀ ਵਾਗ ਮੋੜੇਂ ਚਾਬਕਗਿਆਨਦਾਕੋਟਲਾਮਾਰ ਬੱਚਾ
ਕਿਧਰੇ ਜੋਗਨੂੰ ਮੱਥੇ ਕਲੰਕ ਲੱਗੇ ਸੰਭਲ ਵੇਖਣਾ ਏਹ ਸੰਸਾਰ ਬੱਚਾ
ਲਵੀਂ ਬਾਸ਼ਨਾਹੱਥਨਲਾਂਵਣਾਏਂਦੁਨੀਆਂਦੇਖਦਾਫ਼ਿਰੀਂ ਗੁਲਜ਼ਾਰ ਬੱਚਾ
ਏਹੋ ਬੰਦਗੀਹੈ ਖਾਹਿਸ਼ਾਂ ਖੋਟੀਆਂਥੀ ਏਸ ਜੀਉ ਨੂੰ ਰੱਖਸੁਧਾਰ ਬੱਚਾ
ਲਾਹੌਰੀ ਤੁੱਧਨੂੰ ਸੌਂਪਿਆ ਰੱਬ ਤਾਈਂ ਤੇਗਓਹਲਾਵੇ ਬੇੜਾਪਾਰ ਬੱਚਾ