੨੨੮
ਪਾਰਾ ੧੨
ਸੂਰਤ ਹੂਦ ੧੧
ਦੁਖ ਥੀਂ) ਡਰਾਉਂਦਾ ਹਾਂ ਅਰ (ਈਮਾਨ ਵਾਲਿਆਂ ਨੂੰ ਉਸਦੀ ) ਖੁਸ਼- ਖਬਰੀ ਸੁਣਾਉਂਦਾ ਹਾਂ ॥੨॥ ਅਰ (ਹੋਰ) ਏਹ ਕਿ ਆਪਣੇ ਪਰਵਰ- ਦਿਗਾਰ ਪਾਸੋਂ (ਆਪਣਿਆਂ ਪਿਛਲਿਆਂ ਦੋਖਾਂ ਦੀ ਮਾਫੀ ਮੰਗੋ ਪੁਨਰ (ਅਗੇ ਵਾਸਤੇ) ਉਸ ਦੇ ਦਰਬਾਰ ਵਿਚ ਤੌਬਾ ਕਰੋ (ਐਸੇ ਕਰੋਗੇ) ਤਾਂ ਉਹ ਤੁਹਾਨੂੰ ਇਕ ਨਿਯਤ ਸਮੇਂ ਤਕ (ਸੰਸਾਰ ਵਿਚ) ਭਲੀ ਤਰਹਾਂ ਵਸਾਈ ਰਸਾਈ ਰਖੇਗਾ ਅਰ ਜਿਸ ਨੇ (ਵਿਤੋਂ ) ਵਧ ਕੇ ਕੀਤਾ ਹੈ ਉਸ ਨੂੰ ਉਸ ਦਾ ਅਧਿਕ (ਫਲ) ਮਿਲੇਗਾ ਯਦੀ (ਉਸਦੀ ਆਗਿਆ ਤੋਂ) ਮੁਖੜਾ ਫੇਰੋਗੇ ਤਾਂ ਮੈਂਨੂੰ ਤੁਹਾਡੀ ਨਿਸਬਤ ਬੜੇ (ਦੁਖਦਾਈ) ਦਿਨ (ਅਰਥਾਤ ਪ੍ਰਲੈ ਦੇ) ਦੁਖ ਦੀ (ਬੜੀ ਹੀ) ਚਿੰਤਾ ਹੈ ॥੩॥ (ਕਿਉਂ ਕਿ) ਤੁਸਾਂ (ਸਾਰਿਆਂ ) ਨੂੰ ਅੱਲਾ ਦੀ ਤਰਫ ਹੀ ਲੌਟ ਕੇ ਜਾਣਾ ਹੈ ਅਰ ਓਹ ਹਰ ਵਸਤੂ ਪਰ ਕਾਦਰ ਹੈ ॥੪॥ (ਹੇ ਪੈਯੰਬਰ ) ਸੁਣੋ ਕਿ ਏਹ (ਕਾਫਰ ਝੁਕ ੨ ਕੇ ) ਆਪਣਿਆਂ ਕਾਲਜਿਆਂ ਨੂੰ ਦੋਹਰਿਆਂ ਕਰੀ ਰਖਦੇ ਹਨ ਤਾਂ ਕਿ ਖ਼ੁਦਾਪਾਸੋਂ ਛੁਪੇ ਰਹੀਏ (ਪਰੰਚ ) ਦੇਖੋ ਖਾਂ ਜਦੋਂ (ਇਹ ਲੋਗ ਸੌਣ ਦੇ ਵੇਲੇ ) ਆਪਣੇ ਬਸਤ੍ ਲੈਂਦੇ ਹਨ (ਉਸ ਵੇਲੇ ਭੀ ) ਖੁਦਾ ਨੂੰ (ਇਨਹਾਂ ਦੇ ਸਾਰੇ ਹੀ ਕਰਤਬ) ਜੋ ਛਿਪ ਛਿਪਾ ਕੇ ਕਰਦੇ ਹਨ ਅਰ ਜੋ ਪ੍ਰਗਟ ਕਰਕੇ ਕਰਦੇ ਹਨ (ਸਾਰੇ ਹੀ ) ਪ੍ਰਤੀਤ ਰਹਿੰਦੇ ਹਨ ਓਹ ਤਾਂ ਅੰਦਰੂਨੀ ਬਾਤਾਂ ਨੂੰ ਭੀ ਜਾਨਣੇ ਵਾਲਾ ਹੈ ॥