ET ਪੀਰੀ ੧੧ ਸੂਰਤ ਹੂਦ ੧੧ २२० ਕਰਕੇ ਸਿਧੇ ਸਾਰ ਤੁਰਿਆ ਜਾਹ ਅਰ ਭੇਦ ਵਾਦੀਆਂ (ਦੇ ਟੋਲੇ) ਵਿਚ ਕਦਾਪਿ (ਮਿਲਨਾ ਜੁਲਨਾ ਨਹੀਂ॥ ੧੦੫॥ ਅਰ ਖੁਦਾ ਤੋਂ ਸਿਵਾ ਕਿਸੀ ਦਾ ਭਜਨ ਨਹੀਂ ਕਰਨਾ ਕਿ ਉਹ ਤੁਹਾਨੂੰ ਨਾ ਤਾਂ ਕੋਈ ਲਾਭ ਹੀ ਪਹੁੰਚਾ ਸਕਦਾ ਹੈ ਅਰ ਨਾ ਕੋਈ ਹਾਨੀ ਹੀ ਕਰ ਸਕਦਾ ਹੈ ਅਰ ਯਦੀ (ਇਸ ਤਰਹਾਂ) ਕੀਤਾ ਤਾਂ ਓਸ ਵੇਲੇ ਤੂੰ ਭੀ ਜ਼ਾਲਮਾਂ ਵਿਚ(ਗਿਣਿਆਂ) ਜਾਵੇਂਗਾ ॥੧੦੬॥ ਅਰ ਯਦੀ ਖੁਦਾ ਤੈਨੂੰ ਕੋਈ ਕਸ਼ਟ ਪਰਾਪਤ ਕਰੇ ਤਾਂ ਓਸ ਤੋਂ ਸਿਵਾ ਕੋਈ ਉਸ (ਕਸ਼ਟ) ਦਾ ਦੂਰ ਕਰਨ ਵਾਲਾ ਹੈ ਨਹੀਂ ਅਰ ਯਦੀ ਤੇਰੇ ਪਰ ਕਿਸੇ ਤਰਹਾਂ ਦਾ ਉਪਕਾਰ ਕਰਨ ਦੀ ਇਛਾ ਕਰੇਤਾਂ ਕੋਈ ਓਸ ਦੀ ਕਿਰਪਾ ਨੂੰ ਰੋਕਣੇ ਵਾਲਾ ਹੈ ਨਹੀਂ ਆਪਣਿਆਂ ਪੁਰਖਾਂ ਵਿਚੋਂ ਜਿਸ ਪਰ ਚਾਹੇ ਉਪਕਾਰ ਕਰੇ ਅਰ ਉਹ ਬਖਸ਼ਨੇ ਵਾਲਾ ਮੇਹਰਬਾਨ ਹੈ॥ ੧੦੭॥ (ਹੇ ਪੈਯੰਬਰ ਤੁਸੀਂ ਇਨ੍ਹਾਂ ਲੋਕਾਂ ਨੂੰ) ਕਹਿ ਦੇਵੋ ਕਿ ਲੋਗੋ ! (ਜੋ) ਸਚੀ ਬਾਤ (ਸੀ ਉਹ ਤਾਂ) ਤੁਹਾਡੇ ਪਰਵਰਦਿਗਾਰ ਦੀ ਤਰਫੋਂ ਤੁਹਾਡੇ ਪਾਸ ਆ ਚੁਕੀ ਫਿਰ ਜਿਸ ਨੇ ਸਚਾ ਮਾਰਗ ਅਖਤਿਆਰ ਕੀਤਾ ਤਾਂ ਆਪਣੇ ਹੀ (ਸੁਖ ਵਾਸਤੇ) ਉਸਨੂੰ ਅਖਤਿਆਰ ਕਰਦਾ ਹੈ ਅਰ ਜੋ ਭਟਕਿਆ ਤਾਂ ਉਹ ਭਟਕ ਕੇ ਕੁਛ ਆਪਣਾ ਹੀ ਨੁਕਸਾਨ ਕਰਦਾ ਹੈ ਅਰ ਮੈਂ ਤੁਹਾਡੇ ਪਰ (ਕੋਈ ਠੇਕੇਦਾਰਾਂ ਦੀ ਤਰਹਾਂ ) ਦਾਰੇਗਾ (ਹਾਂ) ਨਹੀਂ ॥