ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੨

ਪਾਰਾ

ਮੰਜ਼ਲ ੧

ਸੂਰਤ ਬਕਰ ੨


 ਜੇਕਰ ਮੂੰਹ ਮੋੜਨ ਤਾਂ ਫੇਰ (ਉਹ) *ਜ਼ਿਦ ਉਤੇ ਹਨ ਤਾਂ ਏਹਨਾਂ ਦੀ (ਤਰਫ ਥੀਂ) ਖੁਦਾ ਤੁਹਾਡੇ ਵਾਸਤੇ ਕਾਫੀ ਹੈ ਅਰ ਓਹ ਸੁਣਦਾ ਅਰ ਜਾਣਦਾ ਹੈ ।।੧੩੭।। (ਅਸੀਂ) ਅੱਲਾ ਦੇ ਰੰਗ ਵਿਚ (ਰੰਗੇ ਗਏ) ਅਰ ਅੱਲਾ (ਦੇ ਰੰਗ) ਨਾਲੋਂ ਹੋਰ ਕਿਸ ਦਾ ਰੰਗ ਚੰਗਾ ਹੋਵੇਗਾ! ਅਰ ਅਸੀਂ ਤਾਂ ਓਸੇ ਦੀ ਹੀ ਭਗਤੀ ਕਰਦੇ ਹਾਂ ॥੧੩੮ ।। (ਤੂੰ) ਕਿਹ ਕਿ ਕੀ ਤੁਸੀਂ ਅੱਲਾ (ਦੇ ਬਾਰੇ) ਵਿਚ ਸਾਡੇ ਨਾਲ ਝਗੜਦੇ ਹੋ ਹਾਲਾਂ ਕਿ ਸਾਡਾ (ਭੀ) ਵਹੀ ਪਾਲਕ ਹੈ। ਅਰ (ਵਹੀ) ਤੁਹਾਡਾ (ਭੀ) ਪਾਲਕ (ਹੈ) ਸਾਡਾ ਕੀਤਾ ਸਾਡੇ ਅਗੇ ਅਰ ਤੁਹਾਡਾ ਕੀਤਾ ਤੁਹਾਡੇ ਅਗੇ ਅਰ ਅਸੀਂ ਕੇਵਲ ਓਸੇ ਦੇ ਹੀ ਸ਼ਰਧਾਲੂ ਹਾਂ॥੧੩੯॥ ਜੋ ਤੁਸੀਂ ਕਹਿੰਦੇ ਹੋ ਕਿ ਇਬਰਾਹੀਮ ਅਰ ਇਸਮਾਈਲ ਅਰ ਇਸਹਾਕ ਅਰ ਯਾਕੂਬ ਅਰ ਯਾਕੂਬ ਦੀ ਉਲਾਦ (ਇਹ ਲੋਗ) ਯਹੂਦੀ ਕਿੰਵਾ ਨਸਾਰੀ ਸਨ ਤੁਸੀਂ ਪੁਛੋ ਕਿ ਤੁਸੀਂ ਬੜੇ ਗਯਾਤਗੇਯ ਹੋ ਅਥਵਾ ਖੁਦਾ ਅਰ ਓਸ ਨਾਲੋਂ ਵਧ ਕੇ ਜ਼ਾਲਮ ਕੌਣ ਹੋਵੇਗਾ ਜਿਸ ਪਾਸ ਖੁਦਾ ਵਲੋਂ ਉਗਾਹੀ (ਹੋਵੇ) ਅਰ ਓਹ ਉਸ ਨੂੰ ਛਿਪਾਵੇ ਅਰ ਜੋ ਕੁਛ ਭੀ ਤੁਸੀਂ ਕਰਦੇ ਹੋ ਅੱਲਾ ਓਸ ਥੀਂ ਅਗਯਾਤ ਨਹੀਂ ॥੧੪o ।। ਏਹ ਲੋਕ ਸਨ ਕਿ (ਆਪਣਿਆਂ ਸਮਿਆਂ ਵਿਚ) ਹੋ ਗੁਜਰੇ ਹਨ ਉਨ੍ਹਾਂ ਦਾ ਕੀਤਾ ਉਨ੍ਹਾਂ ਅਗੇ ਅਰ ਤੁਹਾਡਾ ਕੀਤਾ ਤੁਹਾਡੇ ਅਗੇ ਅਰ ਜੋ ਕੁਛ ਓਹ ਕਰ ਚੁਕੇ ਤੁਸਾਂ ਕੋਲੋਂ ਓਸ ਦੀ ਪੁੱਛ ਗਿੱਛ ਨਹੀਂ ਹੋਵੇਗੀ ।।੧੪੧॥ ਰੁਕੂਹ ੧੬॥

