ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/226

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

રરર્દ ਪਾਰਾ ੧੧ ਸੂਰਤ ਯੂਨਸ ੧੦ ਨੂੰ ਇਕ (ਵਿਸ਼ੇਖ) ਸਮੇਂ ਤਕ ਵਸਾਇਆ ਰਸਾਇਆ॥ ੯੮ ॥ ਅਰ (ਹੇ ਪੈਯੰ- ਬਰ) ਤੁਹਾਡਾ ਪਰਵਰਦਿਗਾਰੇ ਚਾਹੁੰਦਾ ਤਾਂ ਜਿਤਨੇਕ ਲੋਗ ਧਰਤੀ ਮਾ ਪਰ ਹਨ ਸਾਰਿਆਂ ਦੇ ਸਾਰੇ ਨਿਸਚਾ ਕਰ ਬੈਠਦੇ ਤਾਂ ਕੀ ਤੁਸੀਂ ਲੋਗਾਂ ਨੂੰ ਮਜਬੂਰ ਕਰ ਸਕਦੇ ਹੋ ਕਿ ਉਹ (ਸਾਰਿਆਂ ਦੇ ਸਾਰੇ) ਭਰੋਸਾ ਕਰ ਬੈਠਣ ॥੯੯॥ਅਰ ਖੁਦਾ ਦੇ ਹੁਕਮ ਤੋਂ ਬਿਨਾਂ ਕਿਸੇ ਆਦਮੀ ਦੇ ਵਸ ਵਿਚ ਨਹੀਂ ਹੈ ਕਿ ਈਮਾਨ ਲੈ ਆਵੇ ਅਰ (ਖ਼ੁਦਾ ਸ਼ਿਰਕਤਬਾ ਕੁਫਰ ਦੀ) ਮੈਲ ਓਹਨਾਂ ਲੋਕਾਂ ਪਰ ਹੀ ਪਾ ਦੇਂਦਾ ਹੈ ਜੋ (ਇਕ ਹੋਣ ਦੀਆਂ ਯੁਕਤੀਆਂ ਵਿਚ) ਬੁਧੀ ਨੂੰ ਵਰਤਨ ਵਿਚ ਨਹੀਂ ਲਿਆਉਂਦੇ ॥ ੧੦੦ ॥ (ਹੇ ਪੈਯੰਬਰ ਇਨਹਾਂ ਲੋਗਾਂ ਨੂੰ) ਕਹੋ ਕਿ ਇਹ ਜੋ ਕੁਛ ਧਰਤੀ ਕਿੰਵਾ ਅਗਾਸ ਜੋ ਵਿਚ ਹੈ ਤਨੀਸੀ ਏਹਨਾਂ ਦੀ ਤਰਫ ਭੀ ਦ੍ਰਿਸ਼ਟੀ ਕਰੋ (ਤਾਂ ਖੁਦਾ ਦਾ ਹੋਣਾ ਅਰ ਇਕ ਹੋਣਾ ਤੁਹਾਡੇ ਪਰ ਪ੍ਰਗਟ ਹੋ ਜਾਵੇਗਾ) ਅਰ ਜੋ ਆਦਮੀ ਨਿਸਚਾ ਨਹੀਂ ਕਰਦੇ ਰਿਧੀਆਂ ਸਿਧੀਆਂ ਅਰ ਡਰਾਵੇ ਓਹਨਾਂ ਨੂੰ ਕੁਛ ਭੀ ਲਾਭ- ਦਾਇਕ ਨਹੀਂ ॥੧੦੧ ॥ ਤਾਂ ਕੀ (ਇਹ ਲੋਗ) ਐਸੀਆਂ ਵਿਪਤੀਆਂ ਦੇ ਹੀ ਉਡੀਕਵਾਨ ਹਨ ਜੈਸੀਆਂ ਇਨ੍ਹਾਂ ਲੋਕਾਂ ਨਾਲੋਂ ਪਹਿਲੀਆਂ ਪਰ ਆ ਚੁਕੀਆਂ ਹਨ (ਯਦੀ ਐਸੇ ਹੀ ਹੈ ਤਾਂ ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹਿ ਦਿਓ ਕਿ ਅਛਾ ਤੁਸੀਂ ਭੀ ਉਡੀਕ ਕਰੋ ਮੈਂ ਭੀ ਤੁਹਾਡੇ ਸਾਥ ਉਡੀਕ ਕਰਨ ਵਾਲਿਆਂ ਵਿਚੋਂ ਹਾਂ ॥