੨੨੦
ਪਾਰਾ ੧੧
ਸੂਰਤ ਯੂਨਸ ੧੦
ਅਰ ਉਨਹਾਂ ਪਰ
ਦਾ ਹੀ ਹੈ ਜੋ
ਬਾਰੇ) ਵਿਚ ਇਨਸਾਫ ਨਾਲ ਫੈਸਲਾ ਕਰ ਦਿਤਾ ਜਾਵੇਗਾ
(ਤਨੀ) ਸਾ ਕਸ਼ਟ ਨਾ ਹੋਵੇਗਾ ॥੫੪॥ ਯਾਦ ਰਖੋ ਕਿ ਅਲਾ
ਕੁਛ ਅਗਾਸ ਤਥਾ ਧਰਤੀ ਵਿਚ ਹੈ (ਅਰ) ਯਾਦ ਰਖੋ ਕਿ ਅੱਲਾ ਦੀ ਹੀ
ਪ੍ਰਤਗਿਆ (ਵਾਲੀ) ਸਚੀ ਹੈ ਪਰੰਤੂ ਕਈਕ ਆਦਮੀ ਭਰੋਸਾ ਨਹੀਂ
ਕਰਦੇ ॥੫੫॥ ਵਹੀ ਉਤਪਤ ਕਰਦਾ ਅਰ ਨਾਸ ਕਰਦਾ ਹੈ, ਅਰ ਓਸੇ ਦੀ
ਤਰਫ ਤੁਸਾਂ (ਸਾਰਿਆਂ) ਨੇ ਲੌਟ ਕੇ ਜਾਣਾ ਹੈ । ੫੬ ॥ ਲੋਗੋ ! (ਪਖ ਦੇ
ਨਿਰਵਿਵਾਦ ਕਰਨ ਦੇ ਤਰੀਕੇ ਪਰ) ਤੁਹਾਡੇ ਪਾਲਨਹਾਰੇ ਦੀ ਤਰਫੋਂ
ਤੁਹਾਡੇ ਪਾਸ ਸਿਖਿਆ ਆ ਚੁਕੀ ਅਰ ਹਿਰਦੇ ਦੇ ਰੋਗਾਂ (ਅਰਥਾਤ ਦੈਤ-
ਵਾਦਿਤ ਆਦਿ) ਦੀ ਔਖਧੀ ਅਰ ਈਮਾਨ ਵਾਲਿਆਂ ਵਾਸਤੇ ਸਿਖਿਆ
ਅਰ ਰਹਿਮਤ ॥ ੫੭ ॥ (ਹੇ ਪੈ ੰਬਰ ਇਹਨਾਂ ਲੋਕਾਂ ਨੂੰ) ਕਹੋ ਕਿ (ਇਹ
ਕੁਰਾਨ ਅੱਲਾ ਦਾ ਫਜ਼ਲ ਅਰ ਓਸ ਦੀ ਰਹਿਮਤ ਹੈ ਅਰ) ਲੋਗਾਂ ਨੂੰ
ਚਾਹੀਦਾ ਹੈ ਕਿ ਖੁਦਾ ਦਾ ਫਜ਼ਲ ਅਰ ਉਸ ਦੀ ਰਹਿਮਤ ਅਰਥਾਤ ਏਸ
ਕੁਰਾਨ ਨੂੰ ਪਾਕੇ ਪ੍ਰਸੰਨ ਹੋਣ ਕਿ ਜਿਨ੍ਹਾਂ (ਸਾਂਸਾਰਿਕ ਫਾਇਦਿਆਂ) ਦੇ
ਇਕੱਤ੍ਰ ਕਰਨ ਪਿਛੈ ਲਗੇ ਹੋਏ ਹਨ ਇਹ ਉਨ੍ਹਾਂ ਨਾਲੋਂ ਕਈ ਗੁਣਾ
ਉੱਤਮ ਹੈ ॥੫੮ ॥ (ਹੇ ਪੈਯੰਬਰ ਇਨਹਾਂ ਲੋਗਾਂ ਨੂੰ) ਕਹੋ ਕਿ ਭਲਾ
