ਪੰਨਾ:ਕੁਰਾਨ ਮਜੀਦ (1932).pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੨

ਪਾਰਾ ੬

ਸੂਰਤ ਨਿਸਾਇ ੪



ਦੇ ਏਸ ਕਹਿਣ ਦੇ ਕਾਰਨ ਕਿ ਸਾਡੇ ਦਿਲਾਂ ਤੇ ਪਰਦੇ ਪਏ ਹੋਏ ਹਨ ਪ੍ਰਤਯੂਤ ਉਨਹਾਂ ਦੇ ਕੁਫਰ ਦੇ ਸਬਥੋਂ ਖੁਦਾ ਨੇ ਉਨਹਾਂ (ਦਿਆਂ ਦਿਲਾਂ) ਪਰ ਮੋਹਰ ਲਗਾ ਦਿਤੀ ਹੈ ਬਸ ਸਿਵਾ ਥੋਹੜੇ ਸੇ ਗਿਣਤੀ ਦੇ ਆਦਮੀਆਂ ਦੇ (ਅਕਸਰ) ਈਮਾਨ ਨਹੀਂ ਧਾਰਦੇ ॥੧੫੬॥ ਅਰ ਉਨਹਾਂ ਦੇ ਕੁਫਰ ਦੇ ਸਬਥੋਂ ਅਰ ਮਰੀਯਮ ਦੀ ਨਿਸਬਤ (ਪ੍ਰਾਇਆ) ਕਰੜਿਆਂ ਬਹਿਤਾਨ ਤੋਲਣ ਦੇ ਕਾਰਣ ॥੧੫੭॥ ਅਰ ਉਨਹਾਂ ਦੇ ਇਸ ਕਹਿਣ ਦੇ ਕਾਰਨ ਕਿ ਅਸੀਂ ਮਰੀਯਮ ਦੇ ਬੇਟੇ ਈਸਾ ਮਸੀਹ ਨੂੰ ਜੋ ਖੁਦਾ ਦਾ ਰਸੂਲ (ਹੋਣ ਦਾ ਦਾਵਾ ਕਰਦਾ ਸੀ) ਕਤਲ ਕਰ ਦਿਤਾ ਅਰ (ਵਾਸਤਵਿਕ ਬਾਤ) ਇਹ ਹੈ ਕਿ)ਨਾ ਹੀ ਤਾਂ ਓਹਨਾ ਨੇ ਉਸ ਨੂੰ ਕਤਲ ਕੀਤਾ ਅਰ ਨਾ ਹੀ ਓਹਨਾਂ ਨੂੰ ਸੂਲੀ ਚੜਾਇਆ ਪਰੰਚ ਉਨਹਾਂ ਨੂੰ ਐਸੇ ਪਰਤੀਤ ਹੋਇਆ ਅਰ ਜੋ ਲੋਗ ਇਸ ਵਿਚ ਭੇਦ ਕਰਦੇ ਹਨ ਤਾਂ ਏਸ ਮਾਮਲੇ ਵਿਚ (ਇਹ ਲੋਗ ਨਿਰੇਪਰੇ ਹੀ) ਭਰਮ ਵਿਚ ਪਏ ਹੋਏ ਹਨ ਇਹਨਾਂ ਨੂੰ (ਵਾਸਵਿਕ) ਖਬਰ ਤਾਂ ਹੈ ਨਹੀਂ ਪਹੁੰਚ ਕੇਵਲ ਅਟਕਲ ਪਚੂ ਦੇ ਪਿਛੇ ਭੱਜੇ ਜਾ ਰਹੇ ਹਨ ਅਰ ਸਚ ਮੁਚ ਈਸਾ ਨੂੰ(ਲੋਗਾਂ ਨੇ)ਕਤਲ ਨਹੀਂ ਕੀਤ ॥੧੫੮॥ ਪ੍ਰਤਯੁਤ ਅੱਲਾ ਨੇ ਓਸਨੂੰ ਆਪਣੇ ਤਰਫ ਚੁਕ ਲੀਤਾ(ਅਰਥਾਤ ਉਹਦੀ ਪਦਵੀ ਉੱਚੀ ਕਰ ਦਿਤੀ)ਅਰ ਅੱਲਾ ਜ਼ਬਰਦਸਤ(ਅਰ)ਯੁਕਤੀ ਵਾਲਾਹੈ ॥੧੫੯॥ ਅਰ ਜਿਤਨੇ ਕਿਤਾਬਾਂ ਵਾਲੇ ਹਨ ਅਵਸ਼ ਉਨਹਾਂ ਦੇ ਮਰਨ ਥੀਂ ਪਹਿਲਾਂ ਸਾਰਿਆਂ ਦੇ ਸਾਰੇ ਉਨਹਾਂ ਪਰ(ਮੁਸਲਮਾਨਾਂ ਵਰਗਾ)ਈਮਾਨ ਲੈ ਆਵਣਗੇ ਅਰ ਅੰਤਿਮ ਦਿਨ ਓਹ ਇਹਨਾਂ ਦੇ ਉਲਟ ਵਿਚ ਗਵਾਹੀ ਦੇਣਗੇ ॥੧੬o॥ ਗਲ ਕਾਹਦੀ ਯਹੂਦੀਆਂ ਦੀਆਂ (ਇਹਨਾਂ) ਸ਼ਰਾਰਤਾਂ ਦੇ ਸਬਥੋਂ ਅਸਾਂ ਨੇ (ਬਾਜ) ਪਵਿਤਰ ਵਸਤਾਂ ਜੋ ਉਨਹਾਂ ਵਾਸਤੇ ਹਲਾਲ ਸਨ ਉਹਨਾਂ ਵਾਸਤੇ ਹਰਾਮ ਕਰ ਦਿਤੀਆਂ ਅਰ ਉਹ ਏਸ ਨਮਿਤ ਕਰਕੇ ਕਿ ਅਕਸਰ ਰੱਬ ਦੇ ਰਾਹੋਂ ਲੋਗਾਂ ਨੂੰ ਰੋਕਦੇ ਸਨ ॥੧੬੧॥ ਅਰ (ਹੋਰ) ਇਸ ਕਰਕੇ ਕਿ ਬਾਰ ਬਾਰ ਉਹਨਾਂ ਨੂੰ ਬਿਆਜ ਤੋਂ ਹਟਾਇਆ ਗਿਆ ਸੀ ਫੇਰ ਵੀ ਬਿਆਜ ਲੈਂਦੇ ਸਨ ਅਰ (ਹੋਰ) ਏਸ ਸਬਥੋਂ ਕਿ ਲੋਗਾਂ ਦੇ ਮਾਲ ਨਾਹੱਕ ਅਗੇ ਪਿਛੇ ਕਰਦੇ ਸਨ ਅਰ ਇਹਨਾਂ ਵਿਚੋਂ ਜੋ ਲੋਗ (ਖੁਦਾ ਦਾ ਹੁਕਮ) ਨਹੀਂ ਮੰਨਦੇ ਉਹਨਾਂ ਵਾਸਤੇ ਅਸਾਂ ਭਿਆਨਕ ਦੁਖ ਤਿਆਰ ਕਰ ਛਡਿਆ ਹੈ ॥੧੬੨॥ ਪਰੰਚ (ਹੇ ਪੈਯੰਬਰ) ਉਨਹਾਂ ਵਿਚੋਂ ਜੋ ਵਿਦਵਾਨ ਹਨ (ਉਹ) ਅਰ ਮੁਸਲਮਾਨ (ਇਹ ਦੋਨੋਂ ਦਲਤਾਂ) ਓਸ (ਪੁਸਤਕ) ਉਤੇ ਜੋ ਤੁਹਾਡੇ ਪਰ ਉਤਰੀ ਹੈ ਅਰ ਉਹਨਾਂ (ਕਿਤਾਬਾਂ) ਪਰ ਜੋ ਤੁਸਾਂ ਨਾਲੋਂ ਪਹਿਲਾਂ (ਦੂਸਰਿਆਂ ਪੈਯੰਬਰਾਂ ਪਰ) ਉਤਾਰੀਆਂ ਹਨ (ਸੰਪੂਰਨਾਂ ਪਰ)