੫॥ *ਅਰ ਜਿਤਨੇ (ਜੀਵ) ਧਰਤੀ ਪਰ ਤਰਦੇ ਫਿਰਦੇ ਹਨ ਓਹਨਾਂ (ਸਾਰਿਆਂ ) ਦੀ ਰੋਜੀ ਅੱਲਾ ਦੇ ਹੀ ਜਿਮੇਂ ਹੈ ਅਰ ਉਹੀ ਉਨ੍ਹਾਂ ਦੇ (ਜੀਉਂਦੇ ਜਾਗਦੇ ) ਟਿਕਾਣੇ ਨੂੰ ਅਰ (ਹੋਰ ਮਰਿਆਂ ਪਿਛੋਂ ) ਉਨਹਾ ਦੇ (ਧਰਤੀ ) ਨੂੰ (ਵਿਚ ) ਅਸਥਾਪਿਤ ਕੀਤੀਆਂ ਜਾਣ ਦੀ ਜਗਹਾਂ ਨੂੰ ਜਾਣਦਾ ਹੈ ਸਭ ਕੁਛ ਪ੍ਰਕਾਸ਼ ਮਾਨ ਪੁਸਤਕ ਵਿਚ (ਲਿਖਿਆ ਹੋਇਆ ਵਿਦਮਾਨ ਹੈ) ॥੬॥ ਅਰ ਵਹੀ (ਸ੍ਵਤੰਤ੍ ਸਾਮਰਥ ਵਾਨ ) ਹੈ ਜਿਸ ਨੇ ਧਰਤ ਅਗਾਸ ਨੂੰ ਛਿਆਂ ਦਿਨਾਂ ਵਿਚ ਉਤਪੰਨ ਕੀਤਾ ਅਰ (ਓਸ ਸਮੇਂ ) ਉਸ (ਦੇ ਵਡਿਪਣਤਾਈ ) ਦਾ ਆਸਣ (ਤਖਤ ) ਪਾਣੀਆਂ ਪਰ ਸੀ (ਸੋ ਉਸਨੇ ਸੰਸਾਰ ਨੂੰ ਏਸ ਭਾਵ ਪਰ ਬਣਾਇਆ ) ਤਾ ਕਿ ਤੁਸਾਂ ਲੋਗਾਂ ਦੀ ਪ੍ਰੀਛਾ ਕਰੇ ਕਿ ਤੁਹਾਡੇ ਵਿਚੋਂ ਕਿਸ ਦੇ ਕਰਮ ਉੱਤਮ ਹਨ ਅਰ (ਹੇ ਪੈਯੰਬਰ ) ਯਦੀ ਤੁਸੀਂ (ਇਨਹਾਂ ਲੋਗਾਂ ਨੂੰ ) ਕਹੋ ਕਿ ਮਰਿਆਂ ਪਿਛੋਂ ਤੁਸੀਂ (ਦੂਸਰੀ ਦਫਾ ਸਰਾਜੀਤ ਕਰਕੇ ) ਖੜੇ ਕੀਤੇ ਜਾਓਗੇ ਤਾਂ ਜੋ ਲੋਗ ਮੁਨਕਰ ਹਨ (ਇਸ ਨੂੰ ਸੁਣ ਕੇ) ਜਰੂਰ ਕਹਿਣਗੇ ਕਿ (ਜੋ ਕੁਛ ਤੁਸੀਂ ਸਾਨੂੰ ਸਿਖਿਆ ਦੇਂਦੇ ਹੋ ) ਇਹ ਤਾਂ ਕੇਵਲ ਤਾਂਤ੍ਰਕੀ ਲੋਗਾਂ ਵਰਗੀਆਂ ਬਾਤਾਂ ਹਨ ॥੭॥ ਅਰ ਯਦੀ ਅਸੀਂ ਵਿਪਤਿ
*ਹੁਣ "ਵਾਮਾਮਿਨ ਦਾ ਬਤ” ਨਾਮੀ ੧੨ ਪਾਰਾ ਚਲਾ ॥