ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੧)

ਕੋਈ ਵਾਰ ਮਹੂਰਤ ਨ ਸੋਚਿਓ ਸੂ ਲੱਮੇਂ ਰਾਹ ਟੁਰਿਆ ਦਿਨ ਢਲਿਆ ਏਦੇਖੀ ਸ਼ਾਮ ਨ ਰਾਤ ਫ਼ਜ਼ਰ ਹੋਈ ਲਾਹੋਰੀ ਖੇੜਿਆਂ ਦਾ ਦੇਸ ਮੱਲਿਆ ਏ

ਰਾਂਝੇ ਦੀ ਤਜਵੀਜ਼

ਰਾਂਝੇ ਚਲਦਿਆਂ ਏਹ ਤਜਵੀਜ਼ ਕੀਤੀ ਪੰਜ ਸਤ ਚਾ ਬੂਟੀਆਂ ਪੱਟੀਆਂ ਨੇ ਇੱਟ ਸਿੱਟ ਖਟਕਲ ਤੇ ਕਵਾਰ ਗੰਦਲ ਕੋਈ ਕੌੜੀਆਂ ਤੇ ਕੋਈ ਖੱਟੀਆਂ ਨੇਜਾਣੇ ਅਲਫ਼ ਦਾਨਾ ਨ ਵੇਦ ਬਨਿਆਂ ਹਜ਼ਰਤ ਇਸ਼ਕ ਪੜ੍ਹਾਈਆਂ ਪੱਟੀਆਂ ਨੇ ਲਾਹੌਰੀ ਦੇਖ ਰਾਂਝੇ ਆਸ਼ਕ ਹੀਰ ਪਿੱਛੇ ਸਿਰ ਤੇ ਕਿਵੇਂ ਮੂਸੀਬਤਾਂ ਕੱਟੀਆਂ ਨੇ

ਅਯਾਲੀ ਨੇ ਜੋਗੀ ਨੂੰ ਪਛਾਨਣਾ

ਵਾਹ ਲਧੜਕ ਜੋਗੀ ਜ਼ੋਰਾ ਜ਼ੋਰ ਜਾਵੇ ਛੁੱਟਾ ਤੀਰ ਜਿਉਂ ਸਖ਼ਤ ਕਮਾਨਦਾ ਏਜੂਹ ਖੇੜਿਆਂ ਵਿੱਚ ਅਯਾਲਿ ਮਿਲਿਆ ਨਜ਼ਰਬਾਜ਼ ਚਾਲਾਕ ਜਹਾਂਨ ਦਾ ਏਪਾਸ ਆਣ ਕੇ ਜੋਗੀ ਦੇ ਵੱਲ ਡਿੱਠਾ ਕੱਦ ਸ਼ਕਲ ਤੇ ਰੰਗ ਪਛਾਣਦਾ ਏਮੂਖੋਂ ਕਿਹਾ ਸਲਾਮ ਫ਼ਕੀਰ ਸਾਈਂ ਮੰਦਰ ਕੌਨਸਾ ਫ਼ਕਰ ਮਸਤਾਨ ਦਾ ਏਕਾਮਲ ਗੁਰੂ ਮਿਲਿਆ ਭਲੀ ਸੇਵ ਕੀਤੀ ਵੱਲ ਸਿੱਖਿਆ ਭੇਸ ਵਟਾਨ ਦਾ ਏਭਾਵੇਂ ਜਾਣਨ ਜਾਣ ਤੂ ਜੋਗੀਆ ਓਏ ਏਹ ਦੇਸ ਤੈਂਨੂੰ ਸੱਭਾ ਜਾਣਦਾ ਏਜੋਗੀ ਹੋ ਭੰਨਾ ਆਇਓਂ ਖੇੜਿਆਂ ਤੇ ਅਜਬ ਢੰਗ ਇਹ ਹੀਰ ਖਿਸਕਾਣ ਦਾ ਏਬਾਰਾਂ ਬਰਸ ਮੌਜਾਂ ਮਾਣ ਰੱਜਿਓਂ ਨਾ ਗਿਓ ਸ਼ੌਕ ਨ ਅੱਖ ਲੜਾਨਦਾ ਏਮੰਗ ਖੇੜਿਆਂ ਦੇ ਬੁਹੇ ਖ਼ੈਰ ਜਾ ਕੇ ਰਸ ਚੋਵਸੀ ਮਿੱਠੀ ਜ਼ਬਾਨ ਦਾ ਏਦੇਸ ਵੈਰੀਆਂ ਦੇ ਕਾਹਨੂੰ ਆਣ ਵੜਿਓਂ ਲਾਹੌਰੀ ਖ਼ਯਾਲ ਰੱਖੀਂ ਸਿਰੋਂ ਜਾਨ ਦਾ ਏ

ਜੋਗੀ ਦਾ ਅਯਾਲੀ ਨੂੰ ਗੁੱਸੇ ਨਾਲ ਜਵਾਬ ਦੇਣਾ

ਅਰੈ ਜਾਟ ਗੰਵਾਰ ਕਿਆ ਖ਼ਬਰ ਤੁਮ ਕੋ ਬਾਲਾ ਨਾਥ ਗੁਰੂ ਹਮਾਰਾ ਪੀਰ ਹੈ ਰੇ ਗੋਰਖਨਾਬ ਟਿੱਲਾ ਗੁਰਦ੍ਵਾਰ ਹਮਰਾ ਸਦਾ ਬਰਤ ਪੂੜਾ ਦਾਨ ਖੀਰ ਹੈ ਰੇਆਏ ਘੂੰਮ ਤੇ ਘਾਮ ਤੇ ਯਹਾਂ ਗੁਜ਼ਰੇ ਚਲੇ ਦੇਖਣੇ ਮੁਲਕ ਕਸ਼ਮੀਰ ਹੈ ਰੇਕਬ ਕੀ ਬਾਤ ਸਾਲੇ ਕਿਸ ਨੇ ਭੇਸ ਬਦਲਾ ਚੌਬੀ ਸਾਲ ਕੇ ਹਮੀਂ ਫ਼ਕੀਰ ਹੈ ਰੇਹਮ ਨਹੀਂ ਜਾਨਤੇ ਬਾਵਰੇ ਕਿਸੀ ਕੋ ਭੀ ਸੁਸਰੇ ਕੌਨ ਖੇੜੇ ਕੌਨ ਹੀ ਰਹੈ ਰੇ