ਪਾਰਾ ੧੧
ਸੂਰਤ ਯੂਨਸ ੧੦
੨੧੯
ਆਮਤ ਦੇ ਦਿਨ) ਉਨ੍ਹਾਂ ਦਾ ਰਸੂਲ (ਆਪਣੀ ਉੱਮਤ ਦੇ ਸਾਥ ਸਾਡੇ ਸਨ-
ਮੁਖ) ਪ੍ਰਾਪਤ ਹੋਵੇਗਾ ਤਾਂ ਉੱਮਤ ਅਰ ਰਸੂਲ ਵਿਚ ਇਨਸਾਫ (ਨਿਆਏ)
ਦੇ ਨਾਲ ਫੈਸਲਾ ਕਰ ਦਿਤਾ ਜਾਵੇਗਾ ਅਰ ਲੋਗਾਂ ਪਰ (ਤਨੀਸਾ) ਕਸ਼ਟ
ਨਹੀਂ ਹੋਵੇਗਾ ॥੪੭॥ ਅਰ (ਮੁਸਲਮਾਨੋ ! ਇਹ ਲੋਗ ਤੁਹਾਡੇ ਪਾਸੋਂ) ਪੁਛਦੇ
ਹਨ ਕਿ ਯਦੀ ਤੁਸੀਂ ਸਚੇ ਹੋ ਤਾਂ ਇਹ (ਦੁਖ ਦੀ) ਪ੍ਰਤਗਿਆ ਕਦੋਂ (ਪੂਰੀ)
ਹੋਵੇਗੀ ॥੪੮ ॥(ਹੇ ਪੈਯੰਬਰ ਤੁਸੀਂ ਇਹਨਾਂ ਨੂੰ) ਕਹੋ ਕਿ ਮੇਰਾ ਆਪਣਾ
ਨਫਾ ਨੁਕਸਾਨ ਭੀ ਮੇਰੇ ਵਸ ਵਿਚ ਨਹੀਂ ਕਿੰਤੂ ਜੋ ਖੁਦਾ ਚਾਹੁੰਦਾ ਹੈ (ਵਹੀ
ਹੁੰਦਾ ਹੈ ਓਸੇ ਦੇ ਗਿਆਨ ਵਿਚ) ਹਰ ਇਕ ਉਮਤ (ਦੇ ਸੰਸਾਰ ਵਿਚ ਰਹਿਣ)
ਦਾ ਇਕ ਨੀਅਤ ਸਮਾ ਹੈ ਜਦੋਂ ਓਹਨਾਂ ਦਾ (ਓਹ ) ਸਮਾਂ ਆ ਪਹੁੰਚਦਾ ਹੈ
ਤਾਂ (ਉਸ ਪਾਸੋਂ) ਇਕ ਭੀ ਘੜੀ ਪਿਛੇ ਨਹੀਂ ਹਟ ਸਕਦੇ ਅਰ ਨਾ ਹੀ ਅਗੇ
ਵਧ ਸਕਦੇ ਹਨ ॥੪੯॥ (ਹੇ ਪੈ ੰਬਰ ਇਹਨਾਂ ਲੋਕਾਂ ਪਾਸੋਂ ) ਪੁਛੋ ਕਿ
ਭਲਾ ਦੇਖੋ ਤਾਂ ਸਹੀ ਯਦੀ ਖੁਦਾ ਦਾ ਅਜਾਬ ਰਾਤੋ ਰਾਤ ਤੁਹਾਡੇ ਪਰ ਆ
ਪਰਾਪਤ ਹੋਵੇ ਅਥਵਾ ਦਿਨਦੀਵੀਂ (ਹਰ ਹਾਲ ਵਿਚ ਉਹ ਦੁਖ ਹੀ ਹੋਵੇਗਾ
ਤਾਂ) ਸਦੋਖੀ ਲੋਗ ਉਸ ਦੇ ਵਾਸਤੇ ਕਿਸ ਬਾਤ ਦੀ ਉਤਾਵਲ ਕਰ ਰਹੇ ਹਨ
॥੫੦॥ ਤਾਕੀ ਪੁਨਰ ਜਦੋਂ (ਸਚ ਮੁਚ) ਆ ਪ੍ਰਾਪਤ ਹੋਵੇਗਾ ਤਦੋਂ ਹੀ ਉਸਦਾ
