ਪੰਨਾ:ਕੁਰਾਨ ਮਜੀਦ (1932).pdf/12

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

१२ · ਪਾ ੧, ਮੰਜ਼ਲ ੧ ਸੂਰਤ ਬਕਰੇ ੨ • ਅਭੀਸ਼ਟ) ਸੀ ॥੭੨ ॥ ਫੇਰ ਅਸਾਂ ਨੇ ਕਹਿਆ ਗਊ ਦੇ ਗੋਸ਼ਤ) ਦਾ ਕੋਈ ਟੁਕੜਾ ਪਾਣੀ ( ਦੀ ਦੇਹ ) ਨੂੰ ਮਾਰੋ ਏਸੇ ਪਰਕਾਰ ( ਲੇ ਨੂੰ) ਅੱਲਾ ਮੁਰਦਿਆਂ ਨੂੰ ਸੁਰਜੀਤ ਕਰੇਗਾ ਅਰ ( ਉਹ ਦੁਨੀਆਂ ਵਿਚ ) ਤੁਹਾਨੂੰ ਆਪਣੀ ( ਕੁਦਰਤ ਦੀਆਂ ) ਨਿਸ਼ਾਨੀਆਂ ਦਸਦਾ ਹੈ ਕੇ ਤੁਸੀਂ ਸਮਝੋ ( ਕਿ ਲੇ ਦਾ ਹੋਣਾ ਸਚ ਹੈ ) ॥੭੩ ॥ ਫਿਰ ਏਸ ਥੀਂ ਪਿਛੋਂ ਤੁਹਾਡੇ . ਦਿਲ ( ਐਸੇ ) ਸਖਤ ਹੋ ਗਏ ਕਿ ਮਾਨੋ ਵੈ ਪੱਥਰ ਰੂਪ ਹਨ ਬਲਕਿ ( ਓਹਨਾਂ ਨਾਲੋਂ ਭੀ) ਡਾਢਾ ਸਖਤ ਅਰ ਪੱਥਰਾਂ ਵਿਚੋਂ ਕਈ ਤਾਂ ਐਸੇ ਭੀ ( ਹੁੰਦੇ ) ਹਨ ਕਿ ਉਨ੍ਹਾਂ ਵਿਚੋਂ ਨਹਿਰਾਂ ਨਿਕਲਦੀਆਂ ਹਨ ਅਰ ਕਈਕ ਪੱਬਰ ਐਸੇ ਭੀ ( ਹੁੰਦੇ ) ਹਨ ਜੋ ਵਹ ਪਾਟ ਜਾਂਦੇ ਹਨ ਤਾਂ ਉਨ੍ਹਾਂ ਵਿਚੋਂ ਪਾਣੀ ਝਰਦਾ ਹੈ ਅਰ ਕਈਕ ਪੱਥਰ ਐਸੇ ਭੀ ( ਹੁੰਦੇ ) ਹਨ ਜੋ ਅੱਲਾ ਦੇ ਡਰ ਨਾਲ ਡਿਗ ਪੈਂਦੇ ਹਨ ਅਰ ਜੋ ਕੁਛ ਭੀ ਤੁਸੀਂ ( ਲੋਗ ) ਕਰ ਰਹੇ ਹੋ ਅੱਲਾ ਓਸ ਥਾਂ ਬੇ ਖਬਰ ਨਹੀਂ ॥੭੪॥ ( ਮੁਸਲਮਾਨੋ !) ਕੀ ਤੁਹਾਨੂੰ ਆਸ਼ਾ ਹੈ ਕਿ ( ਯਹੂਦੀ ) ਤੁਹਾਡੀ ਬਾਤ ਨੂੰ ਮੰਨ ਲੈਣਗੇ ਅਰ ਏਹਨਾਂ ਦਾ ਇਹ ਹਾਲ ਹੈ ਕਿ ਇਹਨਾਂ ਵਿਚੋਂ ਕਛਕ ਐਸੇ ਲੋਗ ਭੀ ਤੋ ਗੁਜ਼ਰੇ ਹਨ ਕਿ ਖੁਦਾ ਦੀ ਕਲਾਮ ਸੁਣਦੇ ਸੀ ਅਰ ਫੇਰ ਉਸ ਨੂੰ ਸਮਝਿਆ ਪਿਛੋ ਜਾਣ ਬੁਝ ਕੇ ਉਸ ਦਾ ਕਛ ਦਾ ਕਛ ਕਰ ਦੇਂਦੇ ਸਨ ॥