२३४ ਪਾਰਾ ੧੨ ਸੂਰਤ ਹੂਦ ੧੧ ਪਾਰ ਮਜਰੀਹਾ ਵ ਮਰਸਾਹਾ ਤਰਨੀ ਪਰ ਸਵਾਰ ਹੋ ਜਾਓ ਨਿਰਸੰਦੇਹ ਮੇਰਾ ਪਰਵਰਦਿਗਾਰ ਪ੍ਰਤਯੁਤ ਬਖਸ਼ਨੇ ਵਾਲਾ ਮਿਹਰਬਾਨ ਹੈ॥੪੧॥ ਅਰ ਨਵਕਾ ਹੈ ਕਿ ਗਿਰਿ ਸਾਮਾਨ (ਉਚ ) ਤਰੰਗਾਂ ਵਿਯ (ਨੂਹ ਅਰ ) ਓਸ (ਦੇ ਸਹਿਜੋਗੀਆਂ ) ਸੰਜੁਗਤ ਲਈ ਤੁਰੀ ਜਾ ਰਹੀ ਹੈ ਅਰ ਨੂ ਦਾ ਪੁਤਰ (ਓਹਨਾਂ ਥੀਂ ) ਅਲਗ ਸੀ ਤਾਂ ਠੂਹ ਨੇ ਉਸ ਨੂੰ ਬੁਲਾਇਆ ਕਿ ਹੇ ਪੁਤਰ ! ਸਾਡੇ ਸਾਥ (ਨਵਕਾ ਪਰ ) ਬੈਠ ਜਾਹ ਅਰ ਕਾਫਰਾਂ ਦੇ ਸਾਥ ਨਾ ਰਹੁ ॥ ੪੨॥ ਉਹ ਬੋਲਿਆ-ਕਿ ਮੈਂ ਹੁਣੇ (ਤੁਹਾਡੇ ਦੇਖ- ਦਿਆਂ ਦੇਖਦਿਆਂ ਤੈਰ ਕੇ ) ਕਿਸੇ ਪਹਾੜ ਦੇ ਸਾਥ ਜਾ ਲਗਾਂਗਾ ਕਿ ਉਹ ਮੈਨੂੰ ਪਾਣੀ (ਦੀ ਬਾਢ ) ਤੋਂ ਬਚਾ ਲਵੇਗਾ ਨੂਹ ਨੇ (ਓਸ ਨੂੰ ) ਕਹਿਆ ਕਿ ਅਜ ਦੇ ਦਿਨ ਅੱਲਾ ਦੇ ਗਜ਼ਬ ਪਾਸੋਂ ਕੋਈ ਬਚਾਣੇ ਵਾਲਾ ਹੈ ਨਹੀਂ ਕਿੰਤੂ ਖੁਦਾਹੀ ਜਿਸ ਪਰ ਆਪਣੀ ਕਿਰਪਾ ਕਰੋ (ਵਹੀ ਬਚ ਸਕਦਾ ਹੈ ) ਅਰ (ਪਿਤਾ ਪੁਤਰ ਆਪਸ ਵਿਚ ਇਹ ਬਾਤਾਂ ਕਰ ਹੀ ਰਹੇ ਸਨ ਕਿ ) ਦੋਨੋਂ ਦੇ ਮਧ੍ਯ ਮੇਂ ਇਕ ਤਰੰਗ ਆ ਪ੍ਰਾਪਤ ਹੋਇਆ ਕਿ ਦੂਸਰਿਆਂ ਦੇ ਸਾਥ ਹੀ ਨੂਹ ਦਾ ਪਤਰ ਭੀ ਡੋਬਿਆ ਗਇਆ ॥੪੩ ॥ ਅਰੁ ਆਗਿਆ ਦਿਤੀ ਕਿ ਹੇ ਧਰਤੀ ਆਪਣਾ ਜਲ ਸੋਖਣ ਕਰ ਲੈ ਅਰ ਹੇ ਆਗਾਸ ਥਮ ਜਾਹ ਅਰ ਪਾਣੀ (ਦਾ ਚਢਾਵ ) ਹਟ ਗਿਆ ਅਰ ਸੰਪੂਰਨ (ਜਾਤੀ ) ਨਸ਼ਟ ਹੋ ਗਈ ਅਰ ਨਵਕਾ ਜੂਦੀ (ਨਾਮੀ ਪਰਬਤ ) ਪਰ (ਜਾ ) ਟਿਕੀ ਅਰ (ਦਸੋ ਦਿਸਾ ਸੰਸਾਰ ਵਿਚ ) ਪੁਕਾਰ ਕਰਵਾ ਦਿਤੀ ਕਿ ਦੁਸ਼ਟ ਲੋਗ ਖੁਦਾ ਦੇ ਦਰਬਾਰੋਂ ) ਧਿਕਾਰੇ ਗਏ ॥