ਸਮੱਗਰੀ 'ਤੇ ਜਾਓ

ਪੰਨਾ:ਕਿੱਸਾ ਹੀਰ ਲਾਹੌਰੀ.djvu/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੫)

ਸੈ ਵਾਰ ਲੜਨਾ ਘਰ ਦੇ ਵਿੱਚ ਰਹਿਣਾ ਏਡੀ ਜੀਉ ਨੂੰ ਗੰਢ ਨਾ ਪਾਈਏ ਨੀਂ
ਗੱਲਲੱਗ ਪਿਆਰੀ ਮੇਰੀਨਣਦਬੀਬੀ ਜੋ ਮੈਂਬੋਲਿਆ ਬਖ਼ਸ਼ਬਖ਼ਸ਼ਾਈਏ ਨੀਂ
ਤੇਰੇ ਬਿਨਾ ਨਾਹੀਂ ਮੈਹਰਮ ਹਾਲ ਕੋਈ ਕਿਸਨੂੰ ਜੀਉ ਦਾ ਹਾਲ ਸੁਣਾਈਏਨੀਂ
ਘੜੀ ਪਹਿਰ ਭਰਜਾਈ ਦੇ ਪਾਸ ਬਹਿਕੇ ਦੁੱਖ ਪੁੱਛੀਏ ਦਰਦ ਵੰਡਾਈਏ ਨੀਂ
ਦਾਰੂ ਵੱਸ ਤੇਰੇ ਮੇਰਾ ਸਿਹਤੀਏ ਨੀਂ ਲਾਹੌਰੀ ਜੋ ਗੜਾ ਯਾਰ ਮਿਲਾਈਏ ਨੀਂ

ਜਵਾਬ ਸਹਿਤੀ

ਸਹਿਤੀ ਹੱਸਕੇ ਆਖਿਆ ਸੁਣੀ ਭਾਬੀ ਤੇਰੇ ਨਾਲ ਕੀ ਅਸਾਂ ਦਾ ਰੋਸੜਾ ਨੀਂ
ਬੋਲੇ ਬੋਲ ਕੁਬੋਲ ਜੋ ਯਾਰ ਤੇਰੇ ਅਸਾਂ ਓਸਨੂੰ ਫ਼ੇਰਿਆ ਖੌਸੜਾ ਨੀਂ
ਜੇਹੜਾ ਕਰੇਗਾ ਭਰੇਗਾ ਦੋਹੀਂ ਥਾਈਂ ਕੋਈ ਕੁੱਟੀਏ ਨਹੀਂ ਬੇਦੋਸੜਾ ਨੀਂ
ਜਿਵੇਂ ਜੀਉ ਮੌਜਾਂ ਮਾਣ ਭਾਬੀਏ ਤੂੰ ਲਾਹੌਰੀ ਦਮ ਦਾ ਕੀ ਭਰੋਸੜਾ ਨੀਂ

ਹੀਰ ਨੇ ਸਹਿਤੀ ਦੀ ਮਿੰਨਤ ਕਰਣੀ

ਮੇਰੇ ਐਬ ਦੀ ਗੱਲ ਤੋਂ ਸਬਜਾਣੀਏ ਪਰਅਰਜ਼ ਨਿਮਾਣੀ ਦੀ ਮੰਨ ਬੀਬੀ
ਮੇਰਾ ਯਾਰ ਜੋਗੀ ਕਾਲੇ ਬਾਗ਼ ਬੈਠਾ ਸੋਚੀਂ ਮਿਲਣ ਦਾ ਕੋਈ ਜਤੰਨ ਬੀਬੀ
ਹਾਇ ਹਾਇ ਪਰਦੇਸ ਦੇ ਵਿੱਚ ਰੁਲਿਆ ਛੱਡੇ ਮਾਪੜੇ ਵੀਰ ਵਤਨ ਬੀਬੀ
ਜਿਵੇਂ ਤੁੱਧ ਨੂੰ ਚਾਂਹ ਮੁਰਾਦ ਦੀ ਏ ਲਾਹੌਰੀ ਅਸਾਂ ਨੂੰ ਉਹਦੀ ਲਗਨ ਬੀਬੀ

ਜਵਾਬ ਸਹਿਤੀ

ਅਨੀਂ ਭਾਬੀਏ ਹੋ ਉਦਾਸ ਨਾਹੀਂ ਜਿਵੇ ਕੈਹਨੀਏਂ ਤਿਵੇਂ ਕਮਾਂ ਗੀ ਮੈਂ
ਤੇਰੇ ਯਾਰ ਦੇ ਨਾਲ ਅਨਜੋੜ ਮੇਰੀ ਪਹਿਲਾਂ ਆਪ ਕੱਲੀ ਬਾਗ਼ ਜਾਂ ਗੀ ਮੈਂ
ਤੇਰੇ ਵਾਸਤੇ ਫੜਾਂਗੀ ਕਦਮ ਉਸਦੇ ਜੋ ਕੁਝ ਬੋਲਿਆ ਸਬ ਬਖ਼ਸ਼ਾਗੀ ਮੈਂ
ਤੇਰਾ ਓਸਨੂੰ ਕਹਾਂਗੀ ਹਾਲ ਸਾਰਾ ਓਹਦਾ ਤੁੱਧ ਨੂੰ ਆਣ ਸੁਣਾਂਗੀ ਮੈਂ
ਮਕਰ ਮਾਂ ਦੇ ਨਾਲ ਬਣਾਗੀ ਮੈਂ ਤੇਰੇ ਜਾਨ ਦਾ ਢੰਗ ਲੜਾਂਗੀ ਮੈਂ
ਲਾਹੌਰੀ ਦੂਰ ਨਾਹੀਂ ਇਕ ਦੋ ਦਿਨਾ ਅੰਦਰ ਤੇਰਾ ਓਸਦਾ ਮੇਲ ਕਰਾਂਗੀ ਮੈਂ

ਸਹਿਤੀ ਨੇ ਕਾਲੇ ਬਾਗ਼ ਨੂੰ ਤਿਆਰ ਹੋਣਾ

ਅਗਲੀ ਹੋਈ ਸਵੇਰ ਤੇ ਉਠ ਸਹਿਤੀ ਕਾਲੇ ਬਾਗ਼ ਨੂੰ ਹੋ ਰਵਾਨ ਚੱਲੀ