ਪੰਨਾ:ਕੁਰਾਨ ਮਜੀਦ (1932).pdf/28

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੨੮ ਪਾਰਾ ੨ ਮੰਜ਼ਲ ੧ ਸੁਰਤ ਬਕਰੇ ੨ ਦਿਤਾ ਜਾਵੇ ਤਾਂ ਉਚਿਤ ਹੈ ਕਿ ਦਸਤੂਰ ਦੇ ਅਨੁਸਰ ਅਰ (ਕਾਤਿਲ ਦੇ ਵਲੋਂ) ਮਕਤੂਲ ਦਿਆਂ ਵਾਰਸਾਂ ਨੂੰ ਪਰਸੰਨਤਾ ਨਾਲ ਖੂਨ ਦੇ ਮੋਲ ਦਾ) ਦੇ ਦੇਣਾ ਏਹ ( ਹੁਕਮ ਖੂਨ ਦੇ ਮੌਲ ਦਾ ) ਤੁਹਾਡੇ ਪਰਵਰਦਿਗਰ ਵਲੋਂ (ਤਹਾਡੇ ਵਾਸਤੇ) ਸਭੀਤਾ ਹੈ ਅਰ ਮੇਹਰਬਾਨੀ ਹੈ ਫੇਰ ਏਸ ਥਾਂ ਪਿਛੋਂ ਜੋ ਵਾਧਾ ਕਰੇ ਤਾਂ ਉਸ ਦੇ ਵਾਸਤੇ ਅਸਹਿ ਦੁਖ ਹੈ ॥੧੭੫ ॥ ਅਰ ਬੁਧੀਮਾਨੋ (ਬਦਲੇ ਦੇ ਕਯਦੇ) ਵਿਚ ਤੁਹਾਡਾ ਜੀਵਨ ਹੈ (ਅਰ ਏਸੇ ਵਾਸਤੇ ਜਾਰੀ ਕੀਤਾ ਗਿਆ ਹੈ) ਤਾਂ ਕਿ ਤੁਸੀਂ (ਖੁਨ ਕਰਨ ਥੀ) ਹਟ ਕੇ ਰਹੋ ॥ ੧੭੬ ॥ (ਮੁਸਲਮਾਨੋ !) ਤੁਹਾਨੂੰ ਆਗਿਆ ਦਿਤੀ ਜਾਂਦੀ ਕੇ ਜਦੋਂ ਤੁਹਾਡੇ ਵਿਚੋਂ ਕਿਸੇ ਦੇ ਸਾਹਮਣੇ ਕਾਲ ਆ ਜਾਵੇ (ਅਰ) ਉਹ ਕੁਛ ਮਾਲ ਛਡਣ ਵਾਲਾ ਹੋਵੇ ਤਾਂ ਮਾਤਾ ਪਿਤਾ ਅਰ ਸੰਬੰਧੀਆਂ ਵਾਸਤੇ ਯਥਾ ਯੋਗ ਵਸੀਯਤ (ਕਰਕੇ ਮਰ) ਜੋ (ਖਦਾ ਪਾਸੋਂ) ਡਰਦੇ ਹਨ(ਉਨ੍ਹਾਂ ਉਤੇ ਉਨ੍ਹਾਂ ਦੇ ਆਪਣਿਆਂ ਦਾ ਇਹ ਇਕ) ਹੱਕ ਹੈ | ੧22 | ਫੇਰ ਜੋ ਵਸੀਅਤ ਦੇ ਸੁਣਿਆਂ ਪਿਛੋਂ ਓਸ ਨੂੰ ਹੋਰ ਦਾ ਹੋਰ ਕਰ ਦੇਵੇ ਤਾਂ ਇਸ ਦਾ ਦੋਖ ਉਨ੍ਹਾਂ ਲੋਗਾਂ ਉਤੇ ਹੀ ਹੈ ਜੋ ਵਸੀਅਤ ਵਿਚ ਹੇਰ ਫੇਰ ਕਰਨ ਬੇਸ਼ਕ ਅੱਲਾ (ਸਭਨਾਂ ਦੀਆਂ) ਸੁਣਦਾ ਗਿਣਦਾ ਅਰ ਜਾਣਦਾਂ ਬਝਦਾ ਹੈ ।