--- H пи T २३२ 1 ਪਾਰਾਂ ੧੨ ਸੂਰਤ ਹੂਦ ੧੧ ਨਿਆਮਤ (ਅਰਥਾਤ ਪੈਯੰਬਰੀ ) ਪ੍ਰਦਾਨ ਕੀਤੀ ਹੈ ਫ਼ੇਰ ਓਹ ਮਾਰਗ ਤੁਹਾਨੂੰ ਦਿਖਾਈ ਨਹੀਂ ਦੇਂਦਾ ਤਾਂ ਕੀ ਅਸੀਂ ਉਹ (ਜੋਰੋ ਜੋਰੀ ) ਤੁਹਾਡੇ ਗਲ ਪਾ ਰਹੇ ਹਾਂ ਅਰ ਤੁਸੀਂ (ਐਸੇ ਹੋ ਕਿ ) ਉਸ ਨੂੰ ਨਾਂ ਪਸੰਦ ਕਰੀ ਜਾਂਦੇ ਹੋ ॥੨੮॥ ਅਰ ਭਿਰਾਓ ! ਮੈਂ ਏਸ (ਉਪਦੇਸ਼) ਦੇ ਤਿਕਾਰ ਵਿਚ ਤੁਹਾਡੇ ਪਾਸੋਂ ਧਨਾਦਿਕ ਦੀ ਇਛਾ ਨਹੀਂ ਕਰਦਾ (ਕਿ ਤੁਸੀਂ ਉਸ ਨੂੰ ਚਟੀ ਚੀਰਾ ਸਮਝੋ ) ਮੇਰੀ ਮਜਦੂਰੀ ਤਾਂ ਬਸ ਅੱਲਾ ਪਰ ਹੀ ਹੈ ਅਰ ਨਾਂ ਮੈਂ ਉਨ੍ਹਾਂ ਲੋਗਾਂ ਨੂੰ ਜੋ ਭਰੋਸਾ ਕਰ ਬੈਠੇ ਹਨ (ਆਪਣੇ ਪਾਸੋਂ) ਨਿਕਾਲ ਸਕਦਾ ਹਾਂ ਕਿਉਂ ਕਿ ਏਹਨਾਂ ਨੇ (ਭੀ ) ਆਪਣੇ ਪਰਵਰਦਿਗਾਰ ਦੇ ਪਾਸ ਜਾਣਾ ਹੈ (ਐਸਾ ਨਾ ਹੋਵੇ ਕਿ ਖੁਦਾ ਅਗੇ ਫਰਿਆਦ ਕਰਨ ) ਪਰੰਤੂ ਮੈਂ ਦੇਖਦਾ ਹਾਂ ਕਿ ਤੁਸੀਂ ਲੋਗ (ਨਾਹੱਕ ) ਮੂਰਖਤਾਈ ਕਰਦੇ ਹੋ ॥੨੯॥ ਅਰ ਭਿਰਾਓ ! ਯਦੀ ਮੈਂ ਏਹਨਾਂ (ਭਰੋਸੇ ਵਾਲਿਆਂ ਗਰੀਬਾਂ ) ਨੂੰ ਨਿਕਾਸ ਭੀ ਦੇਵਾਂ ਤਾਂ ਖੁਦਾ ਦੇ ਮੁਕਾਬਲੇ ਵਿਚ ਮੇਰੀ ਮਦਦ ਵਾਸਤੇ ਕੌਣ ਖੜਾ ਹੋ ਜਾਵੇਗਾ ਕੀ ਤੁਸੀਂ (ਏਨੀ ਬਾਤ ਭੀ ) ਨਹੀਂ ਸਮਝਦੇ ॥੩੦॥ ਅਰ ਮੈਂ ਤੁਹਾਡੇ ਸਾਥ ਦਾਵਾ ਨਹੀਂ ਕਰਦਾ ਕਿ ਮੇਰੇ ਪਾਸ ਖੁਦਾਈ ਖਜਾਨੇ ਹਨ ਅਰ ਨਾ (ਮੈਂ ਇਹ ਦਾਵਾ ਕਰਦਾ ਹਾਂ ਕਿ ) ਮੈਂ ਭਵਿ- ਖਤ ਨੂੰ ਜਾਣਦਾ ਹਾਂ ਅਰ ਨਾਂ ਮੈਂ (ਆਪਣੇ ਵਾਸਤੇ ) ਕਹਿੰਦਾ ਹਾਂ ਕਿ ਮੈਂ ਫਰਿਸ਼ਤਾ ਹਾਂ ਅਰ ਜੋ ਲੋਗ ਤੁਹਾਡੀ ਦ੍ਰਿਸ਼ਟੀ ਵਿਚ ਕਮੀਨੇ ਹਨ ਮੈਂ ਉਨ੍ਹਾਂ ਦੀ ਨਿਸਬਤ ਇਹ ਭੀ ਨਹੀਂ ਕਹਿ ਸਕਦਾ ਕਿ ਓਹਨਾਂ ਪਰ ਖੁਦਾ (ਆਪਣੀ ) ਕ੍ਰਿਪਾ ਕਰੇਗਾ ਹੀ ਨਹੀਂ ਇਨ੍ਹਾਂ ਦੇ ਦਿਲਾਂ ਦੀਆਂ ਬਾਤਾਂ ਨੂੰ ਅੱਲਾ ਹੀ ਭਲੀ ਤਰਹਾਂ ਜਾਣਦਾ ਹੈ (ਯਦੀ ਮੈਂ ਵਧ ੨ ਕੇ ਐਸੀਆਂ ਬਾਤਾਂ ਹੈ ਕਰਾਂ ਤਾਂ ) ਇਸ ਕੋਟੀ ਵਿੱਚ ਦੁਸ਼ਟਾਂ ਵਿਚੋਂ ਦਾ ਇਕ ਮੈਂ (ਭੀ ਦੁਸ਼ਟ॥੩੧॥ ਉਹ ਬੋਲੇ ਨੂਹ ਤੂੰ ਸਾਡੇ ਨਾਲ ਝਗੜਿਆ ਅਰ ਬਹੁਤ ਝਗੜ ਚੁਕਾ ਤਾਂ ਯਦੀ ਤੂੰ ਸੱਚਾ ਹੈਂ ਤਾਂ ਜਿਸ (ਦੁਖ ) ਦਾ ਸਾਨੂੰ ਡਰਾਵਾ ਦੇਂਦਾ ਹੈਂ ਓਸ ਨੂੰ ਸਾਡੇ ਪਰ ਲੈ ਆ॥ ੩੨ ॥(ਨੂਹ ) ਉਵਾਚ-ਕਿ ਖੁਦਾ ਦੀ ਇੱਛਾ ਹੋਵੇਗੀ ਤਾਂ ਵਹੀ ਤੁਹਾਡੇ ਪਰ ਦੁਖ ਨੂੰ ਭੀ ਲਿਆ ਪ੍ਰਾਪਤਿ ਕਰੇਗਾ ਅਰ (ਪੁਨਰ ) ਤੁਸੀਂ (ਉਸ ਨੂੰ ) ਪ੍ਰਾਜੈ (ਭੀ ) ਨਹੀਂ ਕਰ ਸਕੋਗੇ ॥ ੩੩ ॥ ਅਰ ਮੈਂ ਤੁਹਾਡੀ (ਕਿਤਨੀ ਹੀ ) ਸੁਭੀਤਾ ਚਾਹਾਂ ਯਦੀ ਖੁਦਾ ਨੂੰ ਹੀ ਤੁਹਾਡਾ ਬਹਿ- ਕਾਣਾ ਮਨਜ਼ੂਰ ਹੈ ਤਾਂ ਮੇਰੀ ਸਿਖਿਆ ਤੁਹਾਡੇ (ਕਿਸੇ ਭੀ ) ਕੰਮ ਨਹੀਂ ਆ ਸੱਕਦੀ ਵਹੀ ਤੁਹਾਡਾ ਪਰਵਰਦਿਗਾਰ ਹੈ ਅਰ ਓਸੇ ਦੀ ਤਰਫ ਤੁਸਾਂ ਲੋਟ ਕੇ ਜਾਣਾ ਹੈ ॥੩੪॥ (ਹੇ ਪੈਯੰਬਰ ਜਿਸ ਤਰਹਾਂ ਨੂਹ ਦੀ ਜਾਤੀ ਨੇ ਨੂਹ ਨੂੰ ਮਿਥਿਆ ਵਾਦੀ ਕਲਪਿਆ ਸੀ ) ਕੀ (ਉਸੀ ਤਰਹਾਂ ਹੀ ਇਹ ਬਾਤ ਪਾਪ ਵਿਚ ਕੋਈ ਕਿ ਜਿ ( ਪਰ ਤਰੁ Digitized by Panjab Digitat Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/232
ਦਿੱਖ