ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੨)

ਹਮਤੈ ਜਹਾਂ ਚਾਹੈਂ ਉਸੀ ਜਗ੍ਹਾਂ ਜਾਏਂ ਦੁਨੀਆਂ ਫ਼ਕਰ ਦੀ ਸਭੀ ਜਾਗੀਰ ਹੈ ਰੇ ਨਾ ਹੈ ਕੋਈ ਵੈਰੀ ਹਮਰੇ ਸਭੀ ਸਾਜਨ ਦੇਖਾ ਦੂਈ ਕੀ ਮਾਰਲ ਕੀ ਰਹੈ ਰੇ ਚੁਪਕਾ ਹੋ ਫ਼ਕੀਰ ਸੇ ਰਹੁ ਡਰਤਾ ਰਖਤੇ ਨਾਗਜ਼ਬਾਨ ਤਾਸੀਰ ਹੈ ਰੇ ਸੋਈ ਝੜੇਗਾ ਅੜੇਗਾ ਫ਼ਕਰ ਸੇ ਜੋ ਜਾਨ ਲੈਹ ਤੂੰ ਬੁਰੀ ਤਕਦੀਰ ਹੈ ਰੇ ਲਾਹੌਰੀ ਦੇਖ ਜਬ ਚਲੀ ਨ ਫਿਰੇ ਹਮਰੀ ਯੇਹ ਜ਼ਬਾਨ ਨ ਸਮਝ ਸ਼ਮਸ਼ੀਰ ਹੈ ਰੇ

ਜਵਾਬ ਅਯਲ ਦਾ

ਠੱਗਾ ਹੋ ਜੋਗੀ ਦਾਬੇ ਮਾਰਣਾ ਏਂ ਕਰਾਮਾਤ ਤੇਰੀ ਸੱਭੋ ਘੁਲੱਣੀ ਏਂ ਵੇਖਣ ਸੁਣਨ ਖੇੜੇ ਜਹੀ ਫ਼ਾਟਕ ਰਸਨ ਜਿਉਂ ਦੀ ਜਾਨਨ ਤੁੱਧ ਨੂੰ ਭੁਲਣੀ ਏਂ ਨਜ਼ਰ ਆਂਵਦੀ ਏ ਨਗਰ ਖੇੜਿਆਂ ਦੇ ਤੇਰੀ ਲਾਸ਼ ਗਲੀਆਂ ਵਿੱਚ ਰੁਲਣੀ ਏਂ ਮੜੀ ਗੋਰ ਨ ਜਲ ਪਰਵਾਹ ਹੋਣਾ ਮਿੱਟੀ ਪਈ ਨ ਕਿਸੇ ਉੱਥਲਣੀ ਏਂ ਖ਼ਾਕ ਉੜੇਗੀ ਵਿਚ ਜਹਾਂਨ ਤੇਰੀ ਅੱਜ ਭਲਕ ਅੰਧੇਰੀ ਝੁੱਲਣੀ ਏਂ ਲਾਹੌਰੀ ਦੇਖ ਲਈਂ ਵਕਤ ਅਖ਼ੀਰ ਤੇਰੀ ਨੇਕੀ ਬਦੀ ਦਰਗਾਹ ਵਿਚ ਤੁੱਲਣੀ ਏਂ

ਜੋਗੀ ਦੀ ਕਰਾਮਾਤ

ਤੰਗ ਹੋ ਕੇ ਜੋਗੀ ਨੇ ਅਰਜ਼ ਕੀਤੀ ਹਿਰਦੇ ਗੁਰੂ ਤੇ ਰੱਬ ਧਿਆਣ ਲੱਗਾ ਹੋਈ ਅਰਜ਼ ਕਬੂਲ ਫ਼ਕੀਰ ਸੰਦੀ ਮੌਲਾ ਅੰਬਰੋਂ ਮੀਂਹ ਬਰਸਾਣ ਲੱਗਾ ਗੁਰੂ ਦੀ ਥਾਪ ਜੋਗੀ ਤਰਫ਼ ਰੱਬ ਹੋਇਆ ਝੱਟ ਜ਼ਾਹਿਰੀ ਕਲਾ ਵਖਾਣ ਲੱਗਾ ਬਿਜਲੀ ਕੈਹਰ ਤੂਫ਼ਾਨ ਤੇ ਗੜਾ ਵਸਿਆ ਭੇਡਾਂ ਮੋਈਆਂ ਤੇ ਕੁਝ ਰੁੜਾਣ ਲੱਗਾ ਹੱਥ ਜੋੜ ਅਯਾਲ ਡਿੱਗਾ ਪਿਯਾ ਪੈਰੀ ਕੇਹਾ ਬਖ਼ਸ਼ ਸਾਈਂ ਚਰਣੀ ਆਣ ਲੱਗਾ ਲਾਹੌਰੀ ਵੇਖ ਅਯਾਲ ਨੂੰ ਦਿਆਲ ਹੋਇਆ ਮੁੱਖੋਂ ਸੀਸ ਦਿੱਤੀ ਜੋਗੀ ਜਾਨ ਲੱਗਾ

ਜੋਗੀ ਨੇ ਮੁਸਾਫਰਾਂ ਤੋਂ ਰਸਤਾ ਪੁੱਛਣਾ

ਜੋਗੀ ਪੁੱਛਿਆ ਮਿਲਦਿਆਂ ਰਾਹੀਆਂ ਨੂੰ ਰੰਗ ਪੁਰਾ ਖੇੜਾ ਕੇਹੜਾ ਖੇੜਿਆਂ ਦਾ ਸਖ਼ੀ ਕੌਨ ਮਸਜਿਦ ਕੇਹੜੀ ਧਰਮਸਾਲਾ ਵੇਹੜਾ ਕੌਨ ਸਰਦਾਰ ਹੈ ਵੇਹੜਿਆਂ ਦਾ ਹਾਕਮ ਕੌਨ ਆਹਲਾ ਨਾਮ ਨਿਯਾ ਵਾਲਾ ਵੱਡਾ ਚੌਦਰੀ ਕੌਨ ਨਿਬੇੜਿਆਂ ਦਾਂ ਮਚਲੇ ਹੋ ਜੋਗੀ ਸੱਭੇ ਭੇਤ ਪੁੱਛੇ ਲਾਹੌਰੀ ਝਾਗ ਬ੍ਰਾਗ਼ੜੂ ਚਲਿਆ ਝੇੜਿਆਂ ਦਾ