(੭੬)
(ਜਵਾਬ ਜੋਗੀ)
ਜਾਵੇ ਕਦੇ ਖ਼ਤਾ ਨਾ ਸਚ ਸਮਝੀਂ ਜੋ ਕੁਛ ਲਿਖਿਆ ਵਿੱਚ ਤਕਦੀਰ ਹੈ ਨੀ
ਫਾਕੇ ਮਿੱਸੀਆਂ ਉਨ੍ਹਾਂ ਨਸੀਬ ਜਿਨ੍ਹਾਂ ਖੀਰ ਵਾਲਿਆਂ ਨੂੰ ਮਿਲੇ ਖੀਰ ਹੈ ਨੀ
ਖਾਣ ਪੈਹਲਣ ਨੂੰ ਰੱਬ ਨੇ ਦੇਵਨਾਂਏਂ ਜਦੋਂ ਤੀਕ ਇਹ ਜਾਨ ਸਰੀਰ ਹੈ ਨੀ
ਪਾ ਖੈਰ ਫ਼ਕੀਰ ਨੂੰ ਜਾਏ ਦਵਾਰਿਓਂ ਜੀਵੀ ਹੀਰ ਨਾਲੇ ਤੇਰਾ ਵੀਰ ਹੈ ਨੀ
ਤੈਥੋਂ ਮਾਰ ਨਾ ਖਾਇਗਾ ਇਹ ਜੋਗੀ ਕਾਮਲ ਏਸਦਾ ਗੁਰੂ ਤੇ ਪੀਰ ਹੈ ਨੀ
ਨਾ ਕਰ ਹੁਸਨ ਦਾ ਮਾਨ ਪਲ ਵਿੱਚ ਮਿੱਟੀ ਮੁਕੇ ਚੋਗ ਜੇ ਜਿਨ੍ਹਾਂ ਦਾ ਨੀਰ ਹੈ ਨੀ
ਦੁਨੀਆਂਦਾਰ ਦੁਖੀਏ ਕੈਦੀ ਹਿਰਸ ਦੇ ਨੇ ਸੁਖੀਏ ਜਾਨ ਅਜ਼ਾਦ ਫਕੀਰ ਹੈ ਨੀ
ਕਦੀ ਸ਼ਾਲ ਦੋ ਸ਼ਾਲ ਤੇ ਕਦੀ ਨੰਗੇ ਕਦੀ ਪੈਹਨਦੇ ਗੋਦੜੀ ਲੀਰ ਹੈ ਨੀ
ਝੁੱਕ ਵਾਂਗ ਕਮਾਣ ਦੇ ਲਗ ਚਰਣੀ ਗੁਸੇ ਵੇਖਣਾ ਫਕਰ ਦਾ ਤੀਰ ਹੈ ਨੀ
ਜੋ ਕੁਝ ਕਹਾਂਗਾ ਕਰਨਗੇ ਪੀਰ ਮੇਰੇ ਐਸੀ ਵਿੱਚ ਜ਼ੁਬਾਨ ਤਾਸੀਰ ਹੈ ਨੀ
ਤੇਰੇ ਦਵਾਰਿਓਂ ਖੈਰ ਮੈਂ ਮੰਗਨਾ ਹਾਂ ਨਾ ਗੁਨਾਹ ਤੇ ਨਾ ਤਕਸੀਰ ਹੈ ਨੀ
ਲਾਹੌਰੀ ਵਾਂਗ ਭੱਨੀ ਫਿਰੇਂ ਮਗਰ ਮੇਰੇ ਘੱਤਾਂ ਪ੍ਰੇਮ ਦਾ ਜਿਹਾ ਜ਼ੰਜੀਰ ਹੈ ਨੀ
(ਜਵਾਬ ਸੈਹਤੀ)
ਠੱਗ ਲੁੱਚ ਉਚਕੜਾ ਛਿੱਟ ਕੰਜਰ ਜਾ ਜਾ ਏਥੋਂ ਕਰਾਮਾਤੀਆ ਵੇ
ਆਇਓਂ ਫ਼ਕਰ ਹੋ ਖੈਰ ਬਹਾਨੜਾਏ ਕਿਸੇ ਰੰਨ ਦਿਆ ਮੁਲਾਕਾਤੀਆ ਵੇ
ਦੇਵਾਂ ਖ਼ੈਰ ਤੇ ਲੜਣ ਨੂੰ ਪਵੇਂ ਅੱਗੋਂ ਢਾਲ ਵਾਂਗ ਵਿਖਾਂਵਣਾ ਛਾਤੀਆ ਵੇ
ਜਾਪੇਂ ਚੂਹੜਾ ਤੂੰ ਚਮਾਰ ਬੁਰੱਛਾ ਭੱਟ ਨੱਟ ਕੇ ਜ਼ਾਤ ਕੁਜਾਤੀਆ ਵੇ
ਗੱਲ ਗੱਲ ਅੰਦਰ ਪਿਆ ਵੱਲ ਪਾਵੇਂ ਗੁਫ਼ਤਗੂ ਮੈਂ ਸਭ ਪਛਾਤੀਆ ਵੇ
ਉਰੇ ਹੋ ਜਟਾਂ ਜੁਟਾਂ ਸਾੜਨੀ ਹਾਂ ਬਲਦੀ ਮਾਰ ਕੇ ਸੀਸ ਚੁਵਾਤੀਆ ਵੇ
ਕਰਾਮਾਤ ਮਿੱਟੀ ਕੂੜੇ ਦੇਂ ਦਾਬੇ ਪੁਤਲਾ ਝੂਠ ਅਪਰਾਧ ਆਫ਼ਾਤੀਆ ਵੇ
ਬਾਹਰੋਂ ਫ਼ਕ੍ਰਤੇ ਅੰਦਰੋਂ ਕ੍ਰੋਧਭਰਿਆ ਵਾਹਮੈਹਰਾਬਮੱਥੇ ਬਗ਼ਲ ਕਾਤੀਆ ਵੇ
ਕਦੋਂ ਮੱਨ ਮੰਦਰਸਾਈਂ ਧਿਆਨ ਧਰਿਆ ਪਾਈ ਚਿਤ ਮਸੀਤ ਨ ਝਾਤੀਆ ਵੇ
ਚੀਣਾ ਖੈਰ ਲਾਹੋਰੀਆ ਬੁਰਾ ਆਖੇ ਤੈਂ ਕੁਝ ਰੱਬ ਦੀ ਕਦਰ ਨ ਜਾਤੀਆ ਵੇ