ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੫)

ਮੰਦਾ ਰਿਜ਼ਕ ਨੂੰ ਪਿਆ ਬਨਾਉਂਨਾਏਂ ਮਸਤੀ ਰੱਜਨੇ ਦੀ ਹੋਯੋਂ ਅੰਧ ਹੈ ਵੇ
ਫ਼ਕਰ ਸੋਈ ਜੇਹੜਾ ਰੱਸ ਕੱਸਤ੍ਯਾਗੇ ਢਾਵੇ ਖੁਦੀ ਗੁਮਾਨ ਦੀ ਕੰਧ ਹੈ ਵੇ
ਸੁਣ ਜਾ ਸਮਾਧ ਲਗਾ ਬੈਠੇ ਦਿਨ ਰਾਤ ਸੂਰਜ ਨਾਹੀਂ ਚੰਦ ਹੈ ਵੇ
ਲਲਚੇ ਜੀਉ ਨਾ ਵਾਸ਼ਨਾ ਫੁਰੇ ਤਾਹੀਏਂ ਸੱਚ ਚਿਤ ਸਰੂਪ ਅਨੰਦ ਹੈ ਵੇ
ਨੇਕੀ ਖੱਟ ਨਾ ਬਦੀ ਦੇ ਬੀਜ ਕੰਡੇ ਅਜ ਪੈਣਾਂ ਲਾਹੋਰੀ ਪੰਦ ਹੈ ਵੇ

(ਜਵਾਬ ਜੋਗੀ)

ਥੋੜੀ ਗਲ ਨੂੰ ਕਿਹਾ ਵਧਾਇਆ ਈ ਆਵੇਂ ਬਾਜ਼ ਤੂੰ ਕਲਾ ਦੀ ਕਿਲੀਏ ਨੀ
ਆਏ ਫ਼ਕਰ ਨੂੰ ਚੂਹੇ ਦੇ ਵਾਂਗ ਵੇਖੇਂ ਪੱਲੀ ਹੋਈ ਕਸਾਈਆਂ ਦੀ ਬਿੱਲੀਏ ਨੀ
ਕਾਲੀ ਅੰਦ੍ਰੋਂ ਖੁਦੀ ਦੀ ਮੈਲ ਸੀਨੇ ਪੰਡ ਧੋਬੀਆਂ ਬਧੀਏ ਚਿੱਲੀਏ ਨੀ
ਆਟਾ ਹੱਈ ਤੇ ਦੇ ਲਿਆ ਮੈਂਨੂੰ ਪਾ ਲੱਪ ਮਕਈ ਦੀ ਗਿੱਲੀਏ ਨੀ
ਚੱਬੇ ਰੱਜਕੇ ਫਕਰ ਦਿਨ ਰਾਤ ਕਟੇ ਭਾਗ ਭਰੀ ਭਠਿਆਰੀ ਨੂੰ ਮਿਲੀਏ ਨੀ
ਵਰਤੇ ਸੁਖਨ ਪਰਵਾਰ ਬਲਾ ਜਾਵੇ ਖੈਰ ਪਾਂਦਿਆਂ ਹੋ ਨਾ ਢਿੱਲੀਏ ਨੀ
ਮੁੱਢੋਂ ਅਸਾਂ ਦੇ ਪੰਥ ਦੀ ਰੀਤ ਏਹੋ ਖੈਰ ਲੈ ਬਗੈਰ ਨਾ ਹਿਲੀਏ ਨੀ
ਇਹ ਨਹੀਂ ਕੰਗਲਾ ਸ਼ਾਹ ਫਕੀਰ ਹੋਯਾ ਲਾਹੋਰੀ ਦਿਲ ਦੀ ਲੁਟੀਏ ਦਿਲੀਏ ਨੀ

(ਜਵਾਬ ਸਹਿਤੀ)

ਦੇ ਚਾਰ ਫਾਕ ਉਤੋਂ ਥੱਲੀ ਆਵਨ ਹੱਥ ਜੋੜ ਚੀਣਾਂ ਮੰਗ ਖਾਏਂਗਾ ਵੇ
ਲੇਖਾਂ ਵਿੱਚ ਜੇ ਰੋਟੀਆਂ ਮਿੱਸੀਆਂ ਦੋ ਕਿੱਥੋਂ ਦੁਧ ਮਲਾਈਆਂ ਲਿਆਏਂਗਾ ਵੇ
ਮਨਾ ਜਾਣ ਕਲੀ ਵੇਹੜਾ ਜੱਟੀਆਂ ਦਾ ਪਾਸੇ ਮੋਹਲੀਆਂ ਨਾਲ ਕੁਟਾਏਂ ਗਾਵੇ
ਜਦੋਂ ਖੇੜਿਆਂ ਨੇ ਆਕੇ ਮਾਰ ਕੀਤੀ ਹੰਝੂ ਮੀਂਹ ਦੇ ਵਾਂਗ ਬਰਸਾਏਂਗਾ ਵੇ
ਹਾਲ ਕਾਲ ਸੰਭਾਲਣਾ ਹੋਗ ਮੁਸ਼ਕਲ ਝੋਲੀ ਛੱਡ ਠੂਠਾ ਨੱਸ ਜਾਏਂਗਾ ਵੇ
ਐਸੀ ਕਰਾਂਗੀ ਜੋਗੀਆਂ ਨਾਲ ਤੇਰੇ ਆਢਾ ਕਿਸੇ ਦੇ ਨਾਲ ਨਾ ਲਾਏਂਗਾ ਵੇ
ਆਯਾ ਫਕਰ ਪਾਯਾ ਖੈਰ ਗਿਆ ਭਨਾਂ ਬਧੀ ਅੜੀ ਤੇ ਫਲ ਕੀ ਪਾਏਂਗਾ ਵੇ
ਏਸ ਜੋਗ ਨੂੰ ਲੀਕ ਲਵਾਏਂਗਾ ਵੇ ਜੇ ਨਾ ਆਪ ਨੂੰ ਮਾਰ ਮੁਕਾਏਂਗਾ ਵੇ
ਏਥ ਓਥੇ ਹੀ ਪਿਆ ਕੁਟੀਜੇਂਗਾ ਜੇ ਨਾ ਅਮਲ ਤੂੰ ਨੇਕ ਕਮਾਏਂਗਾ ਵੇ
ਲਾਹੌਰੀ ਸ਼ੁਕਰ ਕਰ ਖੈਰ ਜੋ ਮਿਲੇ ਲੈ ਲੈ ਵਿਹੜੇ ਏਸ ਤੂੰ ਫੇਰ ਨਾ ਆਏਂਗਾ ਵੇ