ਪੀਰਾਂ ੧੩ ਸੂਰਤ ਇਬਰਾਹੀਮ ੧੪ ੨੭੭ ਰਹਿੰਦਾ ਹੈ ਅਰ ਅੱਲਾ ਲੋਗਾਂ ਦੇ ਵਾਸਤੇ (ਏਸ ਕਰਕੇ ) ਦ੍ਰਿਸ਼ਟਾਂਤ ਵਰਣਨ ਕਰਦਾ ਹੈ ਤਾਂ ਕਿ ਓਹ ਸੋਚਣ ॥ ੨੫ ॥ ਅਰ ਅਧ ਬਾਤ (ਅਰਥਾਤ ਜੈਸੇ ਦੈਂਤ ਵਾਕ੍ਯ ) ਦਾ ਦ੍ਰਿਸ਼ਟਾਂਤ ਅਸ਼ਧ ਬ੍ਰਿਛ ਦੀ ਤਰਹਾਂ ਹੈ ਕਿ (ਜਦੋਂ ਇਛਾ ) ਕੀਤੀ ਧਰਤੀ ਦੇ (ਉਪਰੋਂ ) ਪੁਟ ਸੁਟਿਆ ਉਸ ਦੀ ਕੋਈ ਇਸਥਿਤ ਤਾਂ ਹੈ ਨਹੀਂ ॥੨੬ ॥ ਜੋ ਲੋਗ ਭਰੋਸਾ ਕਰ ਦੀ ਬੈਠੇ ਹਨ ਓਹਨਾਂ ਨੂੰ ਪਕੀ ਬਾਤ (ਅਰਥਾਤ ਏਕਤਾ ਵਾਕ੍ਯ ) ਦੀ ਬਰਕਤ ਸਾਥ ਅੱਲਾ ਸੰਸਾਰ ਵਿਚ ਭੀ (ਈਮਾਨ ਪਰ ) ਸਾਬਤ (ਕਦਮ ) ਰਖਦਾ ਹੈ ਅਰ ਅੰਤ ਨੂੰ (ਭੀ ਪੱਕੀ ਪੈਰੀਂ ਰਖੇਗਾ ਅਰਥਾਤ ( ਪ੍ਰਸ਼ਨੋਤਰ ਦੇ ਸਮੇਂ ਉਨਹਾਂ ਨੂੰ ਕਿਸੇ ਤਰਹਾਂ ਦੀ ਤਿਲਕਣਬਾਜ਼ੀ ਨਾ ਹੋਵੇਗੀ) ਅਰ ਅੱਲਾ ਨਾ ਫਰਮਾਨ ਲੋਗਾਂ ਨੂੰ ਗੁਮਰਾਹ ਕਰਦਾ ਹੈ ਅਰ ਜੋ ਇਛਾ ਕਰਦਾ ਹੈ ਕਰ ਲੈਂਦਾ ਹੈ ॥ ੨੭ ॥ ਰਕੂਹ ੪ ॥ " (ਹੇ ਪੈਯੰਬਰ ) ਕੀ ਤੁਸਾਂ ਉਨ੍ਹਾਂ ਲੋਗਾਂ (ਦੀ ਵਿਵਸਥਾ) ਪਰ ਦ੍ਰਿਸ਼ਟੀ ਨਹੀਂ ਦਿਤੀ ਜਿਨ੍ਹਾਂ ਨੇ ਅੱਲਾ ਦੀ ਨਿਆਮਤ ਦੇ ਬਦਲੇ ਵਿਚ ਧੰਨਯਵਾਦ ਨਹੀਂ ਕੀਤਾ (ਅਰ ਅੰਤ ਨੂੰ ) ਆਪਣੀ ਜਾਤੀ ਨੂੰ ਮੌਤ ਦੇ ਘਰ (ਅਰਥਾਤ) ਜਹੰਨਮ ਵਿਚ ਲੈ ਜਾ ਡੇਰਾ ਕਰਾਇਆ ॥੨੮॥ ਕਿ (ਓਹ ਸਾਰੇ ) ਉਸ ਦੇ ਵਿਚ ਦਾਖਲ ਹੋਣਗੇ ਅਰ ਉਹ (ਬਹੁਤ ਹੀ ) ਬੁਰਾ ਅਸਥਾਨ ਹੈ ॥ ੨੯ ॥ ਅਰ ਏਹਨਾਂ ਲੋਗਾਂ ਨੂੰ ਅੱਲਾ ਦੇ ਮੁਕਾਬਲੇ (ਅਨ੍ਯਾਯ ਪੂਜ੍ਯ ) ਖੜੇ ਕੀਤੇ ਹਨ ਤਾਂ ਕਿ (ਲੋਗਾਂ ਨੂੰ ) ਉਸ ਦੇ ਰਾਹੋਂ ਬੇਮੁਖ ਕਰਨ (ਹੇ ਪੈਯੰਬਰ ਏਹਨਾਂ ਲੋਗਾਂ ਨੂੰ ) ਕਹੋ ਕਿ (ਚੰਗਾ ਥੋੜੇ ਦਿਨ ਸੰਸਾਰ ਵਿਚ ) ਵਸ ਰਸ ਲਵੋ ਪੁਨਰ ਤਾਂ ਤੁਸਾਂ ਨਰਕਾਂ ਦੀ ਤਰਫ ਜਾਣਾ ਹੀ ਹੈ॥ ੩੦ ॥ (ਹੇ ਪੈਯੰਬਰ ) ਸਾਡੇ ਲੋਗ ਜੋ ਭਰੋਸਾ ਕਰ ਬੈਠੇ ਹਨ ਉਨਹਾਂ ਨੂੰ ਕਹੋ ਕਿ ਨਿਮਾਜ਼ਾਂ ਪੜਿਆ ਕਰਨ ਅਰ ਓਸ ਨਾਲੋਂ ਪਹਿਲੇ ਕਿ (ਪ੍ਲੇ ਦਾ ) ਦਿਨ ਆ ਵਿਦਮਾਨ ਹੋਵੇ ਜਦੋਂ ਕਿ ਨਾਂ ਕਰਮਾਂ ਦੀ ਖਰੀਦ ਨਾਂ ਹੋਵੇਗਾ ਅਰ ਨਾ ਵੇਚਣਾ ਅਰ ਨਾ ਮੋਹ ਪਿਆਰ ਸਾਡੀ ਦਿਤੀ ਹੋਈ ਰੋਜੀ ਵਿਚੋਂ (ਰਬ ਦੇ ਰਾਹ ਪਰ ) ਚੁਪਚਾਪ ਤਥਾ ਜਾਹਰ (ਜਰੂਰ ) ਖਰਚ ਕਰਦੇ ਹਨ॥੩੧ ॥ ਅੱਲਾਂ ਹੀ(ਐਸਾ ਸਰਵ ਸ਼ਕਤੀਮਾਨ) ਹੈ ਜਿਸ ਨੇ ਧਰਤੀ ਆਗਾਸ ਨੂੰ ਉਤਪਤ ਕੀਤਾ ਅਰ ਅਗਾਸ ਵਿਚੋਂ ਬਰਖਾ ਕੀਤੀ ਪੁਨਰ ਪਾਣੀ ਦ੍ਵਾਰਾ (ਦਰਖਤਾਂ ਨੂੰ ) ਫਲ ਉਤਪਤ ਕੀਤੇ ਕਿ ਉਹ ਤੁਸਾਂ ਲੋਕਾਂ ਦੀ ਰੋਜੀ ਹੈ ਅਬੂ ਨਵਕ (ਬੇੜੀਆਂ) ਨੂੰ ਤੁਹਾਡੇ ਵਸ ਵਿਚ ਕੀਤਾ ਤਾ ਕਿ ਉਸਦੇ ਹੁਕਮ ਸਾਬ ਦਰਿਆ ਵਿਚ ਤੁਰੇ (ਫਿਰੇਂ ) ਅਰ (ਹੋਰ ) ਨਦੀਆਂ ਨੂੰ ਤੁਹਾਡੇ ਵਸ ਵਿਚ ਕਰ ਦਿਤਾ ॥੩੨॥ ਅਰ (ਐਸੇ ਹੀ ਏਸੇ ਦ੍ਰਿਸ਼ਟ
ਪੰਨਾ:ਕੁਰਾਨ ਮਜੀਦ (1932).pdf/277
ਦਿੱਖ