੨੬੦
ਪਾਰਾ ੧੩
ਸੂਰਤ ਯੂਸਫ ੧੨
ਤਰਫੋਂ ਮੈਨੂੰ ਉਹ ਬਾਤਾਂ ਮਾਲੂਮ ਹਨ ਜੋ ਤੁਹਾਨੂੰ ਮਾਲੂਮ ਨਹੀਂ ॥੮੬॥ ਪੁਤਰੋ! (ਇਕ ਵੇਰੀ ਪੁਨਰ ਮਿਸਰ) ਜਾਓ ਅਰ ਯੂਸਫ ਅਰ ਉਸ ਦੇ ਭਿਰਾ ਦੀ ਭਾਲ ਕਰੋ ਅਰ ਰੱਬ ਦੀ ਦਰਗਾਹੋਂ ਨਾਉਮੈਦ ਨਾ ਹੋਣਾ ਕਿਉਂ ਕਿ ਰੱਬ ਦੀ ਦਰਗਾਹੋਂ ਉਹੀ ਆਦਮੀ ਨਾ ਉਮੈਦ ਹੁੰਦੇ ਹਨ ਜੋ ਕਾਫਰ ਹਨ ॥੮੭॥ (ਅਤਏਵ ਇਹਨਾਂ ਵਿਚੋਂ ਕਈਕ ਆਦਮੀ ਪੁਨਰ ਮਿਸਰ ਗਏ) ਤਾਂ (ਇਹ ਲੋਗ) ਜਦੋਂ (ਤੀਸਰੀ ਵੇਰ) ਯੂਸਫ ਤਕ ਪਹੁੰਚੇ ਤਾਂ ਲਗੇ ਬਿਲੂੰ ੨ ਕਰਨ ਕਿ ਹੇ ਅਜ਼ੀਜ਼ ਸਾਨੂੰ ਅਰ ਸਾਡੇ ਬਾਲ ਬਚੜ ਨੂੰ (ਦੁਕਾਲ ਸਮੇਂ ਦੇ ਕਾਰਣ ਬੜਾ ਹੀ) ਕਸ਼ਟ ਪਹੁੰਚ ਰਿਹਾ ਹੈ ਅਰ ਅਸੀਂ ਕੁਛ ਥੋਹੜੀ ਜੇਹੀ ਪੂੰਜੀ ਲੈਕੇ ਆਏ ਹਾਂ ਤਾਂ ਸਾਨੂੰ ਪੂਰਾ ਅੰਨ ਦਾਣਾ ਦਿਲਵਾਦਿਓ (ਕੀਮਤ ਜਿਤਨਾ ਨਹੀਂ ਕਿੰਤੂ) ਸਾਨੂੰ ਆਪਣਾ ਸਿਰ ਸਦਕੇ ਦੇ ਦਿਓ ਕਿਉਂਕਿ ਅੱਲਾ ਪੁੰਨ ਦਾਨ ਕਰਨ ਵਾਲਿਆਂ ਨੂੰ (ਚੰਗਾ) ਬਦਲਾ ਦਿੰਦਾ ਹੈ ॥੮੮॥ (ਹੁਣ ਤਾਂ ਯੂਸਫ ਪਾਸੋਂ ਭੀ ਨਾ ਰਹਿਆ ਗਿਆ ਅਰ) ਲਗਾ ਕਹਿਣ ਤੁਹਾਨੂੰ ਕੁਛ ਯਾਦ ਭੀ ਹੈ ਕਿ ਜਿਸ ਵੇਲੇ ਤੁਸੀਂ ਮਛੰਦਰ ਪੁਣੇ ਪਰ ਆਏ ਹੋਏ ਸੀ ਤਾਂ ਤੁਸੀਂ ਯੂਸਫ ਅਰ ਉਸਦੇ ਭਿਰਾ ਨਾਲ ਕੀ ਕੁਛ ਕੀਤਾ ਸੀ ॥੮੯॥ (ਇਹ ਕਹਿਣ ਕਰਕੇ ਭਿਰਾਵਾਂ ਦੇ ਕੰਨ ਖੜੇ ਹੋ ਗਏ ਅਰ) ਲਗੇ ਕਹਿਣ ਕਿ ਅਸਲ ਵਿਚ ਤੁਸੀਂ ਹੀ ਯੂਸਫ ਹੋ? ਯੂਸਫ ਨੇ ਕਹਿਆ (ਹਾਂ) ਮੈਂ ਹੀ ਯੂਸਫ ਹਾਂ ਅਰ ਇਹ ਮੇਰਾ ਹੀ ਭਿਰਾ ਹੈ ਸਾਡੇ ਪਰ ਅੱਲਾ ਨੇ (ਬੜੀ ਹੀ) ਕ੍ਰਿਪਾ ਕੀਤੀ ਨਿਰਸੰਦੇਹ ਜੋ (ਅੱਲਾ ਪਾਸੋਂ) ਡਰਦਾ ਅਰ (ਵਿਪਤੀ ਵਿਚ) ਧੀਰਜ ਕਰਦਾ (ਰਹਿੰਦਾ) ਹੈ ਤਾਂ ਅੱਲਾ (ਐਸੀ) ਨੇਕੀ ਕਰਨ ਵਾਲਿਆਂ ਦੇ ਅਜਰ ਨੂੰ ਵਿਅਰਥ ਨਹੀਂ ਹੋਣ ਦੇਂਦਾ ॥੯੦॥(ਉਹ) ਲਗੇ ਕਹਿਣ ਕਿ ਈਸ਼ਵਰ ਸਾਖੀ ਏਸ ਵਿਚ ਕੋਈ ਭ੍ਰਮ ਨਹੀਂ ਕਿ ਅੱਲਾਂ ਨੇ ਤੁਹਾਨੂੰ ਸਾਡੇ ਪਰ (ਬੜੀ) ਉੱਤਮ ਤਾਈ ਦਿਤੀ ਅਰੁ ਨਿਰਸੰਦੇਹ ਅਸੀਂ ਹੀ ਸਦੋਖੀ ਬੇ ॥੯੧॥ ਯੂਸਫ ਨੇ ਕਹਿਆ ਹੁਣ ਤੁਹਾਡੇ ਪਰ ਕੋਈ ਦੋਸ਼ ਨਹੀਂ (ਮੈਂ ਬਖਸ਼ ਦਿਤਾ ਅਰ) ਪਰਮੇਸੁਰ (ਭੀ) ਤੁਹਾਡੀ ਭੁਲਣਾ ਬਖਸ਼ੇ ਅਰ ਉਹ ਸਾਰਿਆਂ ਮਿਹਰਬਾਨਾਂ ਵਿਚੋਂ ਬੜਾ ਮਿਹਰਬਾਨ ਹੈ ॥੯੨॥ (ਤੁਹਾਡੇ ਕਥਨਾਨੁਸਾਰ ਪਰਤੀਤ ਹੋਇਆ ਕਿ ਪਿਤਾ ਦੇ ਨੇਤ੍ਰ ਭੀ ਨਾਸ ਹੋ ਗਏ ਹਨ ਤਾਂ) ਮੇਰਾ ਇਹ ਕੁੜਤਾ ਲੋ ਜਾਓ ਅਰ ਇਸਨੂੰ ਪਿਤਾ ਦੇ ਮੁਖੜੇ ਪਰ ਪਾ ਦਿਓ ਕਿ ਓਹ ਸਦ੍ਰਿਸ਼ਟ ਹੋ ਜਾਣਗੇ ਅਰ ਆਪਣੇ ਸਾਰੇ ਕੁਟੰਬ ਨੂੰ ਮੇਰੇ ਪਾਸ ਲੈ ਆਓ ॥੯੩॥ ਰੁਕੂਹ ੧੦॥
ਅਰ ਕਾਫਲਾ (ਟੋਲਾ) ਮਿਸਰੋਂ ਵਿਦਾ ਹੋਇਆ ਹੀ ਸੀ ਕਿ ਓਹਨਾਂ ਦੇ