ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/222

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੨੨

ਪਾਰਾ ੧੧

ਸੂਰਤ ਯੂਨਸ ੧੦



ਆਉਣਾ ਹੈ ਤਦੋਂ ਉਹਨਾਂ ਦੇ ਕੁਫਰ ਦੀ ਸਜ਼ਾ ਵਿਚ ਅਸੀਂ ਓਹਨਾਂ ਭਿਆਨਕ ਦੁਖ (ਦੇ ਸਵਾਦ ਚਖਾਵਾਂਗੇ ॥੭੦॥ ਰੁਕੂਹ ੭ ॥ 185 ਅਰ (ਹੇ ਪੈ ੰਬਰ) ਏਹਨਾਂ ਲੋਗਾਂ ਨੂੰ ਨੂਹ ਦਾ ਬ੍ਰਿਤਾਂਤ ਵਾਚ ਕੇ ਸੁਣਾਓ ਕਿ ਜਦੋਂ ਓਹਨਾਂ ਨੇ ਆਪਣੀ ਜਾਤੀ (ਦੇ ਲੋਗਾਂ) ਨੂੰ ਕਹਿਆ ਕਿ ਨੂੰ ਕਿ ਭਿਰਾਓ ! ਯਦੀ ਮੇਰਾ ਰਹਿਣਾ ਅਰ ਖੁਦਾ ਦੀਆਂ ਆਇਤਾਂ ਨੂੰ ਵਾਚ ਕੇ (ਸੁਨਾਉਣਾ) ਸਮਝਾਉਣਾ ਤੁਹਾਡੇ ਪਰ ਭਾਰਾ ਗੁਜਰਦਾ ਹੈ ਤਾਂ ਮੇਰਾ ਭਰੋਸਾ ਅੱਲਾ ਪਰ ਹੀ ਹੈ ਬਸ ਤੁਸੀਂ ਅਰ ਤੁਹਾਡੇ ਸਜਾਤੀ (ਸਾਰੇ ਇਕੱਤ੍ਰ ਹੋਕੇ) ਆਪਣੀ (ਇਕ) ਬਾਤ ਨਿਯਤ ਕਰ ਲਵੋ ਪੁਨਰ ਤੁਹਾਡੀ (ਉਹ) ਬਾਤ ਤੁਹਾਡੇ (ਵਿਚੋਂ ਕਿਸੇ) ਪਰ ਗੁਪਤ ਨਾ ਰਹੇ (ਤਾਕਿ ਸਾਰੇ ਉਸ ਤਦਬੀਰ ਦੇ ਪੂਰਾ ਕਰਨ ਵਿਚ ਸ਼ਰੀਕ ਹੋ ਸਕਣ ) ਪੁਨਰ (ਜੋ ਕੁਛ ਤੁਸਾਂ ਕਰਨਾ ਹੈ ) ਮੇਰੇ ਸਾਥ ਕਰ ਲਓ ਅਰ ਮੈਨੂੰ ਅਵਧੀ ਨਾ ਦਿਓ ॥੭੧ ॥ ਪੁਨਰ ਯਦੀ ਤੁਸੀਂ (ਮੇਰੀ ਸਿਖਿਆ ਦੇਣ ਤੋਂ) ਬੇਮੁਖ ਹੋ ਬੈਠੇ ਤਾਂ ਮੈਂ ਤੁਹਾਡੇ ਪਾਸੋਂ ਕੋਈ ਮਜ਼ਦੂਰੀ ਤਾਂ ਨਹੀਂ ਮੰਗਦਾ ਸੀ (ਕਿ ਤੁਸਾਂ ਉਸ ਨੂੰ ਚੱਟੀ ਸਮਝਿਆ ) ਮੇਰੀ ਮਜ਼ਦੂਰੀ ਤਾਂ ਬਸ ਖੁਦਾ ਪਰ ਹੀ ਹੈ ਅਰ (ਉਸਦੀ ਤਰਫੋਂ ) ਮੈਨੂੰ ਆਗਿਆ ਦਿਤੀ ਗਈ ਹੈ ਕਿ ਮੈਂ ਉਸ ਦੇ ਆਗਿਆ ਪਾਲਕਾਂ (ਦੇ ਟੋਲੇ ) ਵਿਚ ਰਹਾਂ ॥