ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੮)

ਭਲੇ ਭਾਗ ਤੁਸਾਡੜੇ ਘਰੀਂ ਆਏ ਰੋਗਣ ਹੀਰ ਦਾ ਰੋਗ ਹਟਾ ਲੈ ਨੀਂ
ਲਾਹੌਰਾ ਸਿੰਘ ਮੁਸੱਵਰ ਦੇ ਲਿਖੇ ਹੋਏ ਜੰਤਰ ਦਿਆਂ ਮੈਂ ਘੋਲ ਪਿਆ ਲੈ ਨੀਂ

ਜੋਗੀ ਦੇ ਅੱਗੇ ਸਹਿਤੀ ਨੇ ਹੀਰ ਦੀ ਬੀਮਾਰੀ ਦਾ ਹਾਲ ਦੱਸਣਾ ॥

ਸੁਣੀ ਜੋਗੀਆ ਏਸਦਾਹਾਲ ਐਵੇਂ ਵਹੁਟੀ ਜਦੋਂ ਦੀ ਵਿਆਹਕੇ ਆਣੀਆਂ ਵੇ
ਦਿਨਰਾਤ ਮੰਜੀ ਉਤੇ ਰਹੇ ਡਿੱਗੀ ਗੁੱਝਾ ਦੁੱਖੜਾ ਦਰਦ ਰੰਞਾਣੀਆਂ ਵੇ
ਨਹੀਂ ਖਬਰ ਕਿਸ ਆਸਰੇ ਜੀਉਂਦੀਏ ਖਾਂਦੀ ਅੰਨਨਾ ਪੀਂਵਦੀਪਾਣੀਆਂਵੇ
ਦਿਨ ਗੁਜ਼ਰਦੇ ਦੁੱਖਦੇ ਫ਼ਿਕਰ ਅੰਦਰ ਰਾਤਾਂ ਜਾਗਦੇ ਅਸਾਂ ਵਿਹਾਣ ਆਂ ਵੇ
ਪਰਦਾ ਰੱਖਿਆਨਾਕਈ ਵੈਦਸੱਦੇ ਅਸੀਂ ਸਤਰਦੀਆਂ ਬੀਵੀਆਂ ਰਾਣੀਆਂ ਵੇ
ਸਭ ਏਸ ਨੂੰ ਘੋਲ ਪਿਆਲ ਚੁੱਕੇ ਜੋ ਜੋ ਦਸਿਆਂ ਵੈਦ ਸਿਆਣਿਆਂ ਵੇ
ਜਾਲੀਨੀਉਸਕੇ ਤੂੰ ਅਫ਼ਲਾਤੂੰਨ ਆਇਓਂ ਦੱਸਕੇਹੜੀਮਰਜ਼ ਪਛਾਣੀਆਂ ਵੇ
ਧਨੰਤਰਵੈਦਲੁਕਮਾਨ ਜਹੇ ਹਾਰਗਏ ਲੱਖਾਂਸਿਆਨਿਆਂ ਹੋਸ਼ ਭੁਲਾਨੀਆਂ ਵੇ
ਦੰਮਾਂ ਬੋਰੀਆਂ ਲਾਕੇ ਵਿਆਹ ਆਂਦੀ ਕੋਈ ਘੜੀ ਨ ਸੁੱਖ ਦੀ ਮਾਣੀਆਂ ਵੇ
ਲਾਹੌਰੀ ਕੂੜ ਗੱਲਾਂ ਓਸਰਬ ਬਾਝੋਂ ਪਈਆਂ ਜੈਹਮਤਾਂ ਕਿਨੇ ਹਟਾਣੀਆਂ ਵੇ

ਜਵਾਬ ਜੋਗੀ

ਏਹ ਕਮਾਲ ਹਕੀਮ ਦੇ ਜੋਹਿਰ ਵੀ ਤੈਂਨੂੰ ਸਹਿਤੀਏ ਖਬਰ ਨ ਕਾਈਏ
ਅਫ਼ਲਾਤੂੰਨਲੁਕਮਾਨ ਹੈ ਕੌਣ ਕੋਈ ਜਾਲੀਨੀਉਸਥੀਂ ਪੈਰ ਧੁਆਈ ਏ ਨੀ
ਹਿਕਮਤਨਾਲ ਭਰਪੂਰਹਨ ਨਾਥ ਪੂਰਧਨੰਤਰਜਿਹਾਂਨੂੰ ਅਸੀਂ ਪੜ੍ਹਾਈਏ ਨੀ
ਹੁਕਮ ਰੱਬ ਦੇ ਨਾਲ ਸ਼ਫ਼ਾ ਹੋਵੇ ਹੱਥ ਜਿਨ੍ਹਾਂ ਮਰੀਜ਼ਾਂ ਨੂੰ ਪਾਈਏ ਨੀ
ਧੁਰੋਂ ਵਧੀ ਦੇ ਹੈਨ ਇਲਾਜ ਸਾਰੇ ਨਾ ਤਕਦੀਰ ਖ਼ੁਦ ਮੁਟਾਈਏ ਨੀ
ਇਸੇ ਵੈਦਗੀ ਦੇ ਪਿੱਛੇ ਜਾ ਟਿੱਲੇ ਬਾਲੇ ਨਾਥ ਦੀ ਸੇਵ ਕਮਾਈਏ ਨੀ
ਨੁਸਖੇ ਹੈਨ ਸਨਿਆਸੀਆਂ ਜੋਗੀਆਂਦੇ ਜੜੀਆਂ ਬੂਟੀਆਂ ਕੁੱਟ ਫ਼ਕਾਈਏ ਨੀ
ਐਸੀ ਦੇਖ ਦੁਆ ਹੈ ਪਾਸ ਸਾਡੇ ਛੱਤੀ ਰੋਗ ਤੇ ਇੱਕ ਚਲਾਈਏ ਨੀ
ਕਈ ਸਾਲਾਂਦੇ ਦੁੱਖੜੇ ਦਿਨਾਂ ਅੰਦਰ ਹੁਕਮ ਰੱਬ ਦੇ ਨਾਲ ਉਡਾਈਏ ਨੀ
ਲਾਹੌਰੀ ਨਾਲ ਯਕੀਨ ਜੇ ਕਰੇ ਦਾਰੂ ਓਹਦੀ ਰੋਗ ਥੀਂ ਜਾਨ ਛੁਡਾਈਏ ਨੀ