†ਸ਼ਤਾਬ ਹੀ ਮੂਰਖ ਤਾਂ ਕਹਿਣਗੇ ਹੀ ਕਿ ਮੁਸਲਮਾਨ ਜਿਸ ਕਿਬਲੇ ਉਤੇ (ਪਹਿਲਾਂ) ਸਨ (ਅਰਥਾਤ ਬੈਤਉਲਮੁਕਦਸ) ਉਸ ਵਲੋਂ ਏਹਨਾਂ ਦੇ ਮੁੜ ਜਾਨ ਦਾ ਕੀ ਕਾਰਨ ਹੋਇਆ। ਉਤਰ ਦੇ ਕਿ ਚੜਦਾ ਅਰ ਲੈਹੰਦਾ ਅੱਲਾ ਦਾ ਹੀ ਹੈ ਜਿਸ ਨੂੰ ਚਾਹੁੰਦਾ ਹੈ (ਦੀਨ ਦਾ) ਸਿਧਾ ਰਸਤਾ ਦਿਖਾ ਦੇਂਦਾ ਹੈ॥੧੪੨॥ ਅਰ ਇਸ ਤਰਹਾਂ ਅਸਾਂ ਨੇ ਤੁਹਾਨੂੰ ਵਿਚਕਾਰਲੇ ਦਰਜੇ ਦੇ ਜਾਤੀ (ਬੀ) ਬਨਾਇਆ ਹੈ ਤਾਂ ਤੇ ਲੋਗਾਂ ਦੇ ਮੁਕਾਬਲੇ ਵਿਚ ਤੁਸੀਂ ਸਾਖੀ ਬਣੋ ਅਰ ਤੁਹਾਡੇ ਮੁਕਾਬਲੇ ਵਿਚ (ਤੁਹਾਡੇ) ਰਸੂਲ ਸਾਖੀ ਬਣਨ ਅਰ ਜਿਸ ਕਿਬਲੇ ਉਤੇ ਤੁਸੀਂ (ਪਹਿਲਾਂ) ਥੇ ਅਸਾਂ ਓਸ ਨੂੰ ਏਸ ਵਾਸਤੇ ਹੀ ਅਸਥਾਪਿਤ ਕੀਤਾ ਸੀ, ਕਿ (ਜਦੋਂ ਕਿਬਲਾ ਬਦਲਿਆ ਜਾਵੇ ਤਾਂ) ਅਸਾਂ ਨੂੰ ਇਹ ਮਲੂਮ ਹੋ ਜਾਏ ਕਿ ਕੌਣ (੨) ਰਸੂਲ ਦਾ ਆਗਿਆਕਾਰੀ ਹੋਵੇਗਾ ਅਰ ਕੌਣ ਆਪਣੀ ਪਿਛਲੀ ਪੈਰੀਂ ਫਿਰ ਜਾਏਗਾ | ਅਰ ਇਹ ਬਾਤ ਯਦੀ ਕਠਿਨ ਹੈ ਪਰੰਤੂ ਉਨ੍ਹਾਂ ਲੋਗਾਂ ਉੱਤੇ (ਨਹੀਂ) ਜਿਨ੍ਹਾਂ ਨੂੰ ਅੱਲਾ ਨੇ (ਸਿਰਿਸ਼ਟ) ਸਿਖਯਾ ਦਿਤੀ ਅਰ ਖੁਦਾ ਐਸਾ ਨਹੀਂ ਕਿ ਤੁਸਾਂ ਦਾ ਧਰਮ


*ਵਿਰੋਧ। †ਸੈਯਕੂਲ ਨਾਮੀ ਦੁਸਰਾ ਪਾਰਾ ਚਲਾ ।।