ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੧

ਮੰਜ਼ਲ ੧

ਸੁਰਤ ਬਕਰ ੨

੨੩


 ਵਿਅਰਥ ਜਾਣ ਦੇਵੇ। ਖੁਦਾ ਤਾਂ ਲੋਕਾਂ ਉੱਤੇ ਬੜੀ ਕਿਰਪਾ ਰੱਖਣ ਵਾਲਾ ਕਿਰਪਾਲੂ ਹੈ ॥੧੪੩।। ( ਹੈ ਪੈਯੰਬਰ) ਤੁਸਾਂ ਦਾ ਮੂੰਹ ਫੇਰ (੨) ਕੇ ਅਸਮਾਨ ਦੇ ਵਲ ਵੇਖਣਾ ਅਸੀਂ ਵੇਖ ਰਹੇ ਹਾਂ। ਸੋ ਅਸੀਂ ਜ਼ਰੂਰ ਤੁਹਾਨੂੰ ਉਸ ਕਿਬਲੇ ਦੀ ਤਰਫ ਫੇਰ ਦੇਵਾਂਗੇ ਜਿਸ ਥੀਂ ਤੁਸੀਂ ਰਾਜੀ ਹੋ, ਤਾਂ ਫੇਰ ਲੋ ਆਪਣਾ ਮੂੰਹ ਮਸਜਦ ਹਰਾਮ ਦੇ ਵਲ ਅਰ ਜਿਥੇ ਕਿਤੇ ਹੋਇਆ ਕਰੋ ਓਸੇ ਤਰਫ ਅਪਣਾ ਮੁਖੜਾ ਫੇਰੋ। ਅਰ ਜਿਨਹਾਂ ਲੋਗਾਂ ਨੂੰ ਪੁਸਤਕਾਂ ਮਿਲੀਆਂ ਹੋਈਆਂ ਹਨ ਉਨ੍ਹਾਂ ਨੂੰ ਭਲੀ ਪਰਕਾਰ ਮਾਲੂਮ ਹੈ ਕਿ ਕਿਬਲੇ ਦਾ ਫਿਰਨਾ ਸਤੁ ਹੋ (ਅਰ)ਉਹਨਾਂ ਦੇ ਪਰਵਰਦਿਗਾਰ (ਦੀ ਆਗਿਆ) ਨਾਲ ਹੈ ਅਰਜੋ (ਕੁਝ) ਕਰ ਰਹੇ ਹੈਂ ਖੁਦਾ ਏਹਨਾਂ ਥੀਂ ਅਗਿਆਤ ਨਹੀਂ ॥੧੪੪।। (ਅਰ) ਜਿਨਹਾਂ ਲੋਗਾਂ ਨੂੰ ਪੁਸਤਕ ਦਿਤੀ ਗਈ ਹੈ। ਯਦਯਪਿ ਤੁਸੀਂ ਸਾਰੀਆਂ ਯੁਕਤੀਆਂ ਉਨ੍ਹਾਂ ਦੇ ਪਾਸ ਲੈ ਜਾਓ ਤਥਾਪਿ ਓਹ ਤਾਂ ਤੋਸਾਡੇ ਕਿਬਲੇ ਦੀ ਪੈਰਵੀ ਕਰਨ ਵਾਲੇ ਨਹੀਂ ਅਰ ਨਾ ਹੀ ਤੁਸੀਂ ਉਨ੍ਹਾਂ ਦੇ ਕਿਬਲੇ ਦੀ ਪੈਰਵੀ ਕਰਨ ਵਾਲੇ ਹੈਂ ਨਹੀਂ (ਅਰ ਨਾ ਤੁਸੀਂ ਅਰ ਉਨਹਾਂ ਵਿਚੋਂ ਕੋਈ ( ਫਰੀਕ) ਭੀ ਦੂਸਰੇ (ਫਰੀਕ) ਦੇ ਕਿਬਲੇ ਦੀ ਪੈਰਵੀ ਕਰਨੇ ਵਾਲਾ ਨਹੀਂ ਅਰ ਯਦੀ ਤੁਸੀਂ ਉਹਨਾਂ ਦੇ ਖਾਹਸ਼ਾ ਦੀ ਪੈਰਵੀ ਕਰੋਗੇ ਪਿਛੋਂ ਇਸ ਦੇ ਕਿ ਤੁਹਾਨੂੰ ਗਿਆਨ ਪਰਾਪਤ ਹੋ ਚੁਕਾ ਤੁਸੀਂ ਭੀ ਨਾਫਰਮਾਨਾਂ ਵਿਚ ਹੋ ਜਾਓਗੇ ॥੧੪੫॥ ਜਿਨਹਾਂ ਲੋਗਾਂ ਨੂੰ ਅਸਾਂ ਪੁਸਤਕ ਦਿੱਤੀ ਹੈ ਵੈ ਜਿਸ ਪਰਕਾਰ ਆਪਣਿਆਂ ਪੱਤਰਾਂ ਨੂੰ ਜਾਣਦੇ ਹਨ ਏਸ (ਪੈਯੰਬਰ ਮੁਹੰਮਦ) ਨੂੰ ਭੀ ਜਾਣਦੇ ਹਨ ਅਰ ਉਨਹਾਂ ਵਿਚੋਂ ਕਈਕ ਲੋਗ ਪਰਤੱਖ ਸੱਚੀ ( ਬਾਰਤਾ) ਨੂੰ ਛਿਪਾਂਦੇ ਹਨ ॥੧੪੬॥ ਸਤ ਤੁਹਾਡੇ ਪਰਵਰਦਿਗਾਰ ( ਦੀ) ਤਰਫ ਸੇ ਹੈ ਸੋ ਕਿਤੇ ਭ੍ਰਮਾਕ ਸੰਦੇਹ ਵਾਲਿਆਂ ਵਿਚੋਂ ਨਾ ਹੋ ਜਾਣਾਂ ॥੧੪੭।। ਰੁਕੂਹੂ ੧੭॥

