ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/225

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੧੧

ਸੂਰਤ ਯੂਨਸ ੧੦

੨੨੫



ਵਾਲੇ ਹਨ ਤੂੰ ਉਨ੍ਹਾਂ ਵਾਸਤੇ ਸਿਖਿਆ ਰੂਪ (ਚਿੰਨ) ਹੋਵੇ ਅਰ ਪਰੰਚ ਬਹੁਤ ਸਾਰੇ ਲੋਗ ਸਾਡੀ (ਕੁਦਰਤ ਦੀ) ਨਿਸ਼ਾਨੀਆਂ ਤੋਂ ਗ਼ਾਫਲ ਹਨ ॥੬੨॥ ਰੁਕੂਹ ੯ ॥ ਅਰ ਅਸਾਂ ਨੇ ਬਨੀ ਅਸਰਾਈਲ ਨੂੰ (ਸ਼ਾਮ ਦੇਸ ਵਿਚ ) ਇਕ ਸਚ

ਟਿਕਾਣੇ ਨਾਲ ਜਾ ਇਸਥਿਤ ਕੀਤਾ ਅਰ ਉਨ੍ਹਾਂ ਨੂੰ ਉਤਮੋ ਉਤਮ ਵਸਤ

(ਛਕਣ ਛਕਾਣ ਨੂੰ ਭੀ) ਦਿਤੀਆਂ ਤਾਂ ਬਨੀ ਅਸਰਾਈਲ ਨੇ ਜੋ (ਦੀਨ ਵਿਚ) ਫੋਟਕ ਪਾਇਆ ਉਹ ਗਿਆਨ ਹੋਇਆਂ ਪਿਛੋਂ (ਪਾਇਆ ਹੈ ਪੈ ੰਬਰ ਸੰਸਾਰ ਵਿਚ ) ਇਹ ਲੋਗ ਜਿਨਹਾਂ ੨ ਬਾਤਾਂ ਵਿਚ ਫੋਟਕ ਪਾਂਦੇ ਰਹੇ ਹਨ ਤੁਹਾਡਾ ਪਰਵਰਦਿਗਾਰ ਕਿਆਮਤ ਦੇ ਦਿਨ ਇਨ੍ਹਾਂ ਵਿਖ ਓਹਨਾਂ ਫੋਟਕਾਂ ਦਾ ਫੈਸਲਾ ਕਰ ਦੇਵੇਗਾ ॥ ੯੩ ॥ ਤਾਂ(ਹੇ ਪੈਯੰਬਰ ਏਹ ਕੁਰਾਨ ) ਜੋ ਅਸਾਂ ਤੁਹਾਡੀ ਤਰਫ ਉਤਾਰਿਆ ਹੈ ਯਦੀ (ਇਹ ਪੁਰਖੀ ਰੀਤੀ ਨਾਲ ) ਏਸ ਦੀ ਤਰਫੋਂ ਤੁਹਾਨੂੰ ਕਿਸੀ ਤਰਹਾਂ ਦਾ ਭਰਮ ਹੋਵੇ ਤਾਂ ਤੁਹਾਡੇ ਨਾਲੋਂ ਪਹਿਲੇ (ਭੀ ਕਿਤਾਬਾਂ ਉਤਰੀਆਂ ਹਨ ) ਜੋ ਲੋਗ (ਉਨਹਾਂ ) ਕਿਤਾਬਾਂ ਨੂੰ ਪੜ੍ਹਦੇ ਹਨ ਓਹਨਾਂ ਪਾਸੋਂ ਪੁਛ ਦੇਖੋ (ਉਹ ਤਸਦੀਕ ਕਰ ਦੇਣਗੇ ਕਿ ਪਹਿਲੇ ਭੀ ਲੋਕਾਂ ਪਰ ਆਕਾ ਬਾਣੀ ਉਤਰੀ ਹੈ । ਨਿਰਸੰਦੇਹ ਤੁਹਾਡੇ ਪਰ ਤੁਹਾਡੇ ਪਰਵਰਦਿਗਾਰ ਦੀ ਤਰਫੋਂ ਸਚੀ ਕਿਤਾਬ ਉਤਰੀ ਹੈ । ਤਾਂ ਤੇ ਭੂਮ ਕਰਨ ਵਾਲਿਆਂ (ਦੇ ਟੋਲੇ ) ਵਿਚ ਕਦਾਪਿ ਨਾਂ ਆਉਣਾਂ ॥