੨੫॥ ਅਰ ਜਦੋਂ ਈਮਾਨ ਵਾਲਿਆਂ ਨਾਲ ਮਿਲਦੇ ਹਨ ਤਾਂ ਕਹਿ ਦੇਂਦੇ ਹਨ ਕਿ ਅਸੀ ਭੀ ਈਮਾਨ ਲਿਆ ਚੁਕੇ ਹਾਂ ਅਰ ਨਵੇਕਲੇ ਜਦੋਂ ਇਕ ਦੂਸਰੇ ਦੇ ਪਾਸ ਹੁੰਦੇ ਹਨ ਤਾਂ ਕਹਿੰਦੇ ਹਨ ਕਿ ਜੋ ਕੁਛ ( ਤੌਰਾਤ ਵਿਚ) ਖੁਦਾ ਨੇ ਤੁਹਾਡੇ ਉੱਤੇ ਪਰਗਟ ਕੀਤਾ ਹੈ ਕੀ ਤੁਸੀਂ ਮੁਸਲਮਾਨਾਂ ਨੂੰ ਇਸ ਬਾਤ ਦੀ ਖਬਰ ਕਰ ਦੇਂਦੇ ਹੋ ਕਿ (ਕਲ ਕਲੋੜ ਨੂੰ ਤੁਹਾਡੇ ਪਰਵਰਦਿਗਾਰ ਦੇ ਸਨਮੁਖ ਓਸੇ ਬਤ ਦੀ ਬਨਦ ਪਕੜ ਕੇ ਤੁਹਾਡੇ ਨਾਲ ਝਗਰਨ ਤਾਂ ਕੀ ਤੁਸੀਂ ਇਤਨੀ ਬਾਤ ਭੀ ) ਨਹੀਂ ਸਮਝਦੇ ॥੭੬ ॥ ( ਕਿੰਤੂ ) ਕੀ ਏਹਨਾਂ ਲੋਕਾਂ ਨੂੰ ਏਤਨੀ ਬਾਰਤਾਂ ਮਾਲੂਮ ਨਹੀਂ ਕਿ ਜੋ ਕੁਛ ਗੁਪਤ ਕਰਦੇ ਹਨ ਅਰ ਜੋ ਕੁਛ ਪਰਗਟ ਕਰਦੇ ਹਨ ਅੱਲਾ (ਸਭ ਕੁਛ ) ਜਾਣਦਾ ਹੈ । 22 } ਅਰ ਕਈ ਉਹਨਾਂ ਵਿਚੋਂ ਅਨਪੜ ਹਨ ਜੋ ਮੂੰਹੋਂ ਕਈ ਤਰ੍ਹਾਂ ਦੇ ਬੁੜਬੁੜਾਨ ਥੀਸਿਵਾ ਪੁਸਤਕ (ਇਲਾਹੀ ਦੇ ਮਤਲਬ ) ਨੂੰ ( ਕੁਝ ਭੀ ) ਨਹੀਂ ਸਮਝਦੇ ਅਰ ਉਹ ਕੇਵਲ ਖਾਲੀ ਢਕੋਸਲੇ ਹੀ ਮਾਰਦੇ ਹਨ (ਹੋਰ ਬਸ) ॥ 2 ॥ ਫੇਰ ਅਫਸੋਸ ਉਹਨਾਂ ਲੋਗਾਂ ਪਰ ਜੋ ਆਪਣੀ ਹਥੀਂ ਤਾਂ ਕਿਤਾਬ ਲਿਖਣ ਫੇਰ ( ਲੋਗਾਂ ਨੂੰ ) , ਕਹਿਣ ਕਿ ਖੁਦਾ ਪਾਸੋਂ (ਉਤਰੀ) ਹੈ ਤਾਂ ਤੇ ਓਸ ਦੇ ਵਸੀਲੇ ਨਾਲ ਥੋੜੇ ਸੇ Digitized by Panjab Digital Library | www.panjabdigilib.org