ਪੰਨਾ:ਕੁਰਾਨ ਮਜੀਦ (1932).pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰਾ੬

ਸੂਰਤ ਨਿਸਾਇ ੪

੧੦੧


 ਜਾਣਦਾ ਹੈ ॥੧੪੬॥ (ਯਦੀ) ਭਲਾਈ ਖੁਲਮਖੁਲੀ ਕਰੋ ਅਬਵਾ ਛਿਪਾ ਕਰੋ ਕਰੋ ਅਥਵਾ ਬੁਰਾਈਓਂ ਦਰਗੁਜਰ ਕਰੋ ਤਾਂ ਅੱਲਾ ਭੀ ਸਾਮਰਥ ਦੇ ਹੁੰਦਿਆਂ ਸੁੰਦਿਆਂ ਦਰਗੁਜਰ ਕਰਦਾ ਹੈ ॥੧੫o॥ ਜੋ ਲੋਗ ਅੱਲਾ ਅਰ ਓਸ ਦੇ ਰਸੂਲ ਤੋਂ ਬੇ ਮੁਖ ਹਨ ਅਰ ਅੱਲਾ ਅਰ ਓਸ ਦਿਆਂ ਰਸੂਲਾਂ ਵਿਚ ਜੁਦਾਈ ਪਾਉਣੀ ਚਾਹੁੰਦੇ ਹਨ ਅਰ ਕਹਿੰਦੇ ਹਨ ਕਿ ਅਸੀਂ ਕਈਕ( ਪੈਯੰਬਰਾਂ) ਨੂੰ ਮੰਨਦੇ ਹਾਂ ਅਰ ਕਈਆਂਕ ਨੂੰ ਨਹੀਂ ਮੰਨਦੇ ਅਰ ਚਾਹੁੰਦੇ ਹਨ ਕਿ (ਪੈਯੰਬਰਾਂ ਵਿਚ ਵੇਰਵਾ ਕਰਕੇ) ਕੁਫਰ ਅਰ ਈਮਾਨ ਦੇ ਅੰਦਰ ੨( ਕੋਈ ਦੂਸਰਾ) ਰਸਤਾ ਅਖਤਿਆਰ ਕਰੀਏ ॥੧੫੧॥ ਤਾਂ ਐਸੇ ਲੋਗ ਸਚ ਮੁਚ ਕਾਫਰ ਹਨ ਅਰ ਕਾਂਫਰਾਂ ਦੇ ਵਾਸਤੇ ਅਸਾਂ ਨੇ ਖੁਆਰੀ ਦਾ ਕਸ਼ਟ ਤਿਆਰ ਕਰ ਰਖਿਆ ਹੈ ॥੧੫੨॥ ਅਰ ਜੋ ਲੋਗ ਅੱਲਾ ਅਰ ਉਸ ਦੇ ਰਸੂਲਾਂ ਪਰ ਈਮਾਨ ਲੈ ਆਏ ਅਰ ਉਹਨਾਂ ਵਿਚੋਂ ਕਿਸੇ ਇਕ ਨੂੰ ਦੂਸਰੇ ਨਾਲੋਂ ਵਖਰਾਂ ਨਾ ਸਮਝ ਤਾਂ ਐਸੇ ਵੀ ਲੋਗ ਹਨ ਜਿਨ੍ਹਾਂ ਨੂੰ ਅੱਲਾ(ਅੰਤ ਵਿਚ) ਉਹਨਾਂ ਦਾ ਬਦਲਾ ਦੇਵੇਗਾ ਅਰ ਅੱਲਾ ਬਖਸ਼ਣੇ ਵਾਲਾ ਮੇਹਰਬਾਨ ਹੈ ॥੧੫੩॥ ਰੁਕੂਹ ੨੧॥

