ਪਾਰਾ ੨
ਮੰਜ਼ਲ ੧
ਸੂਰਤ ਬਕਰ ੨
੨੫
ਸਾਡੀਆਂ ਉਤਾਰੀਆਂ ਹੋਈਆਂ ਸਪਸ਼ਟ ਯੁਕਤੀਆਂ ਅਰ ਸਿਖਿਆ ਨੂੰ ਛਪਾਂਦੇ ਹਨ ਪਿਛੋਂ ਇਸਦੇ ਕਿ ਅਸੀਂ ਉਹਨਾਂ ਲੋਗਾਂ ਦੇ ਵਾਸਤੇ ਪੁਸਤਕ ਵਿਚ ਵਰਣਨ ਕਰ ਚੁਕੇ ਹਾਂ ਤਾਂ ਏਹੋ ਲੋਗ ਹਨ ਜਿਨਹਾਂ ਨੂੰ ਖੁਦਾ ਲਾਨਤ ਪਾਉਂਦਾ ਹੈ ਅਰ ਸੰਪੂਰਨ ਲਾਨਤਾਂ ਪਾਉਣ ਵਾਲੇ ( ਭੀ) ਲਾਨਤ ਪਾਉਂਦੇ ਹਨ ॥੧੫੮।। ਪਰੰਚ ਜਿਨਹਾਂ ਨੇ ਤੋਬਾ ਕੀਤੀ ਅਰ ਸੁਧਾਰ ਕੀਤਾ ਅਰ (ਓਹਨਾਂ ਬਾਤਾਂ ਨੂੰ) ਸਪਸ਼ਟ ਵਰਣਨ ਕਰ ਦਿਤਾ ਤਾਂ ਏਹੋ ਲੋਗ ਹਨ ਜਿਨਹਾਂ ਨੂੰ ਮੈਂ ਬਖਸ਼ਦਾ ਹਾਂ ਅਰ ਮੈਂ ਤਾਂ ਬਖਸ਼ਨ ਵਾਲਾ ਵਡਾ ਮੇਹਰਬਾਨ ਹਾਂ ॥੧੫੯॥ ਜੋ ਲੋਗ ਨਨਾਕਾਰ ਕਰਦੇ ਰਹੇ,ਅਰ ਨਨਕਾਰੀ ਦੀ ਹਾਲਤ ਵਿਚ ਮਰ ਗਏ, ਏਹੋ ਹਨ ਜਿਨਹਾਂ ਨੂੰ ਖੁਦਾ ਦੀ ਲਾਨਤ ਅਰ ਫਰਿਸ਼ਤਿਆਂ ਦੀ ਅਰ ਸਭਨਾਂ ਦੀ ॥੧੬o॥ ਅਰ ਨਿਤਯੰ ਨਿਤਯੰ ਏਸੇ ( ਤਿਰਸਕਾਰ) ਵਿਚ ਰਹਿਣਗੇ ਨਾਂ ਤਾਂ ਏਹਨਾਂ (ਉਤੋਂ) ਦੁਖ ਹੀ ਹੌਲਾ ਹੋਵੇਗਾ ਅਰ ਨਾ ਹੀ ਏਹਨਾਂ ਨੂੰ (ਦੁਖ ਦੇ ਵਿਚੋਂ) ਮੋਹਲਤ ਹੀ ਮਿਲੇਗੀ ॥੧੬੧॥ਅਰ (ਲੋਗੋ!) ਤੁਹਾਡਾ ਮਾਬੂਦ ਤਾਂ ਇਕੋ (ਵਹੀ) ਖੁਦਾ ਹੈ ਓਸ ਥੀਂ ਸਿਵਾ ਕੋਈ ਮਬੂਦ ਨਹੀਂ ਬੜੀ ਕਿਰਪਾ ਕਰਨੇ ਵਾਲਾ ਦਿਆਲੂ ਹੈ ॥੧੬੨॥ ਰੁਕੂਹ ੧੯॥
ਨਿਰਸੰਦੇਹ ਧਰਤੀ ਅਰ ਅਗਾਸ ਦੇ ਬਨਾਵਣ ਵਿਚ ਅਰ ਰਾਤ ਅਰ ਦਿਨ ਦੀ ਅਦਲਾ ਬਦਲੀ ਵਿਚ ਅਰ ਜਹਾਜ਼ਾਂ ਵਿਚ ਜੋ ਲੋਕਾਂ ਦੇ ਲਾਭਦਾਇਕ ਵਸਤਾਂ ( ਅਰਥਾਤ ਵਯਾਪਾਰੀ ਮਾਲ) ਸਮੁੰਦਰ ਵਿਚ ਲੈ ਕੇ ਚਲਦੇ ਹਨ ਅਰ ਵਰਖਾ ਜਿਸ ਨੂੰ ਅੱਲਾ ਅਗਾਸ਼ ਕਰਦਾ ਹੈ। ਫੇਰ ਓਸੇ ਕਰਕੇ ਧਰਤੀ ਨੂੰ ਓਸ ਦੇ ਮਰੇ (ਅਰਥਾਤ ਬੰਜਰ ਪੜਿਆਂ) ਪਿਛੋਂ ਫੇਰ ਸਜੀਵ ਕਰਦਾ ਹੈ ਅਰ ਹਰ ਤਰਹਾਂ ਦੇ ਜਨਾਵਰ ਜੋ ਖੁਦਾ ਨੇ ਸਾਰੀ ਧਰਤੀ ਵਿਚ ਪਸਾਰੇ ਹੋਏ ਹਨ ਅਰ ਪੋਣ ਦੇ (ਏਤਲੋਂ ਓਤਲ ਅਰ ਓਤਲੋਂ ਏਤਲ) ਫੇਰਨ ਵਿਚ ਅਰ ਮੇਘਾਂ ਵਿਚ ਜੋ (ਖੁਦਾ ਦੇ ਹੁਕਮ ਨਾਲ) ਧਰਤੀ ਅਗਾਸ਼ ਦੇ ਮੱਧ ਵਿਚ ਕਾਬੂ ਕੀਤਾ ਹੈ ਓਹਨਾਂ ਲੋਕਾਂ ਵਾਸਤੇ ਜੋ ਬੁਧੀਮਾਨ ਹਨ (ਖੁਦਾ ਦੀ ਕੁਦਰਤ ਦੀਆਂ ਬਹੁਤ ਹੀ) ਨਿਸ਼ਾਨੀਆਂ ਹਨ ॥੧੬੩॥ ਅਰ ਲੋਕਾਂ ਵਿਚੋਂ ਕਈਕ ਐਸੇ ਭੀ ਹਨ ਜੋ ਅੱਲਾ ਥੀਂ ਸਿਵਾ ਸ਼ਰੀਕ ਇਸਥਿਤ ਕਰਦੇ ਹਨ (ਅਰ) ਜੈਸਾ ਪਰੇਮ ਖੁਦਾ ਨਾਲ ਰੱਖਣਾਂ ਚਾਹੀਦਾ ਹੈ ਵੈਸਾ ਹੀ ਪਰੇਮ ਉਨਹਾਂ ਨਾਲ ਰਖਦੇ ਹਨ ਅਰ ਜੋ ਈਮਾਨ ਵਾਲੇ ਹਨ ਉਨਹਾਂ ਨੂੰ ਤਾਂ (ਸਾਰਿਆਂ ਨਾਲੋਂ) ਵਧ ਕੇ ਰੱਬ ਦਾ ਪਰੇਮ ਹੁੰਦਾ ਹੈ ਅਰ ਜੋ ਬਾਰਤਾ (ਏਹਨਾਂ) ਜਾਲਮਾਂ ਨੂੰ ਅਜਾਬ ਦੇ ਦੋਖਣ ਨਾਲ ਸੁਝੇਗੀ,ਹਾਇ! ਰੱਬਾ ਹੁਣੇ ਹੀ ਸੁੱਝ ਜਾਂਦੀ ਕਿ ਅੱਲਾ ਵਿਚ ਹਰ ਤਰਹਾ ਦਾ ਬਲ ਹੈ ਅਰ (ਹੋਰ) ਏਹ ਕਿ ਅੱਲਾ ਕਸ਼ਟ (ਭੀ) ਕਰੜਾ ਦੇਨ ਵਾਲਾ ਹੈ॥