੪੪॥ ਅਰ (ਨੂਹ ਦਾ ਬੇਟਾ ਅਜੇ ਗਰਕ ਨਹੀਂ ਹੋਇਆ ਸੀ ਕਿ) ਨੂਹ ਨੇ ਆਪਣੇ ਪਰਵਰਦਿਗਾਰ ਅਗੇ ਪੁਕਾਰ ਕੀਤੀ ਕਿ ਹੇ ਮੇਰੇ ਪਰਵਰਦਿਗਾਰ ਮੇਰਾ ਪੁਤਰ (ਭੀ ) ਮੇਰੇ ਕੁਟੰਬ ਵਿਚ ਹੀ (ਸੰਮਿਲਤ ) ਹੈ ਅਰ ਆਪ ਨੇ ਜੋ (ਮੇਰੇ ਕੁਟੰਬੀਆਂ ਦੀ ਮੁਕਤਿ ਕਰਨ ਦੀ ਦ੍ਰਿ) ਪ੍ਰਗਿਆ ਕੀਤੀ ਸੀ (ਉਹ ) ਸਚੀ ਹੈ ਅਰ ਤੂੰ ਸਾਰਿਆ ਨਾਲੋਂ ਵਡਾ ਹਾਕਿਮ ਹੈਂ ॥੪੫॥ (ਤੂੰ ਮੇਰੇ ਪੁਤਰ ਨੂੰ ਭੀ ਮੁਕਤਿ ਦੇ ) ਖੁਦਾ ਨੇ ਆਗਿਆ ਕੀਤੀ ਕਿ ਹੇ ਨੂਹ ਤੁਹਾਡਾ ਪੁੱਤਰ ਤੁਹਾਡਿਆਂ (ਸੰਬੰਧੀਆਂ ) ਵਿਚ (ਸ਼ਾਮਲ ) ਨਹੀਂ ਕਿਉਂ ਕਿ ਉਸ ਦੇ ਕਰਤਬ ਚੰਗੇ ਨਹੀਂ ਤਾਂ ਜਿਸ ਵਸਤੂ ਦੀ ਅਸਲੀ ਦਸ਼ਾ ਤੁਹਾਨੂੰ ਮਾਲੂਮ ਨਹੀਂ ਸਾਡੇ ਅਗੇ ਉਸ ਦੀ ਬੇਨਤੀ ਨਾ ਕਰੋ ਅਸੀਂ ਤੁਹਾਨੂੰ ਸਮਝਾ ਦੇਂਦੇਂ ਹਾਂ ਕਿ ਮੂਰਖਾਂ ਵਰਗੀਆਂ ਬਾਤਾਂ ਨਾ ਕਰੋ॥ ੪੬ ॥ (ਨੂਹ ਨੇ ) ਬੇਨਤੀ ਕੀਤੀ ਕਿ ਹੇ ਮੇਰੇ ਪਰਵਰਦਿਗਾਰ ਮੈਂ (ਐਸੀ ਦਲੇਰੀ ਥੀਂ ) ਤੇਰੀ ਹੀ ਓਟ ਮੰਗਦਾ ਹਾਂ ਕਿ ਜਿਸ ਵਸਤੂ ਦੀ ਅਸਲੀ ਦਸ਼ਾ ਮੈਨੂੰ ਪ੍ਰਤੀਤ ਨਹੀਂ ਓਸ ਗਵਾਂ ਦੇ ਓਹ ਨਾਮ वाह ਇਸ ਜਾਰ (" व 114 ਨਹ ਓਸ ਬਲ ਅ Digitized by Panjab Digitat Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/234
ਦਿੱਖ