ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੭)

ਜਵਾਬ ਜੋਗੀ

ਸਾਂਨੂੰ ਸਹਿਤੀਏ ਗੁਰਾਂ ਦੀ ਮੱਤ ਹੈ ਏ ਮੈਲੀ ਨਜ਼ਰ ਨ ਕਿਸੇ ਨੂੰ ਤਾੜੀਏ ਨੀ
ਜਿਨ੍ਹਾਂ ਅਖੀਆਂ ਦੇ ਵਿੱਚ ਸ਼ਰਮ ਨਾਹੀਂ ਚੰਗੀ ਗੁੱਤ ਨ ਉਹ ਚਚੰਗੀਦਾੜ੍ਹੀਏ ਨੀ
ਮੰਦਾ ਬੋਲ ਨ ਰੋਕ ਜ਼ਬਾਨ ਮੋਈਏ ਦਿਲ ਕਿਸੇ ਦਾ ਮੂਲ ਨ ਸਾੜੀਏ ਨੀ
ਕੋਈ ਘੜੀ ਲਾਹੋਰੀਆ ਜੱਗ ਮੇਲਾ ਭੜਕ ਭੜਕ ਨ ਅੱਗ ਚੰਗਿਆੜੀਏ ਨੀ

ਪੰਧ ਜੋਗੀ

ਜਿਨ੍ਹਾਂ ਨਾਲ ਫ਼ਕੀਰਾਂ ਦੇ ਅੜੀ ਬੱਧੀ ਇਕ ਰੋਜ਼ ਉਹ ਸੀਸ ਝੂਕਾਣ ਗੀਆਂ ਜੇੜ੍ਹੀਆਂ ਫ਼ਕਰ ਨੂੰ ਖੈਰ ਨ ਪਾਣ ਸ਼ੂਮਾਂ ਅੱਗੇ ਭੁਖੀਆਂ ਓਹ ਕੀ ਖਾਣ ਗੀਆਂ ਮਿੱਠਾ ਬੋਲ ਹੱਥੋਂ ਦੇਵਨ ਨਾਮ ਸਾਈਂ ਸੋਈ ਜੱਗ ਤੋਂ ਕੁਝ ਲੈਜਾਣ ਗੀਆਂ ਖ਼ਸਮਾਂ ਨਾਲ ਬਰਾਬਰੀ ਜਿਨ੍ਹਾਂ ਕੀਤੀ ਖੱਲੇ ਖਾਣ ਤੇ ਨੀਰ ਵਹਾਨ ਗੀਆਂ ਅੱਜ ਕੱਲ ਓਹ ਬੁਲਬੁਲਾਂ ਜਾਨ ਫ਼ੜੀਆਂ ਏਸ ਚਮਨ ਜੋ ਸ਼ੋਰ ਮਚਾਣ ਗੀਆਂ ਮੂਹੀਂ ਚੋਗ ਤੇ ਗਲਾਂਦੇ ਵਿੱਚ ਫਾਹੀਆਂ ਕਿਸਨੂੰ ਖੋਹਲਕੇ ਹਾਲਸੁਣਾਨ ਗੀਆਂ ਕਰਕੇ ਕੌਲ ਕਰਾਰ ਵਿਸਾਰ ਦੇਵਣ ਪਈਆਂ ਦੋਜ਼ਖਾਂ ਵਿੱਚ ਕੁਰਲਾਣ ਗੀਆਂ ਕੂੜੇ ਹਾਰ ਸ਼ਿੰਗਾਰ ਨੇ ਜ਼ੇਵਰਾਂ ਦੇ ਅਮਲਾਂ ਹਛਿਆਂ ਨਾਲ ਸੁਹਾਣ ਗੀਆਂ ਤੂ ਨ ਹੋਵੇਂਗੀ ਨ ਤੇਰੇ ਹਾਣਦੀਆਂ ਏਹਨੀ ਤ੍ਰਿਞੱਣੀ ਹੋਰ ਹੀ ਗਾਂਣ ਗੀਆਂ ਲਾਹੋਰੀ ਸਦਾਓਹ ਰੰਡੀਆਂ ਜਾਂਣ ਰੰਨਾਂ ਜੇੜ੍ਹੀਆਂ ਰੱਬਨੂੰਮਨੋ ਭੁਲਾਨ ਗੀਆਂ

ਜੋਗੀ ਨੇ ਆਪਣੇ ਆਪ ਨੂੰ ਹਕੀਮ ਤੇ ਆਲਮ ਦਸਣਾ ॥

ਖਰਾ ਸਹਿਤੀਏ ਠੱਗ ਜਹਾਂਨ ਦਾ ਮੈਂ ਮੇਰੀ ਬਾਤ ਤੂੰ ਇਕ ਅਜ਼ਮਾ ਲੈ ਨੀਂ
ਸਾਰੀ ਉਮਰ ਫ਼ਕੀਰ ਨ ਮਿਲੇ ਐਸਾ ਸੁਖ ਮੰਗ ਤੇ ਨੇਕ ਦੁਆ ਲੈ ਨੀਂ
ਯਾਦਕਰੇਂਗੀ ਮਿਲਿਆ ਸੀ ਫ਼ਕਰਕੋਈਸਾਥੋਂਨਕਸ਼ ਤਾਵੀਜ਼ ਲਿਖਾ ਲੈ ਨੀਂ
ਪਈ ਵਹੁਟੜੀ ਪਲੰਘ ਬੀਮਾਰ ਜਾਪੇ ਅਸੀਂ ਵੈਦ ਹਾਂ ਨਬਜ ਵਿਖਾ ਲੈ ਨੀ
ਪਰੀ ਜਿੱਨ ਤੇ ਭੂਤ ਦਾ ਹੋਵੇ ਸਾਇਆ ਦੇਵਾਂ ਬੱਤੀਆਂ ਧੂਖ ਧੁਖਾਲੈ ਨੀਂ
ਹੈ ਜੇ ਤਾਪ ਤੇਈਆ ਇਕੇ ਨੇਤਕੀ ਜੇ ਨੁਸਖ਼ਾ ਦੱਸਣਾ ਆਪ ਬਣਾ ਲੈ ਨੀਂ
ਆਇਆ ਟਿਲਿਓ ਮੈਂ ਰਾਜ ਵੈਦ ਜੋਗੀ ਕਾਮਲਸਹਿਤੀਏ ਹੱਥ ਪਵਾਲੈ ਨੀਂ
ਜੋਗੀ ਫ਼ਾਲ ਨਜੂੰਮ ਵੀ ਜਾਣਦਾ ਏ ਤਲੀ ਦੱਸ ਤੇ ਰੇਖ ਪੁਛਾ ਲੈ ਨੀਂ