੯੪॥ ਅਰ ਨਾਂ ਉਨ੍ਹਾਂ ਲੋਕਾਂ (ਦੇ ਯੂਥ ) ਵਿਚ ਆਉਣਾਂ ਜਿਨ੍ਹਾਂ ਨੇ ਖੁਦਾ ਦੀਆਂ ਆਇਤਾਂ ਨੁੰ ਮਿਥਿਆ ਕੀਤਾ (ਕੇ ਯਦੀ ਇਸ ਤਰਹਾਂ ਕਰੋਗੇ ) ਤਾਂ (ਆਖਰ ਕਾਰ) ਤੁਸੀ ਭੀ ਨੁਕਸਾਨ ਉਠਾਣ ਵਾਲਿਆਂ ਵਿਚ ਹੋ ਜਾਓਗੇ ॥੯੫॥ (ਹੇ ਪੈਯੰਬਰ ) ਜੋ ਲੋਗ (ਆਪਣੀ ਬਦੀਆਂ ਦੇ ਕਾਰਣ ) ਤੁਹਾਡੇ ਪਰ- ਵਰਦਿਗਾਰ ਦੇ ਹੁਕਮ (ਕਸ਼ਟ) ਦੇ ਜੋਗ ਨਿਯਤ ਹੋ ਚੁਕੇ ਹਨ ॥ ੯੬ ॥ ਓਹ ਤਾਂ ਯਾਵਤ ਕਾਲ ਭਿਆਨਕ ਦੁਖ ਨੂੰ (ਆਪਣਿਆਂ ਨੇਤ੍ਰਾਂ ਨਾਲ) ਨਾਂ ਦੇਖ ਲੈਣਗੇ ਕਿਸੀ ਤਰਹਾਂ ਭਰੋਸਾ ਕਰਨ ਵਾਲੇ ਹੈ ਨਹੀਂ ॥੯੭॥ ਯਪ (ਸੰਸਾਰ ਭਰ ਦੇ) ਸੰਪੂਰਨ ਚਮਤਕਾਰ ਏਹਨਾਂ ਦੇ ਸਨਮੁਖ ਕਿਉਂ ਨਾ) ਆ ਇਸਥਿਤ ਹੋਣ ਤਾਂ ਯੂਨਸ ਦੀ ਜਾਤੀ (ਦੀ ਬਸਤੀ) ਦੇ ਸਿਵਾ ਹੋਰ ਕੋਈ ਬਸਤੀ ਐਸੀ ਕਿਉਂ ਨਾ ਹੋਈ ਕਿ (ਖੁਦਾ ਦੇ ਅਜਾਬ ਉਤਰਨ ਥੀਂ ਪਹਿਲੇ) ਨਿਸਚਾ ਕਰ ਬੈਠਦੇ ਅਰ ਓਹਨਾਂ ਨੂੰ ਭਰੋਸਾ ਕਰਨਾ ਫਾਇਦਾ ਦੇਂਦਾ ਕਿ (ਯੂਨਸ ਦੀ ਜਾਤੀ ਦੇ ਲੋਗ) ਜਦੋਂ (ਕਸ਼ਟ ਆਉਂਦਾ ਹੋਇਆ ਦੇਖਦੇ ਜਲਦੀ) ਨਿਸਚਾ ਕਰ ਬੈਠੇ ਤਾਂ ਅਸਾਂ ਸੰਸਾਰ ਦੀ (ਐਸੀ) ਜ਼ਿੰਦਗੀ ਵਿਚ ਓਹਨਾਂ ਪਾਸੋਂ ਰੁਸਵਾਈ ਦੇ ਦੁਖ ਨੂੰ ਦੂਰ ਕਰ ਦਿਤਾ ਅਰ ਓਹਨਾਂ