ਪਾਰਾ
ਮੰਜ਼ਲ ੧
ਸੂਰਤ ਬਕਰ ੨
੨੯
ਦੇ ਪ੍ਰਗਟ ਹੁਕਮ ਹਨ ਉਹ ( ਸਚ ਝੂਠ) ਦੇ ਫਰਕ ਕਰਨ ਦੀ ਵਸਤੁ ਤਾਂ ( ਮੁਸਲਮਾਨੋ!) ਤੁਹਾਡੇ ਵਿਚੋਂ ਜੋ ਆਦਮੀ ਇਸ ਮਹੀਨੇ ਨੂੰ ਪਾਵੇ ਤਾਂ ਓਸਨੂੰ ਜੋਗ ਹੈ ਕਿ ( ਏਸ ਮਹੀਨੇ) ਦੇ ਰੋਜੇ ਰਖੇ ਅਰ ਜੋ ਰੋਗੀ ਹੋਵੇ ਅਥਵਾ ਮਾਰਗੀ (ਹੋਵੇ) ਤਾਂ ਦੂਸਰਿਆਂ ਦਿਨਾਂ ਵਿਚੋਂ ਗਿਨਤੀ(ਪੂਰੀ ਕਰ ਲਵੇ) ਅੱਲਾ ਤੁਹਾਡੇ ਨਾਲ ਸੁਖੇਨਤਾਈ ਕਰਨੀ ਚਾਹੁੰਦਾ ਹੈ ਅਰ ਤੁਹਾਡੇ ਨਾਲ ਸਖਤੀ ਨਹੀਂ ਕਰਨੀ ਚਾਹੁੰਦਾ ਅਰ (ਏਹ ਹੁਕਮ ਓਸ ਨੇ ਏਸ ਵਾਸਤੇ ਦਿਤੇ ਹਨ) ਤਾਕਿ ਤੁਸੀਂ ( ਰੋਜ਼ਿਆਂ ਦੀ) ਗਿਣਤੀ ਪੂਰੀ ਕਰ ਲਵੋ ਅਰ ਤਾਕਿ ਅੱਲਾ ਨੇ ਜੋ ਤੁਹਾਨੂੰ ਸਿਧਾ ਰਸਤਾ ਦਸ ਦਿਤਾ ਹੈ ਏਸ(ਨਿਆਮਤ) ਉਤੈ ਓਸ ਦੀ ਵਡਿਆਈ ਕਰੋ ਅਰ ਕਿ ਤੁਸੀਂ ( ਓਸ ਦਾ) ਅਹਿਸਾਨ ਮੰਨੋ॥੧੮੨॥ ਅਰ( ਹੇ ਪੈਕੰਬਰ) ਜਦੋਂ ਸਾਡੇ ਲੋਗ ਤੁਹਾਡੇ ਪਾਸੋਂ ਸਾਡੇ ਵਲੋਂ ਪੁਛਣ ਤਾਂ(ਉਨਹਾਂ ਨੂੰ ਆਖੋ)ਅਸੀਂ(ਉਹਨਾਂ ਦੇ)ਪਾਸ ਹਾਂ ਜਦ ਕਦੀ ਕੋਈ ਸਾਨੂੰ ਪੁਕਾਰੇ ( ਉਸਦੀ) ਪੁਕਾਰ ਦਾ ਜਵਾਬ ਦੇਂਦੇ ਹਾਂ। ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਸਾਡਾ ਹੁਕਮ ( ਭੀ) ਮੰਨਣ ਅਰ ਸਾਡੇ ਉਪਰ ਈਮਾਨ ਲੈ ਆਉਣ ਤਾਂ ਉਹ ਸਿਧੇ ਰਸਤੇ ਪੈ ਜਾਣ॥੧੮੩॥ ( ਮੁਸਲਮਾਨੋ!) ਰੋਜਿਆਂ ਦੀਆਂ ਰਾਤ੍ਰੀਆਂ ਵਿਚ ਆਪਣੀਆਂ ਇਸਤਰੀਆਂ ਪਾਸ ਜਾਣਾ ਤੁਹਾਡੇ ਵਾਸਤੇ ਜਾਇਜ਼ ਕੀਤਾ ਗਿਆ ਹੈ ਵੈ ਤੁਹਾਡੇ ਪੋਸ਼ਾਕ ਹਨ ਅਰ ਤੁਸੀਂ ਉਨਹਾਂ ਦੀ ਪੋਸ਼ਾਕ ਹੋ ਅੱਲਾ ਨੂੰ ਤੁਹਾਡੀ ਚੋਰੀ ਮਾਲੂਮ ਹੋਗਈ ਤਾਂ ਉਸ ਨੇ ਤੁਹਾਡਾ ਕਸੂਰ ਬਖਸ਼ ਦਿਤਾ ਅਰ ਤੁਹਾਡੀ ਭੁੱਲ ਥੀਂ ਦਰ ਗੁਜ਼ਰਿਆ, ਫੇਰ ਹੁਣ ਉਨ੍ਹਾਂ ਨਾਲ ਸੇਜ ਮਾਣੋ ਅਰ ਜੋ ਖੁਦਾ ਨੇ ਤੁਹਾਡੇ ਵਾਸਤੇ ਲਿਖ ਰਖਿਆ ਹੈ ( ਅੰਸ) ਉਸਨੂੰ ਪਰਾਪਤ ਕਰਨ ਦੀ ਇਛਾ ਕਰੋ ਅਰ ਖਾਓ ਅਰ ਪੀਓ ਏਥੋਂ ਤਕ ਕਿ (ਰਾਤ੍ਰੀ ਦੀ) ਕਾਲੀ ਧਾਰੀ ਵਿਚੋਂ ਪ੍ਰਾਤ ਸਮੇਂ ਦੀ ਸੁਪੈਦ ਧਾਰੀ ਤੁਹਾਨੂੰ ਸਾਫ ਦਿਸਣ ਲਗ ਪਵੇ ਫੇਰ ਰਾਤ੍ਰੀ ਤਕ ਰੋਜ਼ਾ ਪੂਰਾ ਕਰੋ ਅਰ (ਜਦੋਂ) ਤੁਸੀਂ ਮਸੀਤ ਵਿਚ-ਇਕਾਂਤ *ਬੈਠੇ ਹੋਵੋ ਤਾਂ (ਰਾਤਰੀ ਨੂੰ ਭੀ) ਉਨਹਾਂ ਨਾਲ ਸੰਜੋਗ ਨਾ ਕਰੀਓ, ਏਹ ਅੱਲਾ ਦੀਆਂ (ਬੱਧੀਆਂ ਹੋਈਆਂ) ਹੱਦਾਂ ਹਨ ਤਾਂ ਉਨ੍ਹਾਂ ਦੇ ਪਾਸ ਭੀ ਨਾ ਫਟਕਣ। ਏਸ ਤਰਹਾਂ ਅੱਲਾ ਆਪਣੇ ਹੁਕਮ ਲੋਗਾਂ ਵਾਸਤੇ ( ਖੋਲ ੨ ਕੇ) ਵਰਣਨ ਕਰਦਾ ਹੈ ਤਾਕਿ ਪਰਹੇਜ਼ਗਾਰ ਬਨ ਜਾਣ ।।੧੮੬॥ ਅਰ ਆਪਸ ਵਿਚ ਨਾਹੱਕ ( ਨਾ ਰਵਾ) ਇਕ ਦੂਸਰੇ ਦਾ ਧਨ ਤਿੱਤਰ ਬਿੱਤਰ ਨਾ ਕਰੋ ਅਰ ਨਾ ਹੀ ਉਸਨੂੰ ਹਾਕਮਾਂ ਪਾਸ ਪਹੁੰਚਾਓ ਕਿ ਪਾਪ ਨਾਲ ਆਦਮੀਆਂ ਦੇ ਮਾਲ ਵਿਚੋਂ ਕੁਛ ਕਾਟ ਕੂਟ ਕਰ
*ਇਤਕਾਫ਼।