ਪਾਰਾ ੧
ਮੰਜ਼ਲ ੨
ਸੂਰਤ ਬਕਰ ੨
੩੧
ਕਰੋ ਅਰ ( ਇਸ ਸਮੇਂ) ਅੱਲਾ ਪਾਸੋਂ ਡਰਦੇ ਰਹੋ ਅਰ ਜਾਣੀ ਰਖੋ ਕਿ ਅੱਲਾ ਉਨ੍ਹਾਂ ਦਾ ਸੰਗੀ ਸਾਥੀ ਹੈ ਜੋ ( ਓਸ ਪਾਸੋਂ) ਡਰਦੇ ਹਨ ॥੧੯੧॥ ਅਰ ਖੁਦਾ ਦੇ ਮਾਰਗ ਵਿਚ ਖਰਚ ਕਰੋ ਅਰ ਆਪਣੀ ਹੱਥੀਂ ਆਪਣੇ ਆਪ ਨੂੰ ਮੌਤ ਦੇ ਮੂੰਹ ਨਾ ਫਸਾਓ ਅਰ ਅਹਿਸਾਨ ਕਰੋ ਅੱਲਾ ਅਹਿਸਾਨ ਕਰਨ ਵਾਲਿਆਂ ਨੂੰ ਦੋਸਤ ਰਖਦਾ ਹੈ ॥੧੯੨॥ ਅਰ ਅੱਲਾ ਦੇ ਵਾਸਤੇ ਹੱਜ ਤਥਾ ਉਮਰ ( ਦੀ ਨੀਯਤ ਕਰ ਲੀਤੀ ਹੋਵੇ ਤਾਂ ਉਸ) ਨੂੰ ਪੂਰਿਆਂ ਕਰੋ ਅਰ ਯਦੀ ( ਰਸਤੇ ਵਿਚ ਕਿਤੇ) ਘੇਰੇ ਜਾਓ ਤਾਂ ਕੁਰਬਾਨੀ ( ਕਰੋ) ਜੈਸਾ ਕੁਝ ਬਨ ਪੜੇ ਅਰ ਜਿਤਨਾ ਚਿਰ ਕੁਰਬਾਨੀ ਆਪਣੇ ਠਕਾਣੇ ਨਾ ਲਗ ਜਾਏ ਆਪਣਾ *ਸਿਰ ਨਾ ਮੁੰਡਾਓ ਅਰ ਜੋ ਤੁਹਾਡੇ ਵਿਚੋਂ ਰੋਗੀ ਹੋਵੇ ਕਿੰਬਾ ( ਕੋਈ) ਸਿਰ ਦਾ ਰੋਗ ਹੋਵੇ ਤਾਂ (ਬਾਲ ਉਤਾਰ ਲੈਣ ਦਾ) ਬਦਲਾ ਦੇ, ਰੋਜੇ ਕਿੰਬਾ ਖਰਾਇਤ ਅਥਵਾ ਕੁਰਬਾਨੀ, ਫੇਰ ਜਦੋਂ ਤੁਸੀਂ ਅਮਨ ਪਾਓ ਤਾਂ ਜੋ ਕੋਈ ਉਮਰੇ ਨੂੰ ਹੱਜ ਨਾਲ ਮਿਲਾ ਕੇ ਲਾਬ ਉਠਾਨਾ ਚਾਹੇ ਤਾਂ ਜੈਸੀ ਕੁਛ ਬਨ ਪੜੇ ਕੁਰਬਾਨੀ ਦੇ ਅਰ ਜਿਸ ਪਾਸੋਂ ( ਕੁਰਬਾਨੀ) ਨਾ ਬਨ ਸਕੇ ਤਾਂ ਤਿੰਨ ਰੋਜੇ ਹੱਜ ਦੇ ਦਿਨਾਂ ਵਿਚ ( ਰਖ ਲਵੇ) ਅਰ ਸਤ ਜਦੋਂ (ਆਪਣਿਆਂ ਘਰਾਂ ਨੂੰ) ਮੁੜ ਕੇ ਆਓ ਏਹ ਪੂਰਾ ਦਹਾਕਾ ਹੋਇਆ, ਏਹ ( ਆਗਿਆ) ਓਸ ਵਾਸਤੇ ਹੈ ਜਿਸ ਦਾ ਘਰ ਬੂਹਾ ਮੱਕੇ ਵਿਚ ਨਾ ਹੋਵੇ ਅਰ ਅੱਲਾਂ ਪਾਸੋਂ ਡਰੋ ਅਰ ਜਾਣਦੇ ਹੋ ਕਿ ਅੱਲਾ ਦਾ ਦੁਖ ਡਾਢਾ ਕਰੜਾ ਹੈ ॥ ੧੯੩॥ ਰੁਕੂਹ ੨੪॥
ਹੱਜ ਦੇ ( ਕੁਝ) ਮਹੀਨੇ ( ਹਨ ਜੋ ਸਭਨਾਂ ਨੂੰ) ਮਾਲੂਮ ਹਨ ਤਾਂ ਜੋ ਆਦਮੀ ਇਨ੍ਹਾਂ ਮਹੀਨਿਆਂ ਵਿਚ ਆਪਣੇ ਆਪ ਪਰ ਹੱਜ ਫਰਜ ਕਰ ਲੀਤਾ ਤਾਂ ਹੱਜ (ਦੇ ਦਿਨਾਂ) ਵਿਚ ਨਾ ਸ਼ਹਿਵਤ (ਕਾਮ ਵਾਸ਼ਨਾਂ) ਦੀ ਕੋਈ ਬਾਤ ( ਕਰੇ) ਅਰ ਨਾ ਹੀ ਗੁਨਾਹ ਦੀ ਅਰ ਨਾ ਹੀ ਝਗੜਿਆਂ ਦੀ ਅਰ ਭਲਾਈ ਦਾ ਕੋਈ ਭੀ ਕੰਮ ਕਰੋ ਉਹ ਖੁਦਾ ਨੂੰ ( ਓਸੇ ਵੇਲੇ) ਖਬਰ ਹੋ ਜਾਵੇਗੀ ਅਰ ( ਹੱਜ ਉਪਰ ਜਾਣ ਥੀਂ ਪਹਿਲੇ) ਰਾਹ (ਦੇ ਭਾੜੇ) ਖਰਚ ਨੂੰ ਲਓ ਕਿ ਚੰਗਾ ਭਾੜਾ ਤਾਂ ਪਰਹੇਜ਼ਗਾਰੀ ਹੈ ਅਰ ਬੁਧੀਮਾਨੋ! ਅਸਾਡੇ ਪਾਸੋਂ ਡਰਦੇ ਰਹੋ ॥੧੯੬॥ ਤੁਸੀਂ ਆਪਣੇ ਪਰਵਰਦਿਗਾਰ ਦਾ ਫਜਲ ( ਅਰਥਾਤ ਵਿਯਾਪਾਰ ਨਾਲ ਕੋਈ ਧਨ ਮਾਲ) ਦੀ ਪਰਾਪਤਿ ਕਰਨੀ ਚਾਹੋ ਤਾਂ (ਤੁਹਾਨੂੰ) ਕੋਈ ਗੁਨਾਹ ਨਹੀਂ) ਅਰ ਫੇਰ ਜਦੋਂ ਅਰਫਾਤ ਵਲੋਂ ਫਿਰੋ ਤਾਂ ਮਸ਼ਾਰੁਲ ਹਿਰਾਮ ਵਿਚ ਇਸਥਿਤ ਹੋ ਕੇ ਖੁਦਾ ਨੂੰ ਯਾਦ ਕਰੋ ਅਰ ਉਸ ਨੂੰ ਯਾਦ ( ਭੀ) ਕਰੋ
*ਹਜ਼ਾਮਤ, ਮੁੰਡਨ।