ਪੰਨਾ:ਕੁਰਾਨ ਮਜੀਦ (1932).pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

२४ ' ਪਾਰਾ ੨ ਮੰਜ਼ਲ ੧ ਸੂਰਤ ਬਕਰੇ ੨ ਮੂੰਹ ਕਰ ਲੀਤਾ ਕਰੋ, ਪਰਯੋਜਨ ਹੈ ਕਿ ਐਸਾ ਨਾ ਹੋਵੇ ਕਿ ਤੁਹਾਡੇ ਮਨੌਣ ਦਾ ਲੋਗਾਂ ਨੂੰ ਪਰਮਾਣ ਹੱਥ ਆ ਜਾਵੇ ਪਰੰਤੂ ਇਹਨਾਂ ਵਿਚੋਂ ਜੋ ਨਾਹੱਕ ਦੀ ਹੈਂਕੜ ਕਰਦੇ ਹਨ ( ਓਹ ਤਾਂ ਤੁਹਾਨੂੰ ਇਲਜ਼ਾਮ ਦਿਤਿਆਂ ਬਗੈਰ ਰਹਿਣ ਨਹੀਂ ਲਗੇ ) ਤਾਂ ਤੁਸੀਂ ਓਹਨਾਂ ਪਾਸੋਂ ਨਾ ਡਰੋ ਅਰ ਸਾਡਾ ਡਰ ਰਖੋ ਅਰ ਪਰਯੋਜਨ ਏਹ ਹੈ ਕਿ ਅਸੀਂ ਆਪਣੀ ਨਿਆਮਤ ਤੁਹਾਡੇ ਉੱਤੇ ਪੂਰੀ ਕਰੀਏ ਸ਼ਾਇਦ ਤੁਸੀਂ ਸਿੱਧੇ ਰਸਤੇ ਆਲਗੋ | ੧੫ ॥ ਜੈਸੇ ਅਸਾਂ ਨੇ ਤੁਹਾਡੇ ਪਾਸ ਤੁਹਾਡੇ ਹੀ ਵਿਚੋਂ ਕਈ ਇਕ ਰਸੂਲ ਭੇਜੇ ਜੋ ਸਾਡੀਆਂ ਆਯਤਾਂ ਤੁਹਾਨੂੰ ਪੜ੍ਹਕੇ ਸੁਣਾਉਂਦੇ ਅਰ ਤੁਹਾਡਾ ਸੁਧਾਰ ਕਰਦੇ ਅਰ ਤੁਹਾਨੂੰ ਕਿਤਾਬ ( ਅਰਥਾਤ ਕੁਰਾਨ ) ਅਰ ਅਕਲ ( ਦੀਆਂ ਬਾਤਾਂ ) ਸਿਖਾਉਂਦੇ ਅਰ ਤੁਹਾਨੂੰ ਓਹ ਐਸੀਆਂ (੨) ਬਾਤਾਂ ਦਸਦੇ ਜੋ ਤੁਹਾਨੂੰ ਮਾਲੂਮ ਨਹੀਂ ਸਨ ਤਾਂ ਤੁਸੀਂ ਮੇਰੀ ਯਾਦ ਵਿਚ ਲਗੇ ਰਹੋ ਮੈਂ ਤੁਹਾਨੂੰ ਯਾਦ ਕਰਾਂਗਾ || ਅਰ ਮੇਰਾ ਧੰਨਵਾਦ ਕਰਦੇ ਰਹੋ ਅਰ ਨਾਸ਼ਕ ਨਾ ਕਰੋ ॥੧੫੧ ॥ ਕੁਹ ੧੮ li ਮੁਸਲਮਾਨੋ ! ਸੰਤੋਖ ਅਰ ਨਮਾਜ਼ ਪਾਸੋਂ ਸਹਾਇਤਾ ਲਵੋ ਸੱਚ ਮਚ ਅੱਲਾ ਸਾਬਰਾਂ ਦਾ ਸੰਗੀ ਸਾਥੀ ਹੈ ॥੧੫੨ ॥ ਅਰ, ਜੋ ਲੋਗ ਅੱਲਾ ਦੇ ਰਾਹ ਵਿਚ ਮਾਰੇ ਜਾਣ ਓਹਨਾਂ ਨੂੰ ਮਰਿਆਂ ਨਾ ਕਹਿਣਾ ਪ੍ਰਯਤ ਅਮਰ ਹਨ ਪਰੰਚ (ਉਹਨਾਂ ਦੇ ਜੀਵਨ ਦੀ ਹਕੀਕਤ ) ਤੁਸੀਂ ਨਹੀਂ ਸਮਝਦੇ ੧੫੩ ॥ ਅਰ ਨਿਰਸੰਦੇਹ ਅਸੀਂ ਤੁਹਾਡੀ ਥੋੜੇ ਸੇ ਡਰ ਨਾਲ ਅਰ ਭੁਖ ਨਾਲ ਅਰ ਮਾਲ ਅਰ ਜਾਣਨ ਅਰ ਫਲਾਂ ਦੇ ਘਾਟੇ ਨਾਲ ਪ੍ਰੀਖਿਯਾ ਕਰਾਂਗੇ .. ਅਰ ( ਹੇ ਪੈਯੰਬਰ ) ਸਬਰ ਕਰਨ ਵਾਲਿਆਂ ਨੂੰ ( ਖੁਸ਼ਖਬਰੀ ਸੁਣਾ ਦਿਓ ) ॥੧੫੪ | ਏਹ ਲੋਗ ਜਦੋਂ ਏਹਨਾਂ ਉੱਤੇ ਵਿਪੱਤੀ ਆ ਪਰਾਪਤ ਹੁੰਦੀ ਹੈ ਤਾਂ ਬੋਲ. ਉਠਦੇ ਹਨ ਅਸੀਂ ਤਾਂ ਅੱਲਾ ਦੇ ਹੀ ਹਾਂ ਅਰ ਅਸੀਂ ਓਸੇ ਦੀ ਤਰਫ ਹੀ ਲੌਟ ਕੇ ਜਾਣ ਵਾਲੇ ਹਾਂ ॥ ੧੫੫ ॥ ਏਹ ਲੋਗ ਹਨ ਜਿਨ੍ਹਾਂ ਉੱਤੇ ਉਨ੍ਹਾਂ ਦੇ ਪਰਵਰਦਿਗਾਰ ਦੀ ਕਿਰਪਾ ਅਰ ਦਿਆਲਤਾ ਹੈ ਅਰ ਏਹੋ ਹੀ ਸਚੇ ਮਾਰਗ ਉਤੇ ਹਨ। ੧੫੬॥ ਸੱਚ ਮੁਚ ਸਫਾ ਅਰ ( ਕਹਿ ) ਮਰਵਾ ਖਦਾ ਦੀਆਂ ਅਦਬ ਵਾਲੀਆਂ ਜਗਹਾਂ ਵਿਚੋਂ ਹਨ ਤਾਂ ਜੋ ਪਰਖ ਖਾਨੇ ਕਾਬੇ ਦਾ ਹੱਜ ਕਿੰਬਾ *ਉਮਰਾ ਕਰੇ ਉਸ ਨੂੰ ਇਹਨਾਂ ਦੋ ਨੁਆਂ ਦੇ(ਪਰਿਕ੍ਰਮਾ) ਕਰਨ : ਨਾਲ ਕੋਈ ਹਾਨੀ ਨਹੀਂ ਜੋ ਪਰਸੰਨਤਾ ਨਾਲ ਉੱਤਮ ਕੰਮ ਕਰੇ ਤਾਂ ਅੱਲਾਂ ਕਦਰਦਾਨ ( ਅਰ ਉਸ ਦੀ ਨੀਯਤ ਨੂੰ) ਜਾਣਦਾ ਹੈ ॥੧੫੭॥ ਜੋ ਲੋਗ

  • ਉਮਰਾ ਔਰ ਹੱਜ ਉਝ ਤਾਂ ਇਕੋ ਹੀ ਬਾਤ ਹੈ ਪਰੰਚ, ਉਮਰੇ ਅਰ ਹੱਜ ਦੇ ਵਿਚ ਫਰਕ ਏਹ ਹੈ ਕਿ , ਹੱਜ ਖਾਸ ਦਿਨਾਂ ਵਿਚ ਹੁੰਦੀ ਹੈ ਅਰ ਉਮਰਾ ਜਦੋਂ ਜੀ ਚਾਹੇ ਜਾਏ ॥

Digitized by Panjab Digital Library / www.panjabdigilib.org