ਨਿਸਚਾ ਕਰੋਗੇ ? (ਤਾਂ ਉਸ ਵੇਲੇ ਅਸੀਂ ਤੁਹਾਨੂੰ ਕਹਿ ਦੇਵਾਂਗੇ ਕਿ) ਕੀ
ਹੁਣ (ਪ੍ਰਾਪਤ ਹੋਏ ਪਿਛੋਂ ਤੁਹਾਨੂੰ ਨਿਸਚਾ ਆਇਆ) ਅਰ ਤੁਸੀਂ ਤਾਂ (ਏਸ
ਦੇ ਆਉਣ ਵਿਚ ਭਰਮ ਕਰਕੇ) ਇਸ ਵਾਸਤੇ ਉਤਾਉਲ ਕੀਤਾ ਕਰਦੇ ਸੀ
॥ ੫੧ ॥ ਪੁਨਰ (ਕਿਆਮਤ ਦੇ ਦਿਨ) ਆਗਿਆ ਭੰਗੀ ਲੋਗਾਂ ਨੂੰ ਆਗਿਆ
ਦਿਤੀ ਜਾਵੇਗੀ ਕਿ ਹੁਣ ਸਦਾ ਸਦਾ ਦੇ ਦੁਖ(ਦਾ ਸਵਾਦ) ਚਖੋ ਇਹ ਜੋ ਤੁਹਾਨੂੰ
ਕਸ਼ਟ ਦਿਤਾ ਜਾ ਰਿਹਾ ਹੈ ਤੁਹਾਡੀ ਆਪਣੀ ਹੀ ਕਰਤੂਤ ਦਾ ਫਲ
(ਹੋਰ ਬਸ) ॥੫੨॥ ਹੋਰ (ਹੇ ਪੈਯੰਬਰ ਇਹ ਲੋਗ) ਤੁਹਾਡੇ ਪਾਸੋਂ ਪੁਛਦੇ ਹਨ
ਕਿ ਜੋ ਕੁਛ ਤੁਸੀਂ ਇਨ੍ਹਾਂ ਨੂੰ ਕਹਿੰਦੇ ਹੋ ਕੀ ਸਚਮੁਚ(ਇਹੋ ਹੀ ਹੋਕੇ ਰਹੇਗਾ?
ਤੁਸੀਂ(ਇਹਨਾਂ ਨੂੰ)ਕਹੋ ਕਿ (ਹਾਂ ਭਾਈ ਹਾਂ) ਮੈਨੂੰ ਆਪਣੇ ਪਰਵਰਦਿਗਾਰ ਦੀ
ਸੁਗੰਧ ਸਤਯੰ ਬੱਸ ਬਿਲ੍ਹੇ ਉਹ ਅਵਸ਼ ਹੋਕੇ ਹੀ ਰਹੇਗਾ ਅਰ ਤੁਸੀਂ (ਖ਼ੁਦਾਨੂੰ)
ਸਤ ਨਹੀਂ ਕਰ ਸਕੋਗੇ ॥ ੫੩ ॥ ਰਕੂਹ ੫॥
ਅਰ ਜਿਸ ੨ ਆਦਮੀ ਨੇ ਸੰਸਾਰ ਵਿਚ (ਸਾਡੀ ) ਆਗਿਆ ਭੰਗ
ਕੀਤੀ ਹੈ(ਪਰਲੋ ਦੇ ਦਿਨ) ਯਦੀ ਤੁਸੀਂ ਸਾਰੇ (ਦੇ ਸਾਰੇ) ਖਜਾਨੇ ਜੋ ਧਰਤੀ
ਵਿਚ ਹਨ ਓਸ ਦੇ ਵਸ ਵਿਚ ਹੋਣ ਤਾਂ ਉਹ ਜ਼ਰੂਰ ਉਨਹਾਂਨੂੰ (ਆਪਣੀ ਜਾਨ)
ਦੇ ਬਦਲੇ ਵਿਚ ਦੇ ਨਿਕਸੇ ਅਰ ਜਦੋਂਲੋਗ ਆਜ਼ਾਬ ਨੂੰ (ਆਪਣੀ ਅਖੀਂ) ਦੇਖ
ਲੈਣਗੇ ਤਾਂ ਸ਼ਰਮਿੰਦਗੀ ਪ੍ਰਗਟ ਕਰਨਗੇ ਅਰ ਲੋਗਾਂ (ਦੇ ਇਖਤਲਾਫ ਦੇ