੨੭੬ ਪਾਰਾ ੧੩ ਸੂਰਤ ਇਬਰਾਹੀਮ ੧੪ ਪ ਓਹਨਾਂ ਲੋਕਾਂ ਨੂੰ ਜੋ ਬੜੀ ਇਜ਼ਤ ਰਖਦੇ ਸਨ ਕਹਿਣਗੇ ਅਸੀਂ ਤਾਂ ਤੁਹਾਡੇ ਪਿਛੇ ਤੁਰਨ ਵਾਲੇ ਸਾਂ ਤਾਂ ਕੀ (ਅਜ ) ਤੁਸੀਂ ਖੁਦਾ ਦੇ ਕਸ਼ਟ ਵਿਚੋਂ ਕੁਛ (ਬੋਹੜਾ ਸਾ ) ਸਾਡੇ ਉਪਰੋਂ ਹਟਾ ਸਕਦੇ ਹੋ ਉਹ ਕਹਿਣ ਗੇ ਂ ਕਿ (ਭਿਰਾਓ ! ਅਸੀਂ ਤਾਂ ਆਪ ਹੀ ਆਵੇਢਿਤ ਹਾਂ ) ਯਦੀ ਖੁਦਾ ਸਾਨੂੰ ਕੋਈ (ਮੁਕਤੀ ਦਾ ) ਮਾਰਗ ਦਸਦਾ ਤਾਂ (ਓਹ ਮਾਰਗ) ਅਸੀਂ ਭੀ ਤੁਹਾਨੂੰ ਦਸ ਦੇਂਦੇ (ਹੁਣ ਤਾਂ ) ਬੇਸਬਰੀ ਕਰੀਏ ਤਾਂ ਅਰ ਸਬਰ ਕਰੀਏ ਤਾਂ ਸਾਡੇ (ਤੁਹਾਡੇ ) ਵਾਸਤੇ (ਦੋਨੋਂ ਅਵਸਥਾ ) ਸਮਾਨ ਹੀ ਹਨ (ਕਸ਼ਟ ਥੀਂ ) ਸਾਡੀ ਕਿਸੀ ਤਰਹਾਂ ਭੀ ਮੁਕਤਿ ਨਹੀਂ ॥ ੨੧ ॥ ਰੁਕੂਹ ੩ ॥ ਅਰ ਜਦੋਂ (ਅਖੀਰ ) ਫੈਸਲਾ ਹੋ ਜਾਵੇਗਾ (ਅਰ ਲੋਗ ਸ਼ੈਤਾਨ ਦੇ ਮਥੇ ਲਗਾਣਗੇ ) ਤਾਂ ਸ਼ੈਤਾਨ ਕਹੇਗਾ ਕਿ ਖੁਦਾ ਨੇ ਤੁਹਾਡੇ ਸਾਥ ਸਤ ) ਪ੍ਰਤਿਯਾ ਕੀਤੀ ਸੀ (ਸੋ ਉਸ ਨੇ ਪੂਰੀ ਕੀਤੀ ) ਅਰ ਮੈਂ ਭੀ ਤੁਹਾਡੇ ਸਾਥ ਪ੍ਰਤਿਯਾ ਕੀਤੀ ਸੀ ਪਰੰਤੂ ਮੈਂ ਤੁਹਾਡੇ ਸਾਥ ਪ੍ਰਤਿਯਾ ਵਿਭੰਗੀ ਕੀਤੀ ਅਰ ਤੁਹਾਡੇ ਪਰ ਮੇਰੀ ਕੋਈ ਜੋਰਾਵਰੀ ਤਾਂ ਹੈ ਨਹੀਂ ਸੀ ਬਾਤ ਤਾਂ ਏਤਨੀ ਹੀ ਸੀ ਕਿ ਮੈਂ ਤੁਹਾਨੂੰ (ਆਪਣੀ ਤਰਫ ) ਬੁਲਾਇਆ ਅਰ ਤੁਸੀਂ ਮੇਰੇ ਕਹੇ ਲਗ ਗਏ ਤਾਂ ਹੁਣ ਮੈਨੂੰ ਤੁਹਮਤ ਨਾ ਲਗਾਓ ਕਿੰਤੂ ਆਪਣੇ ਆਪ ਨੂੰ ਤੁਹਮਤ ਲਗਾਓ (ਅੱਜ ) ਨਾਂ ਤਾਂ ਮੈਂ ਤੁਹਾਡੀ ਫਰਿਆਦ ਨੂੰ ਪਹੁੰਚ ( ਸਕਦਾ ਹਾਂ ਅਰ ਨਾ ਤੁਸੀਂ ਮੇਰੀ ਫਰਿਆਦ ਨੂੰ ਪਹੁੰਚ ਸਕਦੇ ਹੋ ਮੈਂ ਤਾਂ (ਮੁਢੋਂ ) ਮੰਨਦਾ ਹੀ ਨਹੀਂ ਕਿ ਤੁਸੀਂ ਮੈਨੂੰ (ਵਰਤਮਾਨ ਸਮੇਂ ਥੀਂ) ਪਹਿਲੇ (ਸੰਸਾਰ ਵਿਚ ਖੁਦਾ ਦੀ ) ਸਜਾਤੀ ਨਿਯਤ ਕਰਦੇ ਸੀ ਏਸ ਵਿਚ ਭ੍ਰਮ ਨਹੀਂ ਕਿ ਜੋ ਲੋਗ ਨਾ ਫਰਮਾਨ ਹਨ ਓਹਨਾਂ ਨੂੰ (ਲੈ ਦੇ ਦਿਨ ) ਬੜਾ ਭਿਆਨਕ ਕਸ਼ਟ ਹੋਵੇਗਾ ॥੨੨॥ਅਰ ਲੋਗ ਭਰੋਸਾ ਕਰ ਬੈਠੇ ਹਨ ਅਰ ਓਹਨਾਂ ਨੇ ਸ਼ੁਭ ਕਰਮ (ਭੀ) ਕੀਤੇ (ਸ੍ਵਰਗ ਦਿਆਂ ) ਬਾਗਾਂ ਵਿਚ ਪ੍ਰਾਪਤਿ ਕੀਤੇ ਜਾਣਗੇ ਜਿਨ੍ਹਾਂ ਦੇ ਨੀਚੇ ਨਹਿਰਾਂ (ਪਈਆਂ ) ਵਗ ਰਹੀਆਂ ਹੋਣਗੀਆਂ (ਅਰ ਉਹ ) ਆਪਣੇ ਪਰਵਰਦਿਗਾਰ ਦੇ ਹੁਕਮ ਸਾਥ ਓਹਨਾਂ ਵਿਚ ਸਦਾ (ਸਦਾ ) ਰਹਿਣਗੇ ਓਥੇ ਓਹਨਾਂ ਦੇ (ਆਗਤ ਭਾਰਤ ਦੇ ਸਮੇਂ ਦੀ ) ਦੁਆ ਸਲਾਮ (ਅਲੈਕ) ਹੋਵੇਗੀ ॥੨੩॥ (ਹੇ ਪੈਯੰ- ਬਰ) ਕੀ ਤੁਸਾਂ (ਏਸ ਬਾਤ ਪਰ ) ਦ੍ਰਿਸ਼ਟੀ ਨਹੀਂ ਦਿਤੀ ਕਿ ਖੁਦਾ ਸ਼ੁਭ ਬਾਤ (ਅਰਥਾਤ ਦ੍ਰਿਸ਼ਟਾਂਤ ਏਕਤਾ ਦੇ ਵਾਕ੍ਯ ) ਦਾ ਕੈਸਾ (ਉੱਤਮ ) ਦ੍ਰਿਸ਼ਟਾਂਤ ਦਿਤਾ ਹੈ ਕਿ (ਸ਼ੁਭ ਬਾਤ ) ਮਾਨੋ ਇਕ ਪਵਿਤ੍ ਬ੍ਰਿਛ ਹੈ ਓਸ ਦੀ ਜੜ੍ਹ ਮਜ਼ਬੂਤ ਹੈ ਅਰ ਓਸ ਦੀਆਂ ਸ਼ਾਖਾਂ ਅਗਾਸ ਵਿਚ ਹਨ॥੨੪ ॥ ਆਪਣੇ ਪਰਵਰਦਿਗਾਰ ਦੀ ਆਗਿਆ ਸਾਥ ਸਦਾ ਹੀ ਆਪਣੇ ਫਲ ਦੇਂਦਾ
ਪੰਨਾ:ਕੁਰਾਨ ਮਜੀਦ (1932).pdf/276
ਦਿੱਖ