ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/218

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧੮

ਪਾਰਾ ੧੧

ਸੂਰਤ ਯੂਨਸ ੧੦


ਕਈਕੁ ਲੋਗ ਐਸੇ ਹਨ ਜੋ ਕੁਰਾਨ ਪਰ (ਅਗੋਂ) ਭਰੋਸਾ ਕਰ ਲੈਣਗੇ ਅਰ ਕਈਕੁ ਐਸੇ ਹਨ ਜੋ (ਅਗੇ ਨੂੰ ਭੀ) ਓਸ ਪਰ ਭਰੋਸਾ ਕਰਨ ਵਾਲੇ ਨਹੀਂ ਅਰ (ਹੇ ਪੈਯੰਬਰ) ਤੁਹਾਡਾ ਪਰਵਰਦਿਗਾਰ ਫਸਾਦੀਆਂ ਨੂੰ ਭਲੀ ਤਰਹਾਂ ਜਾਣਦਾ ਹੈ॥੪੦॥ ਰੁਕੂਹ ੪॥

ਅਰ (ਹੇ ਪੈਯੰਬਰ) ਯਦੀ (ਏਤਨੇ ਸਮਝਾਨੇ ਪਰ ਭੀ ਏਹ ਲੋਗ) ਤੁਹਾਨੂੰ ਝੂਠਿਆਂ ਹੀ ਕਰਦੇ ਜਾਣ ਤਾਂ (ਇਨ੍ਹਾਂ ਨੂੰ) ਕਹਿ ਦਿਓ ਕਿ ਮੇਰਾ ਕੀਤਾ ਮੇਰੇ ਅਗੇ ਅਰ ਤੁਹਾਡਾ ਕੀਤਾ ਤੁਹਾਡੇ ਅਗੇ (ਆਵੇ) ਤੁਸੀਂ ਮੇਰਿਆਂ ਕਰਮਾਂ ਦੇ ਜਿੰਮੇਵਾਰ ਨਹੀਂ ਮੈਂ ਤਹਾਡਿਆਂ ਕਰਮਾਂ ਦਾ ਜਿੰਮੇਵਾਰ ਨਹੀਂ॥੪੧॥ ਅਰ (ਹੇ ਪੈਯੰਬਰ) ਏਹਨਾਂ ਲੋਗਾਂ ਵਿਚੋਂ ਕਈਕੁ ਲੋਗ (ਐਸੇ ਭੀ) ਹਨ ਜੋ ਤੁਹਾਡੀਆਂ (ਬਾਤਾਂ ਦੀ) ਤਰਫ ਕੰਨ ਕਰਦੇ ਹਨ ਤਾਂ (ਕੀ ਏਸ ਬਾਤ ਥੀਂ ਤੁਸਾਂ ਸਮਝ ਲੀਤਾ ਕਿ ਇਹ ਲੋਗ ਨਿਸਚਾ ਕਰ ਬੈਠਣਗੇ ਅਰ) ਕੀ ਤੁਸੀਂ (ਏਹਨਾਂ) ਬੋਲਿਆਂ ਨੂੰ ਸੁਣਾ ਸਕੋਗੇ ਭਾਵੇਂ ਤੀਕਰ ਬੁਧਿ ਨਾ ਭੀ ਰਖਦੇ ਹੋਣ ॥੪੨॥ ਅਰੁ ਏਹਨਾਂ ਵਿਚੋਂ ਕੁਛਕ ਲੋਗ (ਐਸੇ ਭੀ) ਹਨ ਜੋ ਤੁਹਾਡੇ ਵਲੋਂ (ਪਏ) ਝਾਕਦੇ ਹਨ ਤਾਂ ਕੀ (ਏਨਹਾਂ ਦੇ ਝਾਕਣ ਕਰਕੇ ਤੁਸਾਂ ਸਮਝ ਲੀਤਾ ਕਿ ਇਹ ਲੋਗ ਭਰੋਸਾ ਕਰ ਬੈਠਣਗੇ ਤਾਂ ਕੀ) ਤੁਸੀਂ (ਏਨਹਾਂ) ਅੰਧਿਆਂ ਨੂੰ ਰਸਤਾ ਦਸ ਦਿਓਗੇ ਭਾਵੇਂ ਏਹਨਾਂ ਨੂੰ (ਕੁਛ ਭੀ) ਨਾ ਦਿਸਦਾ ਹੋਵੇ ॥