ਪਾਰੀ ੧੨ ਸੂਰਤ ਹੂਦ ੧੧ २३३ ਮੱਕੇ ਦੇ ਕਾਫਰ ਭੀ ਤੁਹਾਨੂੰ ਮਿਥਿਆ ਸੰਭਾਖੀ ਕਹਿੰਦੇ ਅਰ ਤੁਹਾਡੇ ਪਰ ਇਤਰਾਜ਼ ਕਰਦੇ ਅਰ ) ਕਹਿੰਦੇ ਹਨ ਕਿ ਕੁਰਾਨ ਨੂੰ ਏਸ (ਆਦਮੀ ਅਰ- ਥਾਤ ਤੁਸਾਂ ) ਆਪ ਹੀ ਬਨਾ ਲੀਤਾ ਹੈ ਤੁਸੀਂ ਏਨਹਾਂ ਨੂੰ (ਪ੍ਰਤਿ ਉਤਰ ) ਵਿਚ ਕਹੋ ਕਿ ਯਦੀ ਕੁਰਾਨ ਮੈਂ ਆਪ ਹੀ ਰਚ ਲੀਤਾ ਹੋਵੇਗਾ ਤਾਂ ਮੇਰਾ ਪਾਪ ਮੇਰੇ ਅੱਗੇ ਅਰ ਯਦੀ ਤੁਸੀਂ (ਨਾਹੱਕ ਮਿਥਿਆ ਕਰਨ ਦਾ ) ਪਾਪ ਕਰਦੇ ਹੋ ਮੈਂ ਓਸ ਥੀਂ ਨਿਰਦੋਖ ਹਾਂ ॥੩੫॥ ਰੁਕੂਹ ੩ ॥ ਅਰ ਨੂਹ ਦੀ ਤਰਫ ਸੰਦੇਸਾ ਭੇਜ ਦਿਤਾ ਗਿਆ ਕਿ ਤੁਹਾਡੀ ਜਾਤੀ ਵਿਚੋਂ ਜੋ ਪੁਰਖ ਨਿਹਚਾ ਕਰ ਬੈਠੇ ਹਨ ਓਹਨਾਂ ਤੋਂ ਸਿਵਾ ਹੁਣ ਕਦਾਪਿ ਕੋਈ ਨਿਸਚਾ ਨਹੀਂ ਕਰੇਗਾ ਤਾਂ ਜੈਸੀਆਂ ੨ ਬਦ ਕਿਰਦਾਰੀਆਂ ਏਹ ਲੋਗ ਕਰਦੇ ਰਹੇ ਹਨ ਤੁਸੀਂ ਉਨ੍ਹਾਂ ਦਾ (ਕੌਈ ) ਗਮ ਨਾ ਕਰੋ ॥੩੬॥ ਅਰ ਸਾਡੀ ਨਿਗਰਾਨੀ ਵਿਚ ਅਰ ਸਾਡੀ ਪ੍ਰੇਰਨਾ ਸੇਂ ਇਕ ਨਵਕਾ ਬਨਾ ਲਵੋ ਅਰ ਅਮੋੜ ਲੋਕਾਂ ਵਾਸਤੇ ਸਾਡੇ ਤਾਂਈ ਕਿਸੇ ਤਰਹਾਂ ਦੀ ਅਰਜੋਈ ਨਾ ਕਰੋ ! ਕਿਉਂਕਿ ਇਹ ਲੋਗ ਨਿਸਚੇ ਹੀ ਡੁੱਬ ਜਾਣਗੇ ॥ ੩੭ ॥ ਗਲ ਕਾਹਦੀ ਨੂਹ ਨੇ ਤਰਣੀ ਤਿਆਰ ਕਰਨ ਦਾ ਆਰੰਭ ਕਰ ਲੀਤਾ ਅਰ ਜਦੋਂ ਕਦੀ ਓਸ ਦੀ ਜਾਤੀ ਦੇ ਸ਼੍ਰੀ ਮਾਨ ਪੁਰਖ ਪਾਸੋਂ ਦੀ ਗੁਜਰਦੇ ਤਾਂ ਓਸ ਦੇ ਸਾਥ ਹਾਸੀ ਕਰਦੇ ਨੂਹ (ਉਨ੍ਹਾਂ ਦੀ ਹਾਸੀ ਦਾ ਇਹ ) ਉੱਤਰ ਪਰਦਾਨ ਕਰਦੇ ਕਿ ਯਦੀ (ਅਜ) ਤੁਸੀ ਸਾਡੇ ਤੇ ਹੱਸਦੇ ਹੋ ਤਾਂ ਜਿਸ ਤਰਹਾਂ ਤੁਸੀਂ (ਸਾਡੇ ਸਾਥ) ਹਾਸੀ ਕਰਦੇ ਹੋ (ਉਸੀ ਤਰਹਾਂ ) ਅਸੀਂ (ਇਕ ਦਿਨ ) ਤੁਹਾਡੇ ਸਾਥ ਹਾਸੀ ਕਰਾਂਗੇ॥੩੮॥ ਅਰ ਥੋੜਿਆਂ ਦਿਨਾਂ ਪਿਛੋਂ ਤੁਹਾਨੂੰ ਪਤਾ ਲਗ ਜਾਵੇਗਾ ਕਿ ਕਿਸ ਪਰ ਦੁਖ ਪ੍ਰਾਪਤ ਹੁੰਦਾ ਹੈ ਜੋ (ਸੰਸਾਰ ਵਿਚ ) ਹੈ ਉਸ ਦੀ ਰੁਸਵਾਈ ਦਾ ਕਾਰਨ ਹੋਵੇ ਅਰ (ਅੰਤ ਨੂੰ ) ਸਥਾਈ ਦੁਖ ਦੇ ਸਿਰ ਪਰ ਪੜੇ (ਸੋ ਵਖਰਾ ) ॥ ੩੯ ॥ ਇਥੋਂ ਤਕ ਕਿ ਜਦੋਂ ਸਾਡੀ ਆਗਿਆ (ਕਸ਼ਟ ) ਆ ਪ੍ਰਾਪਤ ਹੋਈ ਅਰ (ਰਬੀ ਕਸ਼ਟ ਦਾ ) ਤੰਦੂਰ ਭੜਕਿਆ ਤਾਂ ਅਸਾਂ (ਨੂੰਹ ਨੂੰ ) ਆਗਿਆ ਦਿਤੀ ਕਿ ਸਰਬ ਪ੍ਰਕਾਰ (ਦੇ ਜੀਵਾਂ ) ਵਿਚੋਂ (ਦੰਪਤੀ ਰੂਪ ) ਦੋਨੋਂ ਦੇ ਜੋੜੇ ਅਰ ਜਿਸ ਦੀ ਨਿਸਬਤ (ਸਾਡੀ ) ਪਹਿਲੇ ਆਗਿਆ ਹੋ ਚੁਕੀ ਹੈ (ਕਿ ਅਮੁਕ ਮਾਰਿਆ ਜਾਵੇਗਾ ) ਉਸ ਨੂੰ ਛਡਕੇ ਆਪਣੇ (ਸਾਰੇ ਹੀ ) ਕੁਟੰਬੀ ਅਰ (ਉਨਹਾਂ ਥੀਂ ਸਿਵਾ ਦੂਸਰੇ ) ਜੋ (ਲੋਗ ) ਭਰੋਸਾ ਕਰ ਬੈਠੇ ਹਨ (ਇਨਹਾਂ ਸਾਰਿਆਂ ਨੂੰ ) ਤਰਨੀ ਵਿਚ ਅਸਥਾਪਿਤ ਕਰ ਲਵੋ ਅਰ ਓਹਨਾਂ ਪਰ ਭਰੋਸਾ ਭੀ ਬਸ ਥੋੜੇ ਹੀ ਲੈ ਆਏ ਸਨ ॥ ੪੦ ॥ ਅਰ (ਨੂਹ ਨੇ ਤਰੂਨੀ ਪਰ ਅਸਵਾਰ ਹੋਣ ਵਾਲਿਆਂ ਲੋਕਾਂ ਨੂੰ ) ਕਹਿਆ ਬਿਸਮਿਲਾ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/233
ਦਿੱਖ