ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/236

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੩੬ ਪੀਰਾਂ ੧੨ ਸੂਰਤ ਹੂਦ ੧੧ ਅਰ ਨਾ ਅਸੀਂ ਤੁਹਾਡੇ ਪਰ ਭਰੋਸਾ ਕਰਨ ਵਾਲੇ ਹਾਂ॥੫੩॥ ਅਸੀਂ ਤਾਂ ਕੇਵਲ ਇਹੋ ਹੀ ਸਮਝਦੇ ਹਾਂ ਕਿ ਤੈਨੂੰ ਸਾਡਿਆਂ ਮਬੂਦਾਂ ਵਿਚੋਂ ਕਿਸੇ ਦੀ ਫਿਟਕਾਰ ਵਗ ਗਈ ਹੈ (ਕਿ ਤੂੰ ਐਸੀਆਂ ਬਹਿਕੀਆਂ ਹੋਈਆਂ ਬਾਤਾਂ ਕਰਦਾ ਹੈਂ) ਹੂਦ ਨੇ ਉੱਤਰ ਦਿਤਾ ਕਿ ਮੈਂ ਖੁਦਾ ਨੂੰ ਗਵਾਹ ਰਖਦਾ ਹਾਂ ਅਰ ਤੁਸੀਂ ਭੀ ਗਵਾਹ ਰਖੋ ਕਿ ਤੁਸੀਂ ਖੁਦਾ ਥੀਂ ਸਿਵਾ ਜੋ (ਅਯਾਨ੍ਯ) ਸਜਾਤੀ ਨਿਯਤ ਕਰਦੇ ਹੋ ਮੈਂ ਤਾਂ ਓਹਨਾਂ ਥੀਂ (ਉਕਾ) ਤੰਗ ਹਾਂ ॥ ੫੪ ॥ ਤਾਂ ਤੁਸੀਂ ਸਾਰੇ ਮਿਲ ਕੇ ਮੇਰੇ ਸਾਥ ਆਪਣੀ ਬੁਰਾਈ ਕਰੀ ਚਲੋ ਅਰ ਮੈਨੂੰ ਮਹਲਤ ਨਾ ਦੇਵੋ॥੫੫॥ ਮੈਂ ਤਾਂ ਅੱਲਾ ਪਰ ਹੀ ਭਰੋਸਾ ਰਖਦਾ ਹਾਂ (ਕਿ ਉਹ) ਮੇਰਾ (ਭੀ) ਪਰਵਰਦਿਗਾਰ (ਹੈ) ਅਰ ਤੁਹਾਡਾ (ਭੀ) ਪਰ- ਵਰਦਿਗਾਰ (ਹੈ) ਜਿਤਨੇ ਕੁ ਸਜੀਵ ਹਨ ਸਾਰਿਆਂ ਦੀ ਬੋਦੀ ਤਾਂ ਉਸ ਦੇ ਹੀ ਹਥ ਵਿਚ ਹੈ ਨਿਰਸੰਦੇਹ ਮੇਰਾ ਪਰਵਰਦਿਗਾਰ (ਅਦਲੇ ਤਥਾ ਇਨਸਾਫ ਦੇ) ਸੂਧੇ ਮਾਰਗ ਪਰ ਹੈ ॥੫੬॥ ਅਜ ਭੀ ਯਦੀ ਤੁਸੀਂ ਲੋਗ (ਉਸ ਦੀ) ਤਰਫੋਂ ਮਨਮੁਖ ਹੋ ਤਾਂ ਜੋ ਆਗਿਆ ਦੇ ਕੇ ਮੈਂ ਤੁਹਾਡੀ ਤਰਫ ਭੇਜਿਆ ਗਿਆ ਹਾਂ ਓਹ ਤਾਂ ਮੈਂ ਤੁਹਾਨੂੰ ਪਹੁੰਚਾ ਚੁਕਾ ਅਰ ਮੇਰਾ ਪਰ- ਵਰਦਿਗਾਰ ਤੁਹਾਡੇ ਸਿਵਾ ਹੋਰ ਦੂਸਰਿਆਂ ਲੋਕਾਂ ਨੂੰ ਤੁਹਾਡੀ ਜਹਾਂ ਲਿਆ ਇਸਥਿਤ ਕਰੇਗਾ ਅਰ ਤੁਸੀਂ ਉਸ ਦਾ ਕੁਛ ਭੀ ਨਾਂ ਬਿਗਾੜ ਸਕੋਗੇ ਨਿਰਸੰਦੇਹ ਮੇਰਾ ਪਰਵਰਦਿਗਾਰ ਸਾਰੀਆਂ ਵਸਤਾਂ ਦੇ (ਹਾਲ ਦੀ) ਰਖਿਆ ਕਰਨੇ ਵਾਲਾ ਹੈ ॥੫੭ ॥ ਅਰ ਜਦੋਂ ਸਾਡਾ ਹੁਕਮ (ਕਸ਼ਟ) ਆ ਪਹੁੰਚਾ ਤਾਂ ਅਸਾਂ ਅਪਣੀ ਦਇਆ ਦ੍ਰਿਸ਼ਟੀ ਸਾਥ ਹੂਦ ਨੂੰ ਅਰ (ਓਹਨਾਂ) ਲੋਗਾਂ ਨੂੰ ਜੋ ਉਸ ਦੇ ਸਾਥ ਨਿਸਚਾ ਕਰ ਬੈਠੇ ਸਨ ਮੁਕਤਿ ਦਿਤੀ ਅਰ ਓਹਨਾਂ (ਸਾਰਿਆਂ) ਨੂੰ ਮਹਾਂ ਕਸ਼ਟ ਥੀਂ ਬਚਾ ਲੀਤਾ ॥੫੮॥ ਅਰ (ਹੇ ਪੈਯੰਬਰ) ਏਹ (ਉਜੜੇ ਹੋਏ ਗ੍ਰਾਮ ਜੋ ਤੁਸੀਂ ਦੇਖਦੇ ਹੋ ਓਸੇ ਆਦ (ਦੀ ਜਾਤੀ ਦੇ ਲੋਗ) ਹਨ ਜਿਨ੍ਹਾਂ ਨੇ ਆਪਣੇ ਪਰਵਰ- ਦਿਗਾਰ ਦੀ ਆਗਿਆ ਥੀਂ ਇਨਕਾਰ ਕੀਤਾ ਅਰ ਉਸਦੇ ਰਸੂਲਾਂ ਦੀ ਆਗਿਆ ਭੰਗ ਕੀਤੀ ਅਰ ਹਰ ਸਖਤਗੀਰ (ਖੁਦਾ) ਦੇ ਦੁਸ਼ਮਨਾਂ ਦੇ ਹੁਕਮ ਪਰ ਚਲਦੇ ਰਹੇ ॥ ੫੯ ॥ ਅਰ ਏਸ ਸੰਸਾਰ ਵਿਚ ਭੀ ਫਿਟਕਾਰ ਉਨ੍ਹਾਂ ਦੇ ਪਿਛੇ ਲਾ ਦਿਤੀ ਗਈ ਅਰ ਪਲੇ ਦੇ ਦਿਨ ਭੀ ਦੇਖੋ ਆਦ (ਦੀ ਜਾਤੀ ) ਨੇ ਆਪਣੇ ਪਰਵਰਦਿਗਾਰ ਦੀ ਨਾਸ਼ਕਰੀ ਕੀਤੀ (ਜਿਸ ਦੀ ਉਨ੍ਹਾਂ ਨੂੰ ਸਜ਼ਾ ਮਿਲੀ ) ਦੇਖੋ ! ਆਦ ਜੋ ਹੂਦ ਦੀ ਜਾਤੀ ਦੇ ਲੋਗ ਸਨ (ਓਥੇ ਖੁਦਾ ਦੀ ਦਰਗਾਹ ਵਿਚੋਂ) ਧਿਕਾਰੇ ਗਏ। ੬੦ ॥ ਰਕੂਹ ੫॥ ਅਰ ਸਾਮੂਦ ਦੀ ਤਰਫ ਅਸਾਂ ਉਸ ਦੀ (ਜਾਤੀ ਵਿਚੋਂ ਉਸਦੇ) Digitized by Panjab Digitat Library | www.panjabdigilib.org f