੭੨॥ ਪੁਨਰ (ਏਤਨਾ ਸਮਝਾਉਣ ਕਰਕੇ ਭੀ) ਲੋਗਾਂ ਨੇ ਉਨ੍ਹਾਂ ਨੂੰ ਝੂਠਿਆਂ ਕੀਤਾ ਤਾਂ ਅਸਾਂ ਨੂਹ ਨੂੰ ਅਰ ਜੋ ਤਰਨੀ ਪਰ ਉਸ ਦੇ ਸਾਥ (ਸਵਾਰ ) ਸਨ ਓਹਨਾਂ ਨੂੰ (ਤਫਾਨ ਦੇ ਦੁਖ ਤੋਂ ) ਮੁਕਤਿ ਦਿਤੀ ਅਰ ਜਿਨ੍ਹਾਂ ਲੋਕਾਂ ਨੇ ਸਾਡੀਆਂ ਆਇਤਾਂ ਨੂੰ ਅਲੀਕ ਕੀਤਾ ਓਹਨਾਂ ਸਾਰਿਆਂ ਨੂੰ ਗ਼ਰਕ ਕਰ ਕੇ ਏਹਨਾਂ ਲੋਗਾਂ ਨੂੰ (ਓਹਨਾਂ ਦਾ ) ਅਸਥਾਨ ਧਾਰੀ ਬਨਾਇਆ ਤਾਂ ( ਪੈਯੰਬਰ ) ਦੇਖੋ ਤਾਂ ਸਹੀ ਜੋ ਲੋਗ (ਤੂਫਾਨ ਦੇ ਦੁਖ) ਤੋਂ ਸਭੈ ਕੀਤੇ ਗਏ ਸਨ ਉਨ੍ਹਾਂ ਦਾ ਅੰਜਾਮ ਕੈਸਾ (ਖਰਾਬ) ਹੋਇਆ ॥੭੩॥ ਪੁਨਰ ਨੂਹ ਦੇ ਪਿਛੋਂ ਅਸਾਂ (ਹੋਰ) ਰਸੂਲਾਂ ਨੂੰ ਉਨ੍ਹਾਂ ਦੀ (ਆਪੋ ਆਪਣੀ ) ਜਾਤੀ ਦੀ ਤਰਫ ਭੇਜਿਆ ਤਾਂ ਏਹ ਪੈਯੰਬਰ ਓਹਨਾਂ ਦੇ ਪਾਸ ਰਿਧੀਆਂ ਸਿਧੀਆਂ ਭੀ ਲੈ ਕੇ ਆਏ ਏਸ ਬਾਤ ਥੀਂ ਭੀ ਜਿਸ ਵਸਤੂ ਨੂੰ ਏਹ ਲੋਗ ਪਹਿਲੇ ਮਿਯਾ ਕਰ ਚੁਕੇ ਸਨ ਓਸ ਪਰ ਨਿਸਚਾ ਨਾ ਕੀਤਾ (ਪਰ ਨਾ ਕੀਤਾ) ਇਸੀ ਤਰਹਾਂ ਅਸੀਂ ਓਹਨਾਂ ਲੋਕਾਂ ਦੇ ਦਿਲਾਂ ਪਰ ਠੱਪਾ ਲਾ ਦੇਂਦੇ ਹਾਂ ਜੋ (ਬੰਦਗੀ ਦੀ ਸੀਮਾਂ ਤੋਂ) ਪੈਰ ਬਾਹਰ ਰਖਦੇ ਹਨ ॥੭੪॥ ਪੁਨਰ ਏਹਨਾਂ (ਪੈਯੰਬਰਾਂ ) ਦੇ ਪਿਛੋਂ ਅਸਾਂ ਮੂਸਾ ਅਰ ਹਾਰੂੰ ਨੂੰ ਆਪਣੇ ਨਿਸ਼ਾਨ (ਅਰਥਾਤ ਚਮਿਤਕਾਰ ) ਪ੍ਰਧਾਨ ਕਰਕੇ ਫਿਰਊਨ ਅਰ ਉਸ ਦੇ ਦਰਬਾਰੀਆਂ ਦੀ ਤਰਫ ਭੇਜਿਆ ਤਾਂ ਆਕੜ ਬੈਠੇ ਅਰ ਇਹ ਲੋਗ ਕਛ ਹੈਸਨ ਹੀ ਅਮੋੜ ॥੭੫॥ਤਾਂ