ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੨

ਪਾਰਾ ੨

ਮੰਜ਼ਲ ੧

ਸੂਰਤ ਬਕਰੇ ੨


 ਓਸ ਰੀਤੀ ਨਾਲ ਜੋ ਖੁਦਾ ਨੇ (ਪੈਕੰਬਰ ਦਵਾਰਾ) ਤੁਹਾਨੂੰ ਦੱਸ ਦਿਤੀ ਹੈ ਅਰ ਏਸ ਥੀਂ ਪਹਿਲਾਂ ਤਾਂ ਤੁਸੀਂ ( ਕੁਰਾਹੀਆਂ) ਵਿਚ ਥੇ ॥੧੯੫॥ (ਫੇਰ) ਜਿਸ ਅਸਥਾਨੋਂ (ਹੋਰ) ਲੋਕ ਪਰਕ੍ਰਮਾ ਕਰਨ ਤੁਸੀਂ ਭੀ ਓਥੋਂ ਹੀ ਕਰੋ ਅੱਲਾ ਪਾਸੋਂ (ਦੋਖਾਂ ਦੀ) ਖਿਮਾ ਚਾਹੋ ਅੱਲਾ ਬਖਸ਼ਣੇ ਵਾਲਾ ਮੇਹਰਬਾਨ ਹੈ ॥੧੯੬॥ ਫੇਰ ਜਦੋਂ ਹੱਜ ਦੇ ਅੰਗ ਪੂਰੇ ਕਰ ਚੁਕੋ ਤਾਂ ਜਿਸ ਪਰਕਾਰ ਤੁਸੀਂ ਆਪਣੇ ਪਿਉ ਦਾਦਿਆਂ ਦੇ ਜ਼ਿਕਰ ਵਿਚ ਲਗ ਜਾਂਦੇ ਸੀ ਓਸੇ ਪਰਕਾਰ ਪ੍ਰਤਯੁਤ ਓਸ ਥੀਂ ਭੀ ਵਧਕੇ ਖੁਦਾ ਦੀ ਯਾਦ ਵਿਚ ਲੀਨ ਹੋ ਜਾਓ ਫੇਰ ਲੋਗਾਂ ਵਿਚੋਂ ਕਈਕ ਐਸੇ ਭੀ ਹਨ ਜੋ ਕਹਿੰਦੇ ਹਨ ਕਿ ਹੇ ਸਾਡੇ ਪਰਵਰਦਿਗਾਰ (ਜੋ ਕੁਛ) ਸਾਨੂੰ (ਦੇਣਾ ਹੈ) ਸੰਸਾਰ ਵਿਚ ਹੀ ਦੇ ਦੇ, ਉਹਨਾਂ ਨੂੰ ਦੁਨੀਆਂ ਤਾਂ ਮਿਲ ਜਾਦੀਹੈ ਪਰੰਚ ਅੰਤ ਨੂੰ ਓਹਨਾਂ ਦਾ ਕੁਛ ਹਿੱਸਾ ਨਹੀਂ ਰਹਿੰਦਾ ॥੧੯੭॥ ਅਰ ਲੋਕਾਂ ਵਿਚ ਕੁਝ ਐਸੇ ਹੈਂ ਜੋ ਕਹਿੰਦਾ ਹੈ ਕਿ ਹੇ ਸਾਡੇ ਪਰਵਰਦਿਗਾਰ ਸਾਨੂੰ ਦੁਨੀਆਂ ਵਿਚ ਭੀ ਸੁਖ ਸੰਪਦਾ ਦੇਹ ਅਰ ਅੰਤ ਨੂੰ ਭੀ ਸੁਖ ਸੰਪਦਾ ਦੇਹ ਅਰ ਸਾਨੂੰ ਦੋਜਖਾਂ ਦੇ ਦੁਖਾਂ ਥੀਂ ਬਚਾ ॥੧੯੮॥ ਏਹੋ ਹਨ (ਉਹ ਪੁਰਖ) ਜਿਨਹਾਂ ਨੂੰ (ਆਖਰਤ ਵਿਚ) ਉਨਹਾਂ ਦੇ ਕੀਤੇ ਦਾ ਭਾਗ ( ਅਰਥਾਤ ਫਲ ਮਿਲਦਾ) ਹੈ ਅਰ ਅੱਲਾ ਤਾਂ ਨਿਮਖ ਵਿਚ ਹਿਸਾਬ ਕਰਨ ਵਾਲਾ ਹੈ॥