ਅਰ ਹਰ ਇਕ ( ਫਰੀਕ) ਵਾਸਤੇ ਇਕ ਦਿਸ਼ਾ ਹੈ ਜਿਸ ਦਿਸ਼ਾ ਵਲ ਵੈ ਆਪਣਾ ਮੁਖੜਾ ਕਰਦਾ ਹੈ ਤਾਂ ਤੁਸੀਂ ਨੇਕੀਆਂ ਵਲ ਪ੍ਰਵਿਰਤੋ, ਤੁਸੀਂ ਕਿਤੇ ਭੀ ਹੋਵੇ ਅੱਲਾ ਤੁਹਾਨੂੰ ਸਾਰਿਆਂ ਨੂੰ ਇਕਠਾ ਕਰ ਲਵੇਗਾ, ਨਿਰਸੰਦੇਹ ਅੱਲਾ ਸੰਪੂਰਨ ਵਸਤਾਂ ਉਤੇ ਕਾਦਰ ਹੈ ॥੧੪੮।। ਅਰ ਤੁਸੀਂ ਕੀਤਿਓਂ ਭੀ ਨਿਕਸੋ ਤਾਂ (ਜਿਥੇ ਹੋਵੋ) ਆਪਣਾ ਮੂੰਹ ਵਡਿਆਈ ਹੋਈ ਮਸਜਦ ਵਲ ਕਰ ਲੀਤਾ ਕਰੋ ਅਰ ਏਹ ਬਰਹੱਕ ਹੈ ਤੁਹਾਡੇ ਪਰਵਰਦਿਗਾਰ ਥੀਂ ਅਰ ਅੱਲਾ ਤੁਹਾਡਿਆਂ ਅਮਲਾਂ ਥੀਂ ਬੇ ਖਬਰ ਨਹੀਂ ॥੧੪੯॥ ਅਰ ਤੁਸੀ ਕਿਤਿਓਂ ਵੀ ਨਿਕਲੋ ਆਪਣਾ ਮੂੰਹ ਵਡਿਆਈ ਹੋਈ ਮਸਜਦ ਦੇ ਪਾ ਭੌਸੇ ਕਰ ਲੀਤਾ ਕਰੋ ਅਰ ਤੁਸੀਂ ਜਿਥੇ ਕਿਤੇ ਹੋਇਆ ਕਰੋ ਓਸ ਦੇ ਪਾਸੇ ਆਪਣਾ