ਪੰਨਾ:ਕੁਰਾਨ ਮਜੀਦ (1932).pdf/11

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੧੧ ਪਾਰਾ ੧ ਮੰਜ਼ਲ ੧ ਸੂਰਤ ਬਕਰ ਕੇ ਤਾਂ ਅਸਾਂ ਨੇ ਉਨ੍ਹਾਂ ਨੂੰ ਕਹਿਆ ਬਦਰ ਬਨ ਜਾਓ:( ਕਿ ਜਿਥੇ ਜਾਓ ) ਧੰਦਕਾਰੇ (ਜਾਓ): ੬੫ ॥ ਬਸ ਅਸ਼ਾਂ ਨੇ ਏਸ ਵਾਰਤਾ ਨੂੰ ਉਨ੍ਹਾਂ ਲੋਕਾਂ ਦੇ ਵਾਸਤੇ ਜੋ ਏਸ (ਵਾਰਦਾਤ ਦੇ ) ਵੇਲੇ ਮੌਜੂਦ ਸਨ ਅਰ ਉਨ੍ਹਾਂ ਲੋਕਾਂ ਦੇ ਵਾਸਤੇ ਜੋ ਏਸ ( ਬ੍ਰਿਤਾਂਤ ) ਥਾਂ ਪਿੱਛੋਂ ਆਉਣ ਵਾਲੇ ਸਨ ਸਿਖ (ਦਾ ਕਾਰਨ) ਬਨਾਇਆ ਅਰ ਪਰਹੇਜ਼ਗਾਰਾਂ ਵਾਸਤੇ ਨਸੀਹਤ ॥ ੬੬ ॥ ਅਰ (ਵੈ, ਸਮਾਂ ਯਾਦ ਕਰੋ) ਜਦੋਂ ਮੂਸਾ ਨੇ ਆਪਣੀ ਗਯਾਤੀ ਨੂੰ ਕਹਿ ਕ ਅੱਲਾ ਤੁਹਾਨੂੰ ਹੁਕਮ ਕਰਦਾ ਹੈ ਕਿ ਇਕ ਗਊ ਹਲਾਲ ਕਰੋ ਵੈ ਲਗੇ ਕਹਿਣ ਕਿ ਤੁਸੀ ਸਾਡੇ ਨਾਲ ਮਸਕਰੀ ਕਰਦੇ ਹੋ (ਮਸ ਨੇ ਕਹਿਆ ਰੱਬ ਨਾ ਕਰਾਏ ਕਿ ਮੈਂ ਐਸਾ ਨਾਦਾਨ ਬਣਾਂ ॥੬2 ॥ ਵੇ ਬੋਲੇ ਅਪਣੇ ਪਰਵਰਦਿਗਾਰ ਪਾਸ ਸਾਡੇ ਵਾਸਤੇ ਪ੍ਰਾਰਥਨਾ ਕਰੋ ਕਿ ਸਾਨੂੰ ਭਲੀ ਪ੍ਰਕਾਰ ! ਸਮਝਾ ਦੇਵੇ ਕਿ ਓਹ ( ) ਕੈਸੀ ਹੋਵੇ ( ਮੂਸਾ ਨੇ ) ਕਹਿਆ ਖ਼ੁਦਾ ਫਰਮਾਉਂਦਾ ਹੈ ਕਿ ਓਹ ਗਾਂ ਨਾ ਤਾਂ ਬੁਢੀ ਹੋਵੇ ਅਰ ਨਾ ਹੀ ਵਛੀ ( ਅਰਥਾਤ ) ਦੋਨੂੰਆਂ ਵਿਚੋਂ ਵਿਚਲੇ ਮੇਲ ਦੀ ਹੋਵੇ ਬਸ ਤੁਹਾਨੂੰ ਜੋ ਹੁਕਮ ਦਿਤਾ ਗਿਆ ਹੈ ( ਉਸ ਦੀ ਪਾਲਨਾਂ ) ਕਰ ਛੱਡੋ ॥ ੬੮ ॥ ਵੈ ਕਹਿਣ ਲਗੇ ਆਪਣੇ ਪਰਵਰਦਿਗਾਰ ਅਗੇ ਸਾਡੇ ਵਾਸਤੇ ਬੇਨਤੀ ਕਰ ਕਿ ਸਾਨੂੰ ਭਲੀ ਤਰਾਂ ਸਮਝਾ ਦੇਵੇ ਕਿ ਉਸ ਦਾ ਰੰਗ ਕੈਸਾ ਹੈ ਤੋ(ਮੁਸਾ ਨੇ) ਕਹਿਆ ਖੁਦਾ ਕਹਿੰਦਾ ਹੈ ਓਹ ਯ ਪੀਲੇ ਰੰਗ ਦੀ ( ਅ ) ਓਸ ਦਾ ਰੰਗ ਐਸਾ ਗੂਰਾ ਹੋਵੇ ਕਿ ਦੇਖਣ ਵਾਲਿਆਂ ਨੂੰ ਚੰਗਾ ਲਗੇ ॥੬੬॥ ਵੈ ਬੋਲੇ ਕਿ ਆਪਣੇ ਖੁਦਾ ਨੂੰ ਸਾਡੇ ਵਾਸਤੇ ਕਹੁ ਕਿ ਵੈ ਸਾਨੂੰ ਭਲੀ ਪ੍ਰਕਾਰ ਸਮਝਾ ਦੇਵੇ ਕਿ ਵੈ ( ਹੋਰ ) ਕੈਸੀ ( ਸਿਫਤਾਂ ਰਖਦੀ) ਹੈ ਸਾਨੂੰ ਤਾਂ (ਏਸ ਰੰਗ ਦੀਆਂ ਬਹੁਤ) ਗਾਈਆਂ ਦਿਸਦੀਆਂ ਹਨ ( ਕੌਣਸੀ ਪਕੜੀਏ ਕੌਣਸੀ ਨਾ ਪਕੜੀਏ ) ਅਰ ( ਹੁਣ ਦੀ ਵੇਰੀ ) ਖੁਦਾ ਨੇ ਚਾਹਿਆ ਤਾਂ ਅਸੀ (ਓਸ ਦਾ) ਅਵਸ਼ ਠੀਕ ਪਤਾ ਲਗਾ ਲਵਾਂਗੇ ॥20॥ ( ਮੂਸਾ ਨੇ ) ਕਹਿਆ ਖੁਦਾ ਫਰਮਾਉਂਦਾ ਹੈ ਕਿ ਵੁਹ ਗਊ ਨਾ ਤਾਂ ਕਮੀਰੀ (ਹਾਲੀ) ਕਿ ਹਲ ਅਗੇ ਜੋੜੀ ਹੋਈ ਹੋਵੇਂ ਅਰ ਨਾ ਹੀ ਪੈਲੀ ਨੂੰ ਪਾਣੀ ਪਾਂਦੀ ਹੋਵੇ ਸਹੀ ਸਾਲਮ (ਇਕ ਰੰਗ) ਉਸ ਉੱਤੇ ਕਿਸੇ ਪਰਕਾਰ ਦਾ ਦਾਗ (ਬ) ਨਹੀਂ ਵੇ ਬੋਲੇ (ਹਾਂ) ਹੁਣ ਤੁਸੀਂ ਠੀਕ ਪਤਾ) ਦਾ ਹੈ ਗੱਲ ਕੀ ਉਨ੍ਹਾਂ ਨੇ ਗਾਂ ਹਲਾਲ ਕੀਤੀ ਅਰ ਉਨ੍ਹਾਂ ਤੇ ਉਮੈਦ ਨਹੀਂ ਸੀ ਕਿ ( ਹਲਾਲ ) ਕਰਨਗੇ ॥ ੭੧ ॥ ਕੂਹ ੮ ॥ · ਅਰ ਜਦੋਂ ਤੁਸੀਂ ਇਕ ਆਦਮੀ ਨੂੰ ਮਾਰ ਸਿਟਿਆ ਅਰ (ਓਸ ਉਤੇ) ਲਗੇ ਝਗੜਾ ਕਰਨ ( ਕੋਈ ਕਿਸੇ ਨੂੰ ਮਾਰਨ ਵਾਲਾ ਦੱਸੇ ਕੋਈ ਕਿਸੇ ਨੂੰ ਅਰ ਜੋ ਤੁਸੀ ਛਿਪਾਉਂਦੇ ਸੀ ਅੱਲਾ ਨੂੰ ਉਸ ਦਾ ਪਰਗਟ ਕਰਨਾ (ਹੀ) Digitized by Panjab Digital Library | www.panjabdigilib.org