ਪੰਨਾ:ਕੁਰਾਨ ਮਜੀਦ (1932).pdf/27

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੨

ਮੰਜ਼ਲ ੧

ਸੂਰਤ ਬਕਰ ੨

੨੭


 ਅਰ ਸਮਾ ਉਲੰਘਣ ਕਰਨ ਵਾਲਾ ਨਾ ਹੋਵੇ ਲਾਚਾਰ ਹੋ ਜਾਵੇ ਤਾਂ ਉਸ ਨੂੰ (ਏਹਨਾਂ ਵਸਤਾਂ ਵਿਚੋਂ ਕਿਸੇ ਵਸਤ ਦੇ ਖਾਂ ਲੈਣ ਦਾ) ਦੋਸ਼ ਨਹੀਂ, ਨਿਰਸੰਦੇਹ ਅੱਲਾ ਬਖਸ਼ਨੇ ਵਾਲਾ ਕਿਰਪਾਲੂ ਹੈ ॥੧੭੦॥ ਜੋ ਲੋਕ ਉਨ੍ਹਾਂ ਹੁਕਮਾਂ ਨੂੰ ਜੋ ਖੁਦਾ ਨੇ (ਆਪਣੀ) ਪੁਸਤਕ ਵਿਚ ਉਤਾਰੇ ਛਿਪਾਉਂਦੇ ਅਰ ਉਸ ਦੇ ਬਦਲੇ ਥੋੜਾ ਸਾ (ਦੁਨੀਆਂ ਦਾ) ਲਾਭ ਹਾਸਲ ਕਰਦੇ ਹਨ ਏਹ ਲੋਗ ਹੋਰ ਕੁਛ ਨਹੀਂ ਪਰੰਤੂ ਆਪਣਿਆਂ ਪੇਟਾਂ ਵਿਚ ਅਗ ਪਾ ਰਹੇ ਹਨ ਅਰ ਅੰਤ ਦੇ ਦਿਨ ਖੁਦਾ ਏਹਨਾਂ ਨਾਲ ਗਲ ਭੀ ਤਾਂ ਨਹੀਂ ਕਰਨੀ ਅਰ ਨਾ ਹੀ ਏਹਨਾਂ ਨੂੰ (ਪਾਪ ਮਲ ਥੀਂ) ਪਵਿਤਰ ਹੀ ਕਰੇਗਾ ਅਗ ਏਹਨਾਂ ਵਾਸਤੇ ਅਸਹਿ ਦੁਖ ਹੈ ॥੧੭੧।। ਏਹੋ ਲੋਗ ਹਨ ਜਿਨਹਾਂ ਨੇ ਸੱਚੇ ਰਾਹ ਦੇ ਬਦਲੇ ਵਿਚ ਗੁਮਰਾਹੀ ਮੋਲ ਲੀਤੀ ਅਰ (ਰੱਬ ਦੀ) ਬਖਸ਼ਸ਼ ਦੇ ਬਦਲੇ ਦੁਖ (ਖਰੀਦਿਆ) ਸੋ ਫੇਰ ਤਾਂ ਕਿਸ ਵਸਤੂ ਨੇ ਓਹਨਾਂ ਨੂੰ ਅਗ ਤੇ ਸੰਤੋਖ ਦਿਤਾ ।।੧੭੨॥ ਪਾਦ ੧॥

ਏਹ ਏਸ ਵਾਸਤੇ ਕਿ ਭਗਵਾਨ ਨੇ ਹੀ ਸੱਚੀ ਕਿਤਾਬ ਉਤਾਰੀ ਹੈ। ਅਰ ਜਿਨਹਾਂ ਲੋਗਾਂ ਨੇ ਓਸ ਵਿਚ *ਇਖਤਲਾਫ ਕੀਤਾ ( ਓਹ) ਪਰਲੇ ਸਿਰੇ ਦੀ ਮੁਖਾਲਫਤ ਵਿਚ ਹਨ ।।੧੭੩॥ ਰੁਕੂਹ ੨੧॥

