ਪੰਨਾ:ਕੁਰਾਨ ਮਜੀਦ (1932).pdf/20

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

२० ਪਾ ੧ ' ਮੰਜ਼ਲ ੧ ਸੂਰਤ ਬਕਰ ੨ ਨੇ ਪ੍ਰਸੰਨ ਹੋਕੇ ) ਕਹਿਆ ਕਿ ਅਸੀਂ ਤੈਨੂੰ ਲੋਗਾਂ ਦਾ ਪੇਸ਼ਵਾ ਬਨਾਉਂਣ ਵਾਲੇ ਹਾਂ(ਇਬਰਾਹੀਮ ਨੇ ਬੇਨਤੀ ਕੀਤੀ ਕਿ ਮੇਰੀ ਔਲਾਦ ਵਿਚੋਂ ? ਹੁਕਮ ਹੋਇਆ ( ਹਾਂ ਪਰੰਤੂ ) ਸਾਡੇ ( ਏਹ ) ਪਰਤਿਗਯਾ ਪਪੀਆਂ ਨੂੰ ਨਹੀਂ ਪਹੁੰਚਦੀ ॥੧੨੪॥ ਅਰ ਜਦੋਂ ਅਸੀਂ ਖਾਨੇ ਕਾਬੇ ਨੂੰ ਲੋਗਾਂ ਦਾ ਤੀਰਥ ( ਅਰ ਤਿਸ਼ਟਤ ਅਸਥਾਨ ਤੇ ਅਰ ਅਮਨ ਦੀ ਜਗਹਾਂ ਬਨਾਇਆ ( ਅਰ ਲੋਕਾਂ ਨੂੰ ਆਗਿਆ ਦਿਤੀ ਕਿ ) ਇਬਰਾਹੀਮ ਦੀ ( ਏਸ ) ਜਗਹਾਂ ਨੂੰ ਨਮਾਜ ਦਾ ਅਸਥਾਨ ਬਨਾਓ ਅਰ ਇਬਰਾਹੀਮ ਅਰ ਇਸਮਾਈਲ ਸੇ ਪ੍ਰਤਿਗਯਾ ਕੀ ਕਿ ਸਾਡੇ ( ਏਸ ) ਘਰ ਨੂੰ ਪਰਮਾ ਕਰਨ ਵਾਲਿਆਂ ਅਰ ਮੁਜਾਵਰਾਂ ਅਰ ਰਕੁਹ ( ਅ ) ਸਜਦਾ ਕਰਨ ਵਾਲਿਆਂ ਵਾਸਤੇ ਸ਼ੁਧ ( ਪਵਿਤ ) ਰਖੋ ॥੧੨੫॥ ਅਰ ਜਦੋਂ ਇਬਰਾਹੀਮ ਨੇ ਬਨਾ ਕੀਤੀ ਕਿ ਹੇ ਮੇਰੇ ਪਰਵਰਦਿਗਾਰ ਏਸ ( ਨੱਗਰ ) ਨੂੰ ਅਮਨ ਵਾਲਾ ਨੱਗਰ ਬਨਾ ਅਰ ਏਸ ਦੇ ਰਹਿਣ ਵਾਲਿਆਂ ਵਿਚੋਂ ਜੋ ਅੱਲਾ ਅਰ ਅੰਤ ਦਿਨ ਉੱਤੇ ਈਮਾਨ ਧਾਰ ਲੈਣ ਉਨ੍ਹਾਂ ਨੂੰ ਫਲ ਫਲ ਖਾਣ ਵਾਸਤੇ ਪ੍ਰਦਾਨ ਕਰ ( ਅੱਲਾ ਤਾਲਾ ਨੇ ) ਆਗਿਆ ਦਿਤੀ ਕਿ ਜੋ ਮੁਨਕਰ ਹੋਵੇਗਾ ਉਸ ਨੂੰ ਭੀ ਅਸੀਂ ਥੋੜਿਆਂ ਦਿਨਾਂ ਵਾਸਤੇ ਅਸੀਂ ( ਉਕਤ ਪਦਾਰਥਾਂ ਵਿਚੋਂ ) ਫਾਇਦਾ ਲੈਣ ਦੇਵਾਂਗੇ ਫੇਰ ( ਅੰਤ ਨੂੰ) ਓਸ ਨੂੰ ਬਦੋ ਬਦੀ ਨਰਕ ਅਗਨੀਂ ਵਿਚ ਲਜਾ ਸਿੱਟ ਦੇਵਾਂਗੇ ਅਰ ( ਵੋਹ ) ਨਖਿੱਧ ਅਸਥਾਨ ਹੈ : ੧੨੬ ॥ ਅਰ ਜਦੋਂ ਇਬਰਾਹੀਮ ਅਰ ਇਸਮਾਈਲ ( ਦੋਨੋ ) ਖਾਨੇ ਕਾਬੇ ਦੀਆਂ ਨੀਹਾਂ ਉਸਾਰ ਰਹੇ ਸਨ (ਅਰ ਦੁਆਈਂ ਮੰਗਦੇ ਸਨ ਕਿ ) ਹੇ ਸਾਡੇ ਪਰਵਰਦਿਗਰ ਸਾਡੀ ( ਇਹ ਸੇਵੇ ) ਸੀਕਾਰ ਕਰ ਸੱਚ ਮੁਚ ਆਪ ਹੀ ( ਪ੍ਰਾਥਨਾਂ ਦੇ ) ਸੁਣਨੇ ਵਾਲੇ ਅਰ ਅੰਤਰਜਾਮੀ ਹੋ £ ੧੨੭॥ਅਰ ਹੈ ਸਾਡੇ ਪਾਲਕ ਸਾਨੂੰ ਆਪਣੇ ਵਾਸਤੇ) ਮੁਸਲਮਾਨ ( ਆਗਿਆ ਕਰੀ) ਬਨਾ ਅਰ ਸਾਡੀ ਕਲ ਵਿਚ ਇਕ ਆਗਿਆਕਾਰੀ ਦੋ ( ਪੈਦਾ ਕਰ ) ਅਰ ਸਾਨੂੰ ਸਾਡੀ ਪੂਜਾ ਦਾ ਢੰਗ ਦਸ ਅਰ ਸਾਨੂੰ ਭੁਲਣਾ ਬਖਸ਼ ਦੇ ਨਿਰਸੰਦੇਹ ਤੂੰ ਹੀ ਬਖਸ਼ਨ ਵਾਲਾ ਕ੍ਰਿਪਾਲੂ ਹੈਂ ॥ ੧੨੮ ॥ ( ਅ ) ਹੇ ਸਾਡੇ ਪਰਵਰਦਿਗਾਰ ਏਹਨਾਂ ਵਿਚੋਂ ਹੀ ਇਕ ਰਸੂਲ ਭੇਜ ਜੋ ਏਹਨਾਂ ਨੂੰ ਤੇਰੀਆਂ ਅਯਤਾਂ ਪੜ੍ਹ ਪੜ੍ਹ ਕੇ ਸੁਣਾਵੇ ਅਰ ਏਹਨਾਂ ਨੂੰ ( ਆਸਮਾਨੀ ) ਪੁਸਤਕ ਅਰ ਅਕਲ ( ਦੀਆਂ ਗੱਲਾਂ ) ਦਸੇ ਅਰ ਏਹਨਾਂ ਦੇ ( ਅੰਤਸ਼ਕਰਣ ) ਸ਼ੁਧ ਕਰੇ ਨਿਰਸੰਦੇਹ ਤੂੰ ਹੀ ਸ਼ਕਤਸ਼ਾਲੀ ( ਅ ) ਯੁਕਤੀਮਾਨ ਹੈਂ ॥ ੧੨੯ ॥ ਕੂਹ ੧੫ ॥ ਹੋਰ ਕੌਣ ਹੈ ? ਜੋ ਇਬਰਾਹੀਮ ਦਿਆਂ ਤਰੀਕਿਆਂ ਥੀਂ ਇਨਕਾਰ ਕਰੇ ਪਰੰਤੂ ਵਹੀ ਜਿਸ ਦੀ ਬੁਧੀ ਭ੍ਰਿਸ਼ਟ ਹੋ ਗਈ ਹੋਵੇ ਅਰ ਨਿਰਸੰਦੇਹ Digitized by Panjab Digital Library | www.panjabdigilib.org