( ਹੇ ਪੈਯੰਬਰ) ਪੁਸਤਕ ਵਾਲੇ ( ਅਰਥਾਤ ਯਹੂਦ ਜੋ) ਤੁਹਾਡੇ ਅੱਗੇ ਦਰਖਾਸਤ ਕਰਦੇ ਹਨ ਕਿ ਤੁਸੀਂ ਉਨਹਾਂ ਉਤੇ ਕੋਈ ਪੁਸਤਕ ਅਕਾਸ ਵਿਚੋਂ (ਲਿਆ) ਉਤਾਰੋ, ਮੂਸਾ ਦੇ ਨਾਲ ਇਸ ਨਾਲੋਂ ਭੀ ਵਧ ਕੇ ਦਰਖਾਸਤ ਕਰ ਚੁਕੇ ਹਨ ਕਿ ਲੱਗੇ ਕਹਿਣ ਕਿ ਸਾਨੂੰ ਅੱਲਾ ਪ੍ਰਗਟ ਦਿਖਾਓ ਫਿਰ ਉਨ੍ਹਾਂ ਨੂੰ ਉਨ੍ਹਾਂ ਦੀਆਂ ਸ਼ਰਾਰਤਾਂ ਦੇ ਕਾਰਨ ਬਿਜਲੀ ਨੇ ਆ ਦਬਾਇਆ ਫਿਰ ਏਸ ਬਾਤ ਦੇ ਪਿਛੋਂ ਭੀ ਭਾਵੇਂ ਉਨ੍ਹਾਂ ਨੂੰ (ਪ੍ਰਗਟ) ਚਮਤਕਾਰ ਪ੍ਰਾਪਤ ਹੋ ਚੁੱਕੇ ਸਨ(ਪੂਜਾ ਵਾਸਤੇ) ਵੱਛੇ ਨੂੰ ਲੈ ਬੈਠੇ ਫੇਰ ਅਸਾਂ ਨੇ (ਉਨ੍ਹਾਂ ਦੀ) ਇਸ (ਅਵਗਿਆ) ਦੇ ਤਰਫ ਭੀ ਦ੍ਰਿਸ਼ਟੀ ਨਾ ਕੀਤੀ (ਅਰ ਉਨਹਾਂ ਦੀ ਤੌਬਾ ਕਬੂਲ ਕਰ ਲੀਤੀ) ਅਰ ਮੂਸਾ ਨੂੰ ਅਸਾਂ ਨੇ ਖੁਲਮਖੁਲਾ ਗਲਬਾ ਦਿਤਾ ॥੧੫੪॥ ਅਰ ਉਨਹਾਂ (ਲੋਗਾਂ) ਪਾਸੋਂ ਸੱਤ ਪਰਤੱਗਿਆ ਲੈਣ ਵਾਸਤੇ ਅਸਾਂ ਨੇ ਤੁਰ (ਪਰਬਤ) ਨੂੰ ਉਨ੍ਹਹਾਂ ਦੇ ਉੱਪਰ ਉਠਾਇਆ ਅਰ (ਹੋਰ) ਅਸਾਂ ਉਨਹਾਂ ਨੂੰ ਆਗਿਆ ਦਿਤੀ ਕਿ (ਸ਼ਹਿਰ ਦੇ) ਦਰਵਾਜੇ ਵਿਚ ਸਜਦਾ ਕਰਕੇ (ਮਥਾ ਟੇਕ ਕੇ) ਅੰਦਰ ਵੜਨਾ ਅਰ ਅਸਾਂ ਉਨਹਾਂ ਨੂੰ (ਏਹ ਭੀ) ਆਗਿਆ ਦਿਤੀ ਕਿ ਛਨੀਵਾਰ (ਸਾਡੀ ਆਗਿਆ) ਨਾ ਭੰਗ ਕਰਨੀ ਅਰ ਅਸਾਂ ਨੇ ਉਨਹਾਂ ਪਾਸੋਂ ਪੱਕਾ ਬਚਨ ਲੀਤਾ ॥੧੫੫॥ ਫੇਰ ਉਨਹਾਂ ਦੀ ਪਰਤਗਿਆ ਵਿਨਸ਼ਟ ਹੋਣ ਦੇ ਸਬਥੋਂ ਅਰ ਇਸ੍ਵਰੀ ਆਗਿਆ ਦੇ ਨਾ ਮੰਨਣ ਦੇ ਸਬਥੋਂ (ਅਰ ਕੁਰੀਤੀ ਨਾਲ) ਪੈਯੰਬਰਾਂ ਨੂੰ ਕਤਲ ਕਰਨ ਦੇ ਸਬਥੋਂ ਅਰ ਉਨਹਾਂ