੧੯੯॥ ਅਰ (ਏਹਨਾਂ ਥੋਹੜਿਆਂ) ਗਿਣਤੀ ਦਿਆਂ ਦਿਨਾਂ ਵਿਚ ਖੁਦਾ ਨੂੰ ਯਾਦ ਕਰਦੇ ਰਿਹਾ ਕਰੋ, ਫੇਰ ਜੋ ਪੁਰਖ ਜਲਦੀ ਕਰੇ ਕਿ ਦੋ (ਹੀ) ਦਿਨਾਂ ਵਿਚ ( ਚਲਾ ਗਿਆ) ਓਸ ਉਪਰ (ਭੀ) ਕੋਈ ਗੁਨਾਹ ਨਹੀਂ ਅਰ ਜੋ ਚਿਰਕਾਲ ਠਹਰਿਆ ਰਹੇ ਓਸ ਉਤੇ (ਭੀ) ਕੋਈ ਗੁਨਾਹ ਨਹੀਂ (ਏਹ ਰਯਾਇਤ) ਉਨਹਾਂ ਵਾਸਤੇ (ਹੈ) ਜੋ ਸੰਜਮ ਕਰਨ ਅਰ ਖੁਦਾ ਪਾਸੋਂ ਡਰਦੇ ਰਹੋ ਅਰ ਜਾਣਦੇ ਹੋ ਕਿ (ਕਿਆਮਤ ਦੇ ਦਿਨ) ਤੁਸੀਂ (ਸੰਪੂਰਣ) ਓਸੇ ਦੇ ਸਨਮੁਖ ਕੀਤੇ ਜਾਓਗੇ ॥੨੦੦॥ ਅਰ ( ਹੇ ਪੈਯੰਬਰ) ਕੋਈਕ ਪੁਰਖ ਐਸਾ ਹੈ ਜਿਸ ਦੀਆਂ ਬਾਤਾਂ ਤੁਹਾਨੂੰ ਦੁਨੀਆਂ ਦੀ ਜ਼ਿੰਦਗੀ ਵਿਚ ਸੁੰਦਰ ਪਰਤੀਤ ਹੁੰਦੀਆਂ ਹਨ ਅਰ ਉਹ ਆਪਣੀ ਦਿਲੀ ਬਾਰਤਾ ਸ਼ਰਧਾ ਉਤੇ ਖੁਦਾ ਨੂੰ ਸਾਖੀ ਨਿਯਤ ਕਰਦਾ ਹੈ, ਹਾਲਾਂ ਕਿ ਉਹ (ਤੁਹਾਡੇ) (ਸਭਨਾ) ਵੈਰੀਆਂ (ਨਾਲੋਂ) ਬਹੁਤਾ ਝਗੜੈਲੂ ਹੈ ॥੨੦੧॥ ਅਰ ਜਦੋਂ (ਤੁਹਾਡੇ ਪਾਸੋਂ) ਫਿਰ ਕੇ ਜਾਵੇ ਤਾਂ ਮੁਲਕ ਨੂੰ ਖੂੰਦ ਮਾਰੇ ਤਾਂ ਓਸ ਵਿਚ ਫਸਾਦ ਫੈਲਾਵੇ ਅਰ ਖੇਤੀ ਬਾੜੀ ਨੂੰ ਅਰ (ਆਦਮੀਆਂ ਅਰ ਜੀਵਾਂ ਦੀ) ਪਰਨਾਲੀ ਦਾ ਛੈ ਕਰੇ ਅਰ ਅੱਲਾ ਫਸਾਦ ਨੂੰ ਪਸੰਦ ਨਹੀਂ ਕਰਦਾ ॥੨੦੨॥ ਅਰ ਜਦੋਂ ਉਸ ਨੂੰ ਕਹਿਆ ਜਾਵੇ ਕਿ ਖੁਦਾ ਪਾਸੋਂ ਡਰੋ ਤਾਂ ਹੰਕਾਰ ਉਸ ਨੂੰ ਗੁਨਾਂਹ ਉਤੇ ਲਗਾ ਦੇਂਦਾ ਹੈ ਫੇਰ ਐਸੇ (ਨਿਕੰਮੇ) ਨੂੰ ( ਬਸ) ਜਹੱਨਮ ਕਾਫੀ ਹੈ ਅਰ ਉਹ