ਪੰਨਾ:ਕੁਰਾਨ ਮਜੀਦ (1932).pdf/26

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਪਾਰਾ ੨ ਮੰਜ਼ਲ ੧ ਸੂਰਤ ਬਕਰ ੨ ॥੧੬੪lਜਦੋਂ ਉਹ *ਓਹਨਾਂ)ਈਂ ਬੇਜ਼ਾਰ ਹੋਣਗੇ ਜਿਨ੍ਹਾਂ ਦੀ ਪੈਰਵੀ ਕੀਤੀ ਸੀ ਓਹਨਾਂ ਥੀਂ ਜੋ ਦਾਸ ਹੋਇ ਸਨ ਅਰ ਉਹ ਕਸ਼ਟ ਨੂੰ ਵੇਖਣਗੇ ਅਰ ਸਰਬ ਪਰਕਾਰ ਦੇ ਸਰਬੰਦ ਕਟ ਜਾਣਗੇ ॥੧੬੬॥ ਅਰ ( ਇਹ ) ਚੇਲੇ ਮੁੰਹ ਚੜ ਬੋਲਣਗੇ, ਹਾਇ ਰੱਬਾ ਸਾਨੂੰ ਇਕ ਵੇਰੀ ਸੰਸਾਰ ਵਿਚ) ਫੇਰ ਲੋਟ ਕੇ ਜਾਣਾ ਮਿਲੇ ਤਾਂ ਜਿਸ ਤਰਹਾਂ ਏਹ ਲੋਗ ਅਜ) ਸਾਡੇ ਪਾਸੋਂ ਮੂੰਹ ਮੋੜ ਕਰ ਬੈਠੇ ਹਨ (ਓਸੇ ਤਰਹਾਂ) ਅਸੀਂ ਭੀ (ਕਲ ਨੂੰ) ਏਹਨਾਂ ਨਾਲ ਮੂੰਹ ਮੋਟਾ ਕਰ ਬੈਠੀਏ ਏਸੇ ਤਰ੍ਹਾਂ ਅੱਲਾ ਉਨ੍ਹਾਂ ਦੇ ਕਰਤਬ ਉਨ੍ਹਾਂ ਦੇ ਅਗੇ ਲੈ ਆਵੇਗਾ ਕਿ ਉਨ੍ਹਾਂ ਨੂੰ ਅਫਸੋਸ ਦਾ ਕਾਰਣ ਦਸਣਗੇ ਅਰ . (ਏਸ ਥੀਂ ਭੀ) ਉਨ੍ਹਾਂ ਨੂੰ ਨਰਕਾਂ ਥੀਂ ਨਿਕਲਨਾ ਨਹੀਂ ਹੋਵੇਗਾ ॥੧੬੬॥ ਰਕੂਹ ॥ ੨੦ ॥ ਲੋਗੋ ਧਰਤੀ ਉਤੇ ਜੋ ਵਸਤਾਂ ਹਲਾਲ ਅਰ ਪਵਿਤਰ ਹਨ ਉਨ੍ਹਾਂ ਵਿਚੋਂ (ਜੋ ਵਸਤੁ ਚਾਹੋ ਬੇਖਟਕਾ) ਖਾਓ ਅਰ ਸ਼ੈਤਾਨ ਦੇ ਪੈਂਤੜਿਆਂ ਉਤੇ ਨਾ ਚਲੋ ਓਹ ਤਾਂ ਤੁਹਾਡਾ ਪ੍ਰਤੱਖ ਦੁਸ਼ਮਨ ਹੈ ॥੧੬੭ ॥ ਓਹ ਤਾਂ ਤੁਹਾਨੂੰ ਬੁਰਾਈ ਅਰ ਨਿਲੱਜਤਾਈ ਦੇ ਕਰਨ ਨੂੰ ਕਹੇ ਗਾ (ਅਰ) ਇਹ ਕਿ ਬਿਨਾਂ ਸੋਚੇ ਵਿਚਾਰੇ ਖੁਦਾ ਉਤੇ ਝੂਠ ਮੂਠ ਥਪੋ ਅਰ ਜਦੋਂ ਇਹਨਾਂ ਲੋਕਾਂ ਨੂੰ ਕਹਿਆ ਜਾਂਦਾ ਹੈ ਕਿ ਜੋ (ਹੁਕਮ) ਖੁਦਾ ਨੇ ਉਤਾਰਿਆ ਹੈ ਓਸ ਉਤੇ ਚਲੈ ਤਦੋਂ ਉੱਤਰ ਦੇਂਦੇ ਹਨ (ਨਹੀਂ ਜੀ) ਅਸੀਂ ਤਾਂ ਓਸ (ਰਹੁਰੀਤ) ਉਤੇ ਤੁਰਾਂਗੇ ਜਿਸ ਉਤੇ ਅਸਾਂ ਨੇ ਆਪਣੇ ਪਿਤਾ ਪਿਤਾਮਾ ਨੂੰ (ਤੁਰਦਿਆਂ) ਵੇਖਿਆ ਹੈ ਭਲਾ ਜੇ ਕਰਕੇ ਇਹਨਾਂ ਦੇ ਪਿਉ ਦਾਦੇ ਕੁਝ ਭੀ ਨਾ ਸਮਝਦੇ ਅਰ ਨਾ ਹੀ ਸੱਚੇ ਮਾਰਗ ਤੇ ਚਲਦੇ ਰਹੇ ਹੋਣ ( ਭੀ ) ਉਨ੍ਹਾਂ ਦੀ ਹੀ ਪੈਰਵੀ ਕਰਦੇ ਜਾਣਗੇ) ॥੧੬੮ ਅਤੇ ਕਾਰਾਂ ਦਾ ਦਰਿਸ਼ਟ ਤ ਓਸ ਪਰਖ ਦੀ ਤਰਹਾਂ ਹੈ ਜੋ ਇਕ ਵਸਤੂ ਦੇ ਪਿਛੇ ਪੜਾ ਚੀਕਾਂ ਮਾਰਦਾ ਹੈ ਓਹ ਸੁਣਦੇ ਨਹੀਂ ਜੋ ਕੇਵਲ ਚੀਕਾਂ ਅਰ ਅਵਾਜਾਂ ਬੋਲੇ ਗੁੰਗੇ ਅੰਧੇ ਹਨ ਤਾਂ ਏਹ ਜਾਣਦੇ ਬਝਦੇ (ਕਛ) ਨਹੀਂ ॥੧੬੯ ॥ ਮੁਸਲਮਾਨੋ ( ਅਸਾਂ ਜੋ ਤੁਹਾਨੂੰ ਪਵਿਤਰ ਰਿਜਕ ਦੇ ਛਡਿਆ ਹੈ ( ਓਸ ਨੂੰ ਨਿਰਸੰਦੇਹ ) ਖਾਓ ਅਰ ਯਦੀ ਤੁਸੀਂ ਅੱਲਾ ਦੀ ਭਗਤੀ ਦਾ ਦਮ ਮਾਰਦੇ ਹੋ ਤਾਂ ਏਸ ਬਾਤ ਦਾ ਧੰਨਵਾਦ ਕਰੋ ਓਸ ਨੇ ਤਾਂ ਤੁਹਾਡੇ ਵਾਸਤੇ ਮੁਰਦਾਰ (ਜਾਨਵਰ) ਅਰ ਹੁ ਅਰ ਸੂਰ ਦਾ ਮਾਸ ਹਰਾਮ ਕੀਤਾ ਹੈ ਅਰ (ਹੋਰ) ਓਹ (ਜੀਵ) ਜਿਨ੍ਹਾਂ ਨੂੰ ਰਬ ਦੇ ਨਾਮ ਥੀਂ ਸਿਵਾ ਕਿਸੇ ਹੋਰ ਦੀ ਭਗਤੀ) ਵਾਸਤੇ (ਹਲਾਲ ਅਰ) ਪਰਗਟ ਕੀਤਾ ਜਾਵੇ ਪਰੰਤੂ ਉਹ ਪੁਰਖ ਜੋ ਆਗਿਆ ਭੰਗ ਕਰਨ ਵਾਲਾ ਤੈਯਬ ।

  • ਤੰਗ ।

Digitized by Panjab Digital Library / www.panjabdigilib.org