੧੦੮॥ ਅਰ (ਹੇ ਪੈਯੰਬਰ ) ਤੁਹਾਡੀ ਤਰਫ ਜੋ ਵਹੀ ਭੇਜੀ ਜਾਂਦੀ ਹੈ ਉਸੇ ਪਰ ਤੁਰੇ ਜਾਓ ਅਰ ਜਦੋਂ ਤਕ ਅੱਲਾ (ਤੁਹਾਡੇ ਅਰ ਕਾਫਰਾਂ ਦੇ ਦਰਮਿ ਆਨ ) ਫੈਸਲਾ ਕਰੋ (ਉਨ੍ਹਾਂ ਦੇ ਦੁਖ) ਬਲਦੇ ਰਹੋ ਅਰ ਵਹੀ (ਸਾਰਿਆਂ ਦੇ ਫੈਸਲਾ ਕਰਨ ਵਾਲਿਆਂ ਵਿਚੋਂ ਉੱਤਮ (ਫੈਸਲਾ ਕਰਨੇ ਵਾਲਾ ) ਹੈ ॥੧੦੯॥ ਰਕੂਹ ॥੧੧॥ ਸੂਰਤ ਹੂਦ ਮੱਕੇ ਵਿਚ ਨਾਜ਼ਲ ਹੋਈ ਅਰ ਬੇਸ ਦੀਆਂ ੧੨੩ ਆਯਤਾਂ ਅਰ ਦਸ ਰੁਕੂਹ ਹਨ॥ (ਆਰੰਭ) ਅੱਲਾ ਦੇ ਨਾਮ ਨਾਲ (ਜੋ ) ਅਤੀ ਦਿਆਲੂ (ਅਰ ) ਕ੍ਰਿਪਾਲੂ ਹੈ ਅਲਫ-ਲਾਮ-ਰਾ ॥ (ਹੇ ਪੈਯੰਬਰ ਲੋਗਾਂ ਨੂੰ ਕਹੋ ਕਿ ਇਹ ਕੁਰਾਨ ਐਸੀ) ਪੁਸਤਕ ਹੈ (ਜੋ)ਹਿਕਮਤ ਵਾਲੇ ਗਯਾਨਵਾਨ ਖੁਦਾ ਦੀ ਤਰਫੋਂ (ਪਤ ਹੋਈ ) ਇਸ ਦੇ ਮਜ਼ਮੂਨ (ਉਕਤੀਆਂ ਯੁਕਤੀਆਂ ਸਾਥ ਭਲੀ ਤਰਹਾਂ ਸਿਧ ਅਰ) ਪੱਕੇ ਅਰ ਪੁਨਰ ਭਲੀ ਤਰਹਾਂ ਵਿਸਤਾਰ ਪੂਰਵਕ ਵਰਣਨ ਕੀਤੇ ਗਏ ਹਨ ॥ ੧ ॥ (ਅਰ ਉਨ੍ਹਾਂ ਦਾ ਭਾਵਾਰਥ ਏਹ ਹੈ ) ਕਿ (ਲੋਗੋ () ਖੁਦਾ ਤੋਂ ਸਿਵਾ ਕਿਸੇ ਦੀ ਪੂਜਾ ਨਾ ਕਰੋ ਮੈਂ ਓਸੇ ਦੀ ਤਰਫੋਂ ਤੁਹਾਨੂੰ (ਉਸ ਦੇ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/227
ਦਿੱਖ