੪੩॥ ਅੱਲਾ ਤਾਂ ਲੋਗਾਂ ਪਰ ਤਨੀਸਾ ਭੀ ਜੁਲਮ ਨਹੀਂ ਕਰਦਾ ਪਰੰਤੂ ਲੋਗ (ਖੁਦਾ ਦੀਆਂ ਨਾ ਫਰਮਾਨੀਆਂ ਤੋਂ) ਆਪ ਹੀ ਆਪਣੇ ਪਰ ਜ਼ੁਲਮ ਕੀਤਾ ਕਰਦੇ ਹਨ॥੪੪॥ ਅਰ ਜਿਸ ਦਿਨ (ਖੁਦਾ) ਲੋਗਾਂ ਨੂੰ (ਆਪਣੇ ਸਨਮੁਖ) ਇਕੱਤ੍ਰ ਕਰੇਗਾ ਤਾਂ (ਓਸ ਦਿਨ ਓਹਨਾਂ ਨੂੰ ਐਸਾ ਪ੍ਰਤੀਤ ਹੋਵੇਗਾ ਕਿ) ਮਾਨੋ (ਸੰਸਾਰ ਵਿਚ ਸਾਰਾ ਦਿਨ ਭੀ ਨਹੀਂ ਕਿੰਤੂ) ਦਿਨ ਵਿਚੋਂ (ਬਹੁਤ) ਰਹੇ ਹੋਣਗੇ (ਤਾਂ) ਘੜੀ ਭਰ (ਅਰ ਉਹ) ਆਪਸ ਵਿਚ ਇਕ ਦੂਸਰੇ ਦੀ ਪ੍ਰੀਖਿਆ (ਭੀ) ਕਰਨਗੇ ਜਿਨ੍ਹਾਂ ਲੋਕਾਂ ਨੇ ਖੁਦਾ ਦੇ ਸਨਮੁਖ ਜਾਣ ਨੂੰ ਮਿਥਿਆ ਕਥਨ ਕੀਤਾ ਉਹ ਬੜੇ ਹੀ ਘਾਟੇ ਵਿਚ ਆ ਗਏ ਅਰ (ਏਸ ਘਾਟੇ ਤੋਂ ਬਚਨ ਦਾ) ਉਨ੍ਹਾਂ ਨੂੰ ਰਸਤਾ ਹੀ ਨਾ ਲਭਿਆ॥੪੫॥ ਅਰ (ਹੇ ਪੈਯੰਬਰ) ਜੈਸੀਆਂ ੨ (ਦੁਖਾਂ ਦੀ) ਅਸੀਂ ਇਹਨਾਂ ਲੋਕਾਂ ਸਾਥ ਪ੍ਰਤਗਿਆ ਕਰਦੇ ਹਾਂ ਚਾਹੇ ਅਸੀਂ ਤੁਹਾਨੂੰ ਉਨ੍ਹਾਂ ਵਿਚੋਂ ਕਈਕ (ਪ੍ਰਤਗਿਆ ਨੂੰ ਪ੍ਰਤੱਖ ਕਰ) ਦਿਖਲਾਈਏ ਅਥਵਾ (ਕਰਨ ਥੀਂ ਪਹਿਲੇ) ਹੀ ਤੁਹਾਨੂੰ ਸੰਸਾਰ (ਵਿਚੋਂ) ਉਠਾ ਲਈਏ (ਸਭ ਤਰਹਾਂ) ਇਹਨਾਂ ਨੇ ਸਾਡੀ ਤਰਫ ਹੀ ਪਰਤ ਕੇ ਆਉਣਾ ਹੈ ਇਸ ਤੋਂ ਸਿਵਾ ਜੋ ਕੁਛ ਇਹ ਕਰ ਰਹੇ ਹਨ ਖੁਦਾ (ੳਸਨੂੰ) ਦੇਖ ਰਹਿਆ ਹੈ॥੪੬॥ ਅਰ ਹਰ ਉੱਮਤ ਦਾ ਇਕ ਰਸੂਲ ਹੋਇਆ ਹੈ ਤਾਂ ਜਦੋਂ (ਕਿ-