੧੭੮ || ਅਰ ਜਿਸ ਨੂੰ ਵਸੀਯਤ ਕਰਨ ਵਾਲੇ ਵਲੋਂ ( ਕਿਸੇ ਇਕ ਆਦਮੀ ਦੀ ) ਤਰਫਦਾਰੀ ਕਿੰਬਾ ( ਕਿਸੇ ਦੀ ) ਹੱਕ ਤਲਫੀ ਦਾ ਫਿਕਰ ਹੋਇਆ ਹੋਵੇ ਵੈ ਵਾਰਸਾਂ ਵਿਚ ਮੇਲ ਕਰਾ ਦੇਵੇ ਤਾਂ ਓਸ ਦੇ ਉਤੇ ਕੋਈ ਦੋਖ ਨਹੀਂ ਨਿਰਸੰਦੇਹ ਅੱਲਾ ਬਖਸ਼ਨੇ ਵਾਲਾ ਮੇਹਰਬਾਨ ਹੈ ॥੧੨੬॥ ਕੂਹ ੨੨ ॥ ਮੁਸਲਮਾਨੋ ! ਜਿਸ ਤਰ੍ਹਾਂ ਤੁਹਾਡਿਆਂ ਪਹਿਲਿਆਂ ਲੋਕਾਂ ਉਪਰ ਰੋਜ਼ਾ ਰਖਣਾ ਫਰਜ ਸੀ ਤੁਸਾਂ ਉਪਰ ਭੀ ਫਰਜ ਕੀਤਾ ਗਿਆ ਤਾਂਤੇ ਤੁਸੀਂ ਪਰਹੇਜ਼ਗਾਰ ਬਨੋ ॥ ੧੮o i ( ਉਹ ਭੀ ) ਗਿਣਤੀ ਦੋ ਥੋੜੇ ਜੈਸੇ ਦਿਨ ( ਹਨ ) ਏਸ ਥੀਂ ਭੀ ਤੁਹਾਡੇ ਵਿਚੋਂ ਜੋ ਆਦਮੀ ਰੋਗੀ ਹੋਵੇ ਅਥਵਾ ਪੈਂਡੇ ਪੜਾ ਹੋਇਆ ( ਹੋਵੇ ) ਤਾਂ ਦੂਸਰਿਆਂ ਦਿਨਾਂ ਵਿਚੋਂ ਗਿਣਤੀ (ਪੁਰੀ ਕਰ ਦੇਵੇ ) ਅਰ ਜਿਨ੍ਹਾਂ ਨੂੰ ਪ੍ਰਸ਼ਾਦ ਦੇਣ ਦੀ ਤਾਕਤ ਹੈ ਉਨ੍ਹਾਂ ਨੂੰ ( ਇਕ ਰੋਜੇ ਦਾ) ਬਦਲਾ ਇਕ ਮੁਹਤਾਜ ਨੂੰ ਪਰਸ਼ਾਦਾ ਛਕਾ ਦੇਣਾ ਹੈ ਜੋ ਆਦਮੀ ਆਪਣੀ ਪਰਸੰਨਤਾਈ ਨਾਲ ਭਲਾ ਕੰਮ ਕਰਨਾ ਚਾਹੇ ਤਾਂ ਏਹ ਓਸਦੇ ਵਾਸਤੇ ਬਹੁਤ ਹੀ ਉੱਤਮ ਹੈ ਅਰ ( ਜੇ ਸਮਝੋ ਤਾਂ) ਰੋਜਾ ਰਖਣਾ ਤੁਹਾਡੇ ਵਾਸਤੇ ( ਹਰ ਹਾਲ਼ ਵਿਚ ) ਚੰਗਾ ਹੈ ਯਦੀ ਤੁਸੀਂ ਸਮਝ ਰਖਦੇ ਹੋ ॥੧੮੧ ॥ ਅਰ ( ਰੋਜਿਆਂ ਦਾ ) ਮਹੀਨਾ ਰਮਜਾਨ ਦਾ ਹੈ ਜਿਸ ਦੇ ਵਿਚ ਕੁਰਾਨ ਉਤਰਿਆਂ ( ਕੁਰਾਨ ਵਿਚ ) ਲੋਗਾਂ ਦੇ ਵਾਸਤੇ ਸਿਖਸ਼ਾ ਹੈ ਅਰ ( ਉਸਦੇ ਵਿਚ) ਉਪਦੇਸ਼

  • 5

Digitized by Panjab Digital Library www.panjabdigilib.org