ਪੰਨਾ:ਕੁਰਾਨ ਮਜੀਦ (1932).pdf/21

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਪਾਰਾ ੧ ਮੰਜ਼ਲ ੧ ਸੁਰਤ ਬਕਰ ੨ ਅਸਾਂ ਨੇ ਉਨ੍ਹਾਂ ਨੂੰ ਸੰਸਾਰ ਵਿਚੋਂ ( ਭੀ ) ਚੁਣ ਲੀਤਾ ਅਰ ਅੰਤ ਸਮੇਂ ਨੂੰ ( ਭੀ ) ਵੈ ਭਲੇਰਿਆਂ ( ਦੇ ਝੰਡ ) ਵਿਚ ਹੋਣਗੇ ॥੧੩੦ ॥ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਪਰਵਰਦਿਗਾਰ ਨੇ ਕਹਿਆ ਕਿ ( ਸਾਡੀ ਹੀ ) ਫਰਮਾ ਬਰਦਾਰੀ ਕਰੋ (ਤਾਂ ਉਤਰ ਵਿਚ) ਬੇਨਤੀ ਕੀਤੀ ਕਿ ਮੈਂ ਸਾਰੇ ਸੰਸਾਰ ਦੇ ਪਰਵਰਦਿਗਾਰ ਦਾ ( ਅਰਥਾਤ ਤੇਰਾ ਹੀ ) ਲਾਲਾ ਗੋਲਾ ਹੋਇਆ ॥੧੩੧॥ਅਰ (ਏਸੇ ਰੀਤ ਅਨੁਸਾਰ) ਇਬਰਾਹੀਮ ਆਪਣਿਆਂ ਬੇਟਿਆਂ ਨੂੰ ਭੀ ਵਸੀਯਤ ਕਰ ਗਏ ਅਰ ਯਾਕੂਬ ( ਭੀ ) ਕਿ ਹੇ) ਪੁੱਤਰ ਅਲਾ ਨੇ ( ਤੁਹਾਡੇ ) ਏਸ ਦੀਨ ( ਇਸਲਾਮ ) ਨੂੰ ਤੁਹਾਡੇ ਵਾਸਤੇ ਪਸੰਦ ਫਰਮਾਇਆ ਹੈ ਫੇਰ ਤੁਸਾਂ ਮੁਸਲਮਾਨ ਹੀ ਮਰਨਾ ॥੧੩੨ ॥ ਭਲਾ ਕੀ ਤੁਸੀਂ ( ਓਸ ਵੇਲੇ ) ਮੌਜੂਦ ਥੇ ਜਦੋਂ ਯਾਕੂਬ ਦੇ ਸਨਮੁਖ ਮੌਤ ਆ ਖਲੋਤੀ ( ਅ ) ਉਸ ਵੇਲੇ ਉਨ੍ਹਾਂ ਆਪਣਿਆਂ ਪੁੱਤਰਾਂ ਪਾਸੋਂ ਪੁਛਿਆ ਕਿ ਮੇਰੇ ( ਮਰਿਆਂ ) ਪਿਛੋਂ ਕਿਸ ਦਾ ਭਜਨ ਕਰੋਗੇ, ਉਨ੍ਹਾਂ ਨੇ ਉੱਤਰ ਦਿਤਾ ਕਿ ਆਪ ਦੇ ਮਾਬੂਦ ਅਰ ਅਪ ਦੇ ਬਾਪ ਦਾਦਾ ਇਬਰਾਹੀਮ ਅਰ ਇਸਮਾਈਲ ਅਰ ਇਸਹਾਕ ਦੇ (ਪੂਜ) ਖੁਦਾ ਇਕ ਦਾ ਭਜਨ ਕਰਾਂਗੇ ਅਰ ਅਸੀਂ ਓਸ ਦੇ ਹੀ ਫਰਮਾ ਬਰਦਾਰ ਹਾਂ ॥੧੩੩ ॥ ਇਹ ਲੋਕ ਸਨ ਕਿ ( ਆਪਣਿਆਂ ਸਮਿਆਂ ਵਿਚ ) ਹੋ ਗੁਜਰੇ ਹਨ। ਉਨ੍ਹਾਂ ਦਾ ਕੀਤਾ ਉਨ੍ਹਾਂ ਅਗੇ ਅਰ ਤੁਹਾਡਾ ਕੀਤਾ ਤੁਹਾਡੇ ਅਗੇ ਅਰ ਜੋ ਕੁਛ ਉਹ ਕਰ ਚੁਕੇ ਹਨ ਤੁਹਾਡੇ ਕੋਲੋਂ ਉਸ ਦੀ ਪੁੱਛ ਗਿਛ ਨਹੀਂ ਹੋਣੀ ॥੧੩੪ ॥ ਅਰ ( ਯਹੂਦ ਅਰ ਈਸਾਈ ਮੁਸਲਮਾਨਾਂ ਨੂੰ ) ਕਹਿੰਦੇ ਹਨ ਕਿ ਯਹੂਦੀ ਕਿੰਵ ਈਸਾਈ ਬਨ ਜਾਓ ਤਾਂ ਸੁਧੇ ਮਾਰਗ ਉੱਪਰ ਆ ਜਾਓ, ਕਹੋ ( ਨਹੀਂ ) ਪ੍ਰਯਤ ਅਸੀਂ ਤਾਂ ਇਬਰਾਹੀਮ ਦੇ ਤਰੀਕੇ ਉਤੇ ਹਾਂ ਓਹ ਜੋ ਇਕ ( ਖਦਾ ) ਦੇ ਹੋ ਰਹੇ ਸਨ ਅਰ ਓਹ ਭੇਦਵਾਦੀਆਂ ਵਿਚੋਂ ਨਹੀਂ ਸਨ ॥੧੩੫ ॥ ( ਮੁਸਲਮਾਨੋ ਤੁਸੀਂ ਯਹੂਦੀ ਤਬਾਂ ਨੇਸਾ ਨੂੰ ਏਹ ) ਉੱਤਰ ਦੇਵੋ ਕਿ ਅਸੀਂ ਤਾਂ ਅੱਲਾ ਉੱਤੇ ਈਮਾਨ ਧਾਰਿਆ ਹੈ ਅਰ ( ਕਰਾਨ ) ਜੋ ਸਾਡੇ ਉੱਤੇ ਉਤਰਿਆ ਹੈ (ਓਸ ਉੱਤੇ) ਅਰ ਜੋ ਇਬਰਾਹੀਮ ਅਰ ਇਸਮਾਈਲ ਅਰ ਇਸਹਾਕ ਅਰ ਯਾਕੂਬ ਅਰ ਬੰਸ ਯਾਕੂਬ ਉੱਤੇ ਪਰਾਪਤ ਹੋਏ ( ਉਨ੍ਹਾਂ ਉੱਤੇ ) ਅਰ ਮੂਸਾ ਅਰ ਈਸ਼ਾਂ ਨੂੰ ਜੋ ( ਕਤਾਬ ) ਉਤਰੀ ( ਉਸ ਉੱਤੇ ) ਅਰ ਜੋ ( ਦੂਸਰਿਆਂ ) . ਪੈਯੰਬਰਾਂ ਨੂੰ ਉਨ੍ਹਾਂ ਦੇ ਪਰਵਰਦਿਗਾਰ ਪਾਸੋਂ ਮਿਲੇ। ਅਸੀਂ ਇਹਨਾਂ ( ਪੇGਬਰਾਂ ) ਵਿਚੋਂ ਕਿਸੇ ਇਕ ਵਿਚ ਭੀ ਦੂਤ ਨਹੀਂ ਕਰਦੇ ਅਹ ਅਸੀਂ ਓਸੇ ( ਇਕ ਖ਼ੁਦਾ ) ਦੇ ਆਗਿਆ ਵਰਤੀ ਹਾਂ i ੧੩੬॥ ਯਦੀ ਤੁਹਾਡੀ ਤਰਹਾਂ ਏ ਭੀ ਉਨ੍ਹਾਂ ਵਸਤਾਂ ਉੱਤੇ ਈਮਾਨ ਧਾਰ ਲੈਣ । ਜਿਨ੍ਹਾਂ ਉੱਤੇ ਤੁਸਾਂ ਈਮਾਨ ਲੈ ਆਂਦਾ ਹੈ ਤਾਂ ਬਸ ਸਿਦੇ ਮਾਰਗ ਉੱਪਰ ਆ ਗਏ ਅਰ

Digitized by Panjab Digital Library / www.panjabdigilib.org