ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/221

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੧੧

ਸੂਰਤ ਯੂਨਸ ੧੦

੨੨੧


ਵਿਚ (ਲਿਖੀਆਂ ਹੋਈਆਂ ਵਿਦਮਾਨ ) ਹਨ । ੬੧ ॥ ਯਾਦ ਰਖੋ ਖੁਦਾ ਦੇ ਖਾਸ ਲੋਗ (ਐਸੇ ਸ਼ਾਂਤੀ ਵਿਚ ਹਨ ਕਿ ਪਲੇ ਦੇ ਦਿਨ ) ਓਹਨਾਂ ਪਰਨਾ (ਕਿਸੀ ਤਰਹਾਂ ਦਾ) ਤੇ (ਪਤਿ) ਹੋਵੇਗਾ ਅਰ ਨਾ ਓਹ (ਕਸੀ ਤਰਹਾਂ) ਚਿੰਤਾਤੁਰ ਹੋਣਗੇ ॥੬੨ ॥ ਇਹ (ਓਹ) ਲੋਗ (ਹਨ) ਜੋ ਈਮਾਨ ਲੈ ਆਏ ਅਰ (ਖੁਦਾ ਥੀਂ) ਸਭੈ ਰਹੇ ॥੬੩॥ ਏਹਨਾਂ ਦੇ ਵਾਸਤੇ ਸਾਂਸਾਰਿਕ ਜੀਵਨ ਵਿਚ ਭੀ (ਅਰਾਮ ਦੀ) ਖੁਸ਼ਖਬਰੀ ਹੈ ਅੰਤ ਨੂੰ ਭੀ ਮੁਕਤਿ ਦੀ) ਖੁਦਾ ਦੀਆਂ ਬਾਤਾਂ ਵਿਚ (ਤਨੀਸਾ ਭੀ) ਫਰਕ ਨਹੀਂ ਆਉਂਦਾ ਇਹੋ ਹੀ ਬੜੀ ਸਫਲਤਾ ਹੈ ॥੬੪ ॥ ਅਰ (ਹੇ ਪੈ ੰਬਰ) ਇਹਨਾਂ (ਕਾਫਰਾਂ) ਦੀਆਂ (ਚਕੁੰਦਰ ਬਾਜ਼ੀ ਦੀਆਂ ਬਾਤਾਂ ਨਾਲ ਤੁਸੀਂ ਚਿੰਤਾ ਵਿਚ ਨਾ ਰਹਿਆ ਕਰੋ ਕਿਉਂਕਿ ਸੰਪੂਰਣ ਇੱਜ਼ਤ ਅੱਲਾ ਦੀ ਹੀ ਹੈ ਓਹ (ਸਾਰਿਆਂ ਦੀਆਂ) ਸੁਣਦਾ ਅਰ (ਸਭ ਕੁਛ) ਜਾਣਦਾ ਹੈ॥੬੫ ॥ ਯਾਦ ਰਖੋ ਕਿ ਜੋ (ਫਰਿਸ਼ਤੇ) ਅਗਾਸ ਵਿਚ ਹਨ ਅਰ ਜੋ (ਲੋਗ) ਧਰਤੀ ਪਰ ਹਨ ਸਾਰੇ ਅੱਲਾ ਦੇ ਹੀ (ਹੁਕਮ ਵਿਚ) ਹਨ ਅਰ ਜੋ ਲੋਗ ਖੁਦਾ ਦੇ (ਹੁਕਮ ਤੋਂ) ਸਿਵਾ(ਆਪਣੇ ਨਿਯਤ ਕੀਤੇ ਹੋਏ) ਸਜਾਤੀਆਂ ਨੂੰ ਪੁਕਾਰਦੇ ਹਨ (ਕੁਛ ਮਾਲੂਮ ਹੈ ਕਿ) ਕਿਸ (ਤਰੀਕੇ) ਪਰ ਚਲਦੇ ਹਨ ? ਉਹ ਕੇਵਲ ਉਨਮਾਦ ਪਰ ਹੀ ਚਲਦੇ ਹਨ ਅਰ ਨਿਰੇ ਅਟਕਲ ਪਚੂ ਮਾਰਦੇ ਹਨ ॥