੧੦੨॥ ਪੁਨਰ (ਜਦੋਂ ਵਿਪਤੀ ਦੀ ਪ੍ਰਾਪਤਿ ਦਾ ਸਮਾਂ ਆ ਪਹੁੰਚਦਾ ਹੈ ਤਾਂ) ਅਸੀਂ ਆਪਣੇ ਰਸੂਲ ਨੂੰ ਕਸ਼ਟ ਥੀਂ) ਰਖ ਲੈਂਦੇ ਹਾਂ ਐਸੇ ਹੀ ਓਹਨਾਂ ਲੋਕਾਂ ਨੂੰ (ਭੀ ਜੋ ਓਹਨਾ ਪਰ) ਭਰੋਸਾ ਕਰ ਬੈਠੇ ਅਸਾਂ ਆਪਣੇ ਪਰ ਲਾਜ਼ਿਮ ਕਰ ਲੀਤਾ ਹੈ ਕਿ (ਐਸੇ ਸਮੇਂ ਵਿਚ) ਭਰੋਸੇ ਵਾਲਿਆਂ ਨੂੰ ਬਚਾ ਲੀਤਾ ਕਰੀਏ ॥ ੧੦੩ ॥ ਰਕੂਹ ੧੦॥ (ਹੇ ਪੈਯੰਬਰ ਇਹਨਾਂ ਲੋਗਾਂ ਨੂੰ) ਕਹੋ ਕਿ ਲੋਗੋ ! ਯਦੀ ਤੁਹਾਨੂੰ ਮੇਰੇ ਦੀਨ ਦੀ ਤਰਫੋਂ (ਕਿਸੀ ਤਰਹਾਂ ਦਾ) ਭ੍ਰਮ ਹੋਵੇ ਤਾਂ ਮੈਂ ਤੁਹਾਨੂੰ ਸਫਟ ਕਹਿ ਦੇਂਦਾ ਹਾਂ ਕਿ) ਖੁਦਾ ਥੀਂ ਅਤਿਰਿਕਤ ਜਿਨਹਾਂ (ਪੂਜਕਾਂ) ਦੀ ਤੁਸੀਂ ਪੂਜਾ ਕਰਦੇ ਹੋ ਮੈਂ ਤਾਂ ਓਹਨਾਂ ਦੀ ਪੂਜਾ ਕਰਦਾ ਨਹੀਂ ਕਿੰਤੂ ਮੈਂ ਤਾਂ ਅੱਲਾ ਦੀ ਹੀ ਪੂਜਾ ਕਰਦਾ ਹਾਂ ਜੋ (ਐਸ ਕਾਦਰ ਹੈ ਕਿ) ਤੁਸਾਂ (ਸਾਰਿਆਂ ਦੇ ਜੀਵਾਤਮਾਂ) ਨੂੰ ਪਕੜ (ਕੇ ਆਪਣੇ ਪਾਸ ਬੁਲਾ) ਲੈਂਦਾ ਹੈ ਅਰ ਮੈਨੂੰ (ਉਸ ਦੀ ਸਰਕਾਰ ਵਿਚੋਂ ਇਹ) ਆਗਿਆ ਦਿਤੀ ਗਈ ਹੈ ਕਿ ਮੈਂ ਭਰੋਸੇ ਵਾਲਿਆਂ (ਦੇ ਟੋਲੇ) ਵਿਚ ਇਸਥਿਤ ਹੋਵਾਂ ॥ ੧੦੪ ॥ ਅਰ ਹੋਰ ਖੁਦਾ ਨੇ ਮੈਨੂੰ) ਇਹ (ਭੀ ਆਗਿਆ ਦਿਤੀ ਹੈ) ਕਿ (ਇਸ) ਦੀਨ ਦੀ ਤਰਫ ਆਪਣਾ ਮੁਖੜਾ Digitized by Panjab Digital Library | www.panjabdigilib.org ਕਰ (fε