ਭਲਾਈ ਏਹੋ ਨਹੀਂ ਕਿ (ਤੁਸੀਂ) ਆਪਣਾ ਮੁਖੜਾ ਚੜ੍ਹਦੇ ਨੂੰ (ਕਰ ਲਓ) ਕਿੰਬਾ ਪਸਚਮ ਨੂੰ ਕਰ ਲਓ ਪ੍ਰਤਯੁਨ (ਅਸਲ) ਭਲਾਈ ਤਾਂ ਉਨਹਾਂ ਦੀ ਹੈ ਜੋ ਅੱਲਾ ਅਰ ਅੰਤ ਦੇ ਦਿਨ ਅਰ ਫਰਿਸ਼ਤਿਆਂ ਅਰ (ਆਸਮਾਨੀ) ਪੁਸਤਕਾਂ ਅਰ ਨਬੀਆਂ ਉਤੇ ਈਮਾਨ ਲੈ ਆਏ ਹਨ ਅਰ ਧਨ ਮਾਲ (ਪਯਾਰੇ ਹੋਣ ਕਰਕੇ ਭੀ ਅੱਲਾ ਦੇ ਪਰੇਮ ਪਿਛੇ ਸੰਬੰਧੀਆਂ ਅਰ ਮਾਂ ਮਹਿਟਰਾਂ ਅਰ ਮਹੁਤਾਜਾਂ ਅਰ ਰਾਹੀਆਂ ਅਰ ਆਸਵੰਦਾਂ ਨੂੰ ਦਿਤਾ ਅਰ (ਦਾਸਤਾਦੀ ਕੈਦ ਵਿਚੋਂ ਲੋਗਾਂ ਦੇ) ਗਰਦਨਾਂ (ਛੁਡਾਣ) ਵਾਸਤੇ (ਦਿਤਾ) ਅਰ ਨਮਾਜ ਪੜ੍ਹਦੇ ਅਰ ਜ਼ਕਤ ਦੇਂਦੇ ਰਹੇ ਹਨ ਅਰ ਜਦੋਂ (ਕਿਸੇ ਗੱਲ ਦਾ) ਇਕਰਾਰ ਕਰ ਲੀਤਾ ਤੇ ਆਪਣੇ ਬਚਨ ਦੇ ਪੂਰੇ ਅਰ ਤੰਗੀ ਤੁਰਸ਼ੀ ਵਿਚ ਅਰ ਦੁਖ ਵਿਚ ਅਰ ਅਪੜਾ ਦਪੜੀ ਦੇ ਵੇਲੇ ਸੰਤੋਖੀ ਰਹੇ, ਯਹੀ ਲੋਗ ਹਨ ਜੋ (ਇਸਲਾਮ ਦੇ ਦਾਵੇ ਵਿਚੋਂ) ਸਚੇ ਨਿਕਲੇ ਅਰ ਇਹੋ ਹੀ ਪਰਹੇਜਗਾਰ ਹੈਂ ॥੧੭੪॥ ਮੁਸਲਮਾਨੋ! (ਤੁਹਾਡੇ ਵਿਚੋਂ) ਮਾਰੇ ਗਇਆਂ ਦਾ ਬਦਲਾ (ਲੈਣਾ) ਤੁਹਾਡੇ ਉਤੇ ਫਰਜ਼ ਕੀਤਾ ਗਿਆ ਹੈ ਆਜ਼ਾਦ ਦੇ ਬਦਲੇ ਆਜ਼ਾਦ ਅਰ ਦਾਸ ਦੇ ਬਦਲੇ ਦਾਸ ਅਰ ਇਸਤਰੀ ਦੇ ਬਦਲੇ ਇਸਤਰੀ ਫੇਰ ਜਿਸ (ਕਾਤਿਲ) ਨੂੰ ਓਸ ਦੇ ਭਰਾ ਦੀ ਤਰਫੋਂ (ਬਦਲੇ ਦਾ) ਕੋਈ ਹਿੱਸਾ ਬਖਸ਼


*ਭੇਦ।