੬੬॥(ਲੋਗੋ )) ਵਹੀ (ਸਰਵ ਸ਼ਕਤੀ ਮਾਨ) ਹੈ ਜਿਸ ਨੇ ਤੁਹਾਡੇ ਵਾਸਦੇ ਰਾਤ੍ਰੀ ਨੂੰ ਬਨਾਇਆ ਤਾਂ ਕਿ ਤੁਸੀਂ ਓਸ ਵਿਚ ਸੁਖ ਪ੍ਰਾਪਤਿ ਕਰੋ ਅਰ ਦਿਨ ਕੇ (ਬਨਾਇਆ) ਤਾਂ ਕਿ ਤੁਸੀਂ ਉਸ ਦੇ ਪਰਕਾਸ਼ ਵਿਚ ਦੇਖੋ ਚਾਖੋ ਇਸ ਵਿਚ ਕੋਈ ਸੰਦੇਹ ਨਹੀਂ ਕਿ ਓਹ ਰਾੜ੍ਹੀ ਦਿਨ ਦੇ ਨਿਰਮਾਣ ਕਰਨ ਵਿਚ ਓਹਨਾਂ ਲੋਕਾਂ ਵਾਸਤੇ ਜੋ (ਭਾਵ ਅਰਥ ਨੂੰ ਬਿਚਾਰਦੇ ਅਰ ਕੰਨਾਂ ਨਾਲ) ਸੁਣਦੇ ਹਨ(ਖੁਦਾ ਦੀ ਕੁਦਰਤ ਦੀਆਂ ਅਧਿਕਤਰ) ਨਿਸ਼ਾਨੀਆਂ (ਵਿਦਮਾਨ) ਹਨ ॥੬੭॥ ਕਈਕ ਲੋਗ ਕਹਿੰਦੇ ਹਨ ਕਿ ਖੁਦਾ ਨੇ ਬੇਟਾ ਬਣਾ ਰਖਿਆ ਹੈ (ਏਹ ਪੂਰਣ ਰੀਤੀ ਸੇ ਅਲੀਕ ਹੈ) ਓਹ (ਸੰਪੂਰਣ ਐਬ ਤਥਾ ਨੁਕਸਾਨਾਂ ਤੋਂ) ਪਵਿੱਤਰ ਰੂਪ ਹੈ (ਅਰ) ਉਹ (ਔਲਾਦ ਥੀਂ) ਬੇ ਪਰਵਾਹ ਹੈ ਜੋ ਕੁਛ ਅਗਾਸਾਂ ਵਿਚ ਹੈ ਅਰ ਜੋ ਕੁਛ ਧਰਤੀ ਪਰ ਹੈ (ਸਭ ਕੁਛ) ਉਸੀ ਦਾ ਹੈ (ਲੋਗੋ !) ਤੁਹਾਡੇ ਪਾਸ ਏਸ ਦੀ ਕੋਈ ਦਲੀਲ ਤਾਂ ਹੈ ਨਹੀਂ ਤਾਂ ਕੀ ਬਿਨਾਂ ਸੋਚਿਆਂ ਸਮਝਿਆਂ ਖਦਾ ਪਰ ਮਿਥਿਆ ਸੰਭਾਖਣ ਕਰਦੇ ਹੋ ॥ ੬੮ ॥ (ਹੇ ਪੈਯੰਬਰ ਏਹਨਾਂ ਲੋਗਾਂ ਨੂੰ ਕਹਿ ਦਿਓ ਕਿ ਜੋ ਲੋਗ ਖੁਦਾ ਪਰ ਮਿਥਿਆ ਸੰਭਾਖਣ ਕਰਦੇ ਹਨ ਉਹਨਾਂ ਦਾ ਕਦੇ ਭਲਾ ਹੋਣਾ ਹੀ ਨਹੀਂ ॥੬੯॥ ਸਾਂਸਾਰਿਕ (ਕਲਿਪਤ) ਲਾਭ ਹਨ (ਸੋ ਚਾਰ ਦਿਨ ਮੌਜ ਉਡਾ ਲੈਣ) ਪੁਨਰ (ਅੰਤ ਨੂੰ) ਉਹਨਾਂ ਨੇ ਸਾਡੀ ਤਰਫ ਹੀ ਲੌਟ ਕੇ