ਪੰਨਾ:ਕਿੱਸਾ ਹੀਰ ਲਾਹੌਰੀ.djvu/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪)


ਮੈ' ਮੁਸਾਫ਼ਰ ਗ਼ਰੀਬ ਮਸਕੀਨ ਤਾਈ' ਕਰਦੇ ਪਾਰ ਤੂੰ ਵਾਸਤਾ ਰੱਬਦਾਈ ਐਵੇਂ ਨੀਰ ਦਰਯਾ ਦਾ ਸਦਾ ਵੈਹਸੀ ਰਾਹ ਮੁਸਾਫ਼ਰਾਂ ਮੇਲ ਸਬੱਬ ਦਾਈ ਕਰਨ ਫ਼ੈਜ਼ ਜੋ ਏਸ ਜਹਾਂਨ ਉਤੇ ਅੱਗੇ ਜਾ ਕੁਜ ਤਿਨ੍ਹਾਂ ਨੂੰ ਲੱਭਦਾਈ ਕੱਟਨ ਹਾਰ ਹੈ ਕੁਲ ਮੁਸੀਬਤਾਂ ਦਾ ਬੇੜਾ ਪਾਰ ਲਾਵਣ ਵਾਲਾ ਸੱਬਦਾਈ ਜਗ ਮੰਗਤਾ ਤੇ ਦਾਤਾ ਰੱਬ ਸਾਈਂ ਐਸਾ ਰੱਬ ਦਾ ਨਾਮ ਅਦੱਬ ਦਾਈ ਜੋ ਹੈ ਜੀਵ ਜਹਾਂਨ ਦੇ ਬੰਦਿਆਂ ਨੂੰ ਕਾਲ ਦਾਣਿਆਂ ਦੇ ਵਾਂਗ ਚੱਬਦਾਈ ਲਾਹੌਰੀ ਗਾਫ਼ਲਾਂ ਨੂੰ ਰਬ ਦੂਰ ਜਾਪੇ ਜੇਹੜਾ ਢੂੰਡਦਾ ਓਸਨੂੰ ਲੱਭਦਾਈ

ਜਵਾਬ ਮੱਲਾਹ

ਉਸਦੇ ਨਾਮ ਤੋਂ ਜਾਨ ਕੁਰਬਾਂਨ ਮੇਰੀ ਮੈਂਨੂੰ ਵਾਸਤਾ ਜਿਸਦਾ ਪਾਯਈ ਕਿਸੇ ਕਾਮਲ ਉਸਤਾਦ ਦਾ ਚੰਡਿਆਂਏਂ ਗੱਲਾਂ ਨਾਲ ਚਾ ਜੀਅ ਭਰਮਾਯਾਈ_ ਆ ਆ ਹੁਨ ਬਹਿਦਿਆਂ ਢਿਲ ਨ ਕਰ ਗੱਲਾਂ ਵਿੱਚ ਕੀ ਵੱਕਤ ਗਵਾਯਾਈ ਭੋਲੀ ਭਾਲੜੀ ਸ਼ਕਲ ਅਮੀਰ ਦਿਸੇਂ ਤੇਰੇ ਹਾਲ ਉਤੇ ਰੈਹਿਮ ਆਯਾਈ ਮਾਰੀ ਛਾਲ ਰਾਂਝੇ ਬੇੜੀ ਵਿੱਚ ਬੈਠਾ ਦਿਲੋ ਰਬ ਦਾ ਸ਼ੁਕਰ ਮਨਾਯਾਈ ਲਾਹੌਰੀ ਠੇਹਲ ਬੇੜਾ ਞੰਝ ਹੱਥ ਫੜਿਆ ਲੁਡਨ ਰੱਬ ਦਾ ਨਾਮ ਧਿਆਯਾਈ

ਰਾਂਝੇ ਦੀ ਖੁਸ਼ੀ

ਬੇੜੀ ਹੋਈ ਰਵਾਨ ਤੇ ਸ਼ੌਕ ਸੇਤੀ ਰਾਂਝੇ ਵੈਝਲੀ ਪਕੜ ਵਜਾਈਓ ਸੂ ਸਾਰਾ ਪੂਰ ਬੇੜੀ ਵਿਚ ਮਸਤ ਕੀਤਾ ਸੁੰਦਰ ਰਾਗਨੀ ਭੈਰਵੀ ਗਾਈਓ ਸੂ ਮਨ ਮੋਹ ਲਿਆ ਨਾਲ ਆਵਾਜ਼ ਬਾਂਕੀ ਐਸੀ ਚੇਟਕ ਪਰੇਮਦੀ ਲਾਈਓੂਸ [ ਓਸ ਘੜਾਂ ਤੋਂ ਮੈਂ ਕੁਰਬਾਨ ਲਾਹੌਰੀ ਜੇਹੜੀ ਸ਼ੌਕ ਦੇ ਨਾਲ ਲੰਘਾਈਓ ਸੂ

ਰਾਂਝੇ ਦੀ ਮਲਾਹ ਅਗੇ ਅਰਜ਼ ਕਰਨੀ

ਸੁੰਦਰ ਸੇਜ ੫ਈ ਨਜ਼ਰ ਰਾਂਝਣੇ ਦੀ ਲਡਨ ਮੇਂ ਥੀ ਹਾਲ ਪੁਛਾਯਾਂ ਏ ਐਡਾ ਕੌਨ ਸ਼ੌਕੀਨ ਹੈ ਦੱਸ ਮੈਂਨੂੰ ਬੇੜੀ ਵਿੱਚ ਜਿਸ ਪਲੰਘ ਵਿਡਾਯਾ ਏਂ | ਓਸ ਦੇ ਹੱਥਾਂ ਤੋਂ ਮੈਂ ਕੁਰਬਾਨ ਜਾਵਾਂ ਜਿਸਨੇ ਨਾਲ ਤਰਕੀਬ ਬਨਾਇਆ ਏ ਬਾਦਸ਼ਾਹ ਨਵਾਬਯਾ ਹੋਗ ਰਾਜਾ ਰੇਸ਼ਮ ਨਾਲ ਜਿਸ ਪਲੰਘ ਉਨਾਇਆ ਏ ਜਰੀ ਬਾਫ਼ਤਾ ਮੇਖ਼ਮਲੀ ਛੇਜ ਉਤੇ ਤੱਕੀਏ ਅਜਬ ਉਛਾੜ ਚੜ੍ਹਾਇਆ ਏ