ਤਾਂ ਸਹੀ ਖੁਦਾ ਨੇ ਤੁਹਾਡੇ ਪਰ ਰੋਜ਼ੀ ਉਤਾਰੀ ਹੁਣ ਤੁਸੀਂ ਲਗੇ ਓਸ ਵਿਚੋਂ
(ਕਈਆਂ ਨੂੰ) ਹਰਾਮ ਅਰ (ਕਈਆਂ ਨੂੰ) ਹਲਾਲ ਨਿਯਤ ਕਰਨੇ (ਹੇ ਪੈਯੰਬਰ
ਇਹਨਾਂ ਲੋਕਾਂ ਪਾਸੋਂ) ਪੁੱਛੋ ਕਿ ਕੀ ਖੁਦਾ ਨੇ ਤੁਹਾਨੂੰ (ਇਸ ਦੀ)
ਆਗਿਆ ਦਿਤੀ ਹੈ ? ਕਿੰਵਾ (ਆਪਣੀ ਤਰਫੋਂ ਹੀ) ਖੁਦਾ ਪਰ ਝੂਠੋ ਝੂਠ
ਬੰਨ੍ਹ ਬੈਠੇ ਹੋ॥੫੯॥ ਅਰ ਜੋ ਲੋਗ ਖੁਦਾ ਪਰ ਝੂਠੋ ਝੂਠ ਬੰਨ੍ਹ ਬੈਠਦੇ
ਹਨ ਓਹ ਕਿਆਮਤ ਦੇ ਦਿਨ ਨੂੰ ਕੀ ਸਮਝ ਬੈਠੇ ਹਨ ਇਸ ਵਿਚ ਭੂਮ
ਨਹੀਂ ਕਿ ਅੱਲਾ ਲੋਗਾਂ ਪਰ (ਬੜੀ ਹੀ) ਦਯਾ ਰਖਦਾ ਹੈ (ਕਿ ਓਹਨਾਂ ਨੂੰ
ਤਾਵੇਤਕਾਲ ਸਜ਼ਾ ਨਹੀਂ ਦੇਂਦਾ) ਪਰੰਤੂ ਅਕਸਰ ਲੋਗ (ਉਸ ਦਾ) ਧੰਨਯਵਾਦ
ਨਹੀਂ ਕਰਦੇ॥ ੬ ॥ ਕੂਹ ||
ਅਰ (ਹੇ ਪੈ ੰਬਰ) ਤੁਸੀਂ ਕਿਸੀ ਦਸ਼ਾ ਵਿਚ ਹੋਵੇ ਅਰ ਕੁਰਾਨਦੀਕੋਈ
ਭੀ ਆਇਤ (ਲੋਗਾਂ ਨੂੰ) ਪੜ੍ਹ ਕੇ ਸੁਣਾਂਦੇ ਹੋਵੋ ਅਰ (ਲੋਗੋ) ਤੁਸੀਂ ਕੋਈ ਭੀ
ਕਰਮ ਕਰ ਰਹੋ ਹੋਵੋ ਅਸੀਂ (ਹਰ ਸਮੇਂ) ਜਦੋਂ ਤੁਸੀਂ ਓਸ ਕੰਮ ਵਿਚ ਰੁਝੇ
ਹੋਏ ਹੁੰਦੇ ਹੋ ਅਸੀਂ ਤੁਹਾਨੂੰ ਦੇਖਦੇ ਰਹਿੰਦੇ ਹਾਂ ਅਰ (ਹੇ ਪੈਯੰਬਰ) ਤੁਹਾਡੇ
ਪਰਵਰਦਿਗਾਰ (ਦੇ ਗਿਆਨ ) ਥੀਂ ਤਨੀਸੀ ਵਸਤੂ ਭੀ ਗੁਪਤ ਨਹੀਂ
ਰਹਿ ਸਕਦੀ (ਨਾ) ਧਰਤੀ ਪਰ ਨਾ ਆਗਾਸ ਵਿਚ ਅਰ ਪ੍ਰਮਾਣੂ ਨਾਲੋਂ
ਛੋਟੀ ਵਸਤੂ ਹੋਵੇ ਅਥਵਾ ਵਡੀ (ਸਾਰੀਆਂ ) ਪ੍ਰਕਾਸ