ਕੀ ਹੋ ਤਾਂ ਲਗ ਇਸੀ ਬਰ- ਨਹੀਂ ਪਸ -- (21 , ਅਰ ਵਾਂਗੇ ਤੋਬਾ ਪਏ ਨਵਾਂ ਨਾਂ ਦੀ ਦੀ 3i ਭਰ A ਪਾਰਾ ੧੫ ਸੂਰਤ ਕਹਫ ੧੮ ੩੨੩ (ਕੰਮ)ਨੂੰ ਕੱਲ ਕਰ ਲਵਾਂਗਾ ॥੨੩॥ਪਰੰਤੂ (ਹਾਂ ਇਸ ਪ੍ਰਕਾਰ ਆਖਿਆ ਕਰ ਕਿ ਪਰਮੇਸ਼ੁਰ ਦੀ ਇਛਾ ਹੋਈ ਤਾਂ(ਏਸ ਕੰਮ ਨੂੰ ਕੱਲ੍ਹ ਕਰ ਦੇਵਾਂਗੇ)ਅਰ ਯਦੀ ( ਇਨਸ਼ਾਇ ਅੱਲਾ ਆਖਣਾ) ਕਦੀ ਭੁਲ ਜਾਇਆ ਕਰੋ ਤਾਂ (ਜਦੋਂ ਯਾਦ ਆ ਜਾਏ ਇਨਯਾਇ ਅੱਲਾ ਆਖਣ ਨਾਲ) ਆਪਣੇ ਪਰਵਰਦਿਗਾਰ ਨੂੰ ਯਾਦ ਕਰ ਲੀਤਾ ਕਰੋ ਅਰ ਆਖ ਦੇਵੋ ਕਿ ਉਮੈਦ ਹੈ ਕਿ ਮੇਰਾ ਪਰਵਰਦਿਗਾਰ ਏਸ ਨਾਲੋਂ ਅਧਿਕ ਰਾਹ ਦਾ ਪਾਸਾ ਮੇਰੇ ਤਾਈਂ ਬਤਾਵੇ॥੨੪॥ ਅਰ ( ਇਸਹਾਬ ਕਹਫ ) ਆਪਣੀ ਕੰਦਰਾ ਵਿਚ ਤਿੰਨ ਸੌ ਬਰਸ ਰਹੇ ਅਰ ਨੌ ( ਬਰਸ ਉਸ ਦੇ ਉਤੇ ) ਹੋਰ ਰਹੇ ॥੨੫॥ (ਤਾਂ ਏਹਾਂ ਤਾਈਂ) ਆਖੋ ਕਿ ਜਿਤਨਾ ਚਿਰ ( ਇਸਹਾਬ ਕਹਫ ) ਕੰਦਰਾ ਵਿਚ ਰਹੇ ਅੱਲਾ ( ਤੁਸਾਂ ਨਾਲੋਂ ) ਭਲੀ ਪ੍ਰਕਾਰ ਜਾਣਦਾ ਹੈ ਪ੍ਰਿਥਵੀ ਅਕਾਸ਼ ਦੀ ਗੁਪਤ(ਵਿਦਯਾ) ਓਸੇ ਨੂੰ ਹੀ ਹੈ (ਧਨ ਵਾਹਿਗੁਰੂ) ਕਿਆ ਹੀ ਦੇਖਣ ਵਾਲਾ ਅਰ ਕਿਆ ਹੀ ਸੁਣਨੇ ਵਾਲਾ ਹੈ ਉਸ ਦੇ ਸਿਵਾ ਲੋਕਾਂ ਦਾ ਕੋਈ ਕਾਰਸਾਜੀ ਨਹੀਂ ਅਰ ਨਾਂ ਹੀ ਉਹ ਆਪਣੇ ਹੁਕਮ ਵਿਚ ਕਿਸੇ ਨੂੰ ਸ਼ਰੀਕ ਹੀ ਕਰਦਾ ਹੈ ॥੨੬॥ ਅਰ ਤੁਹਾਡੇ ਪਰਵਰਦਿਗਾਰ ਦੀ ਕਿਤਾਬ ਜੋ ਵਹੀ (ਆਕਾਸ਼ ਬਾਣੀ) ਦਵਾਰਾ ਤੁਸਾਂ ਪਾਸ ਪ੍ਰਾਪਤ ਹੋਈ ਹੈ ਉਸ ਨੂੰ ਪੜ੍ਹਦੇ ਹੀ ਰਿਹਾ ਕਰੋ ਉਸਦੀਆਂ ਗੱਲਾਂ ਨੂੰ ਕੋਈ ਬਦਲ ਨਹੀਂ ਸਕਦਾ ਅਰ ਉਸ ਦੇ ਸਿਵਾ ਤੁਸਾਂ ਦਾ ਆਸਰਾ ਭੀ ਕੋਈ ਨਹੀਂ ॥ ੨੭ ਅਰ ਜੋ ਜੇ ਲਕ ਸਾਯੰ ਪਾਤ ਆਪਣੇ ਪਰਵਰਦਿਗਾਰ ਦੀ ਯਾਦ ਕਰਦੇ(ਅਰ) ਉਸੇ ਦੀ ਰਜਾਮੰਦੀ ਚਾਹੁੰਦੇ ਹਨ। ਉਨ੍ਹਾਂ ਦੇ ਨਾਲ (ਰਹਿਣ ਵਾਸਤੇ) ਆਪਣੇ ਆਪ ਨੂੰ ਮਜਬੂਰ ਕਰੋ ਅਰ ਤੁਹਾਡੀ ( ਦਿਆਲਤਾ ਦੀ ) ਦ੍ਰਿਸ਼ਟੀ ਉਨਹਾਂ ਉਤੋਂ (ਕਦਾਪਿ)ਹਟਨੀ ਨਾ ਪਾਵੇ ਕਿ ਸੰਸਾਰਕ ਜੀਵਨ ਦੇ ਸਾਜੋ ਸਮਾਨ (ਸਾਮਗਰੀ) ਦਾ ਪਾਸ ਕਰਨੇ ਲਗ ਜਾਓ ਅਰ ਐਸੇ ਪੁਰਖ ਦੇ ਕਦਾਪਿ ਆਖੇ ਨਾ ਲਗਣਾ ਜਿਸ ਦੇ ਦਿਲ ਨੂੰ ਅਸਾਂ ਆਪਣੀ ਯਾਦਗੀਰੀ ਤੋਂ ਗਾਫਲ ਕਰ ਦਿਤਾ ਹੈ ਅਰ ਉਹ ਆਪਣਿਆਂ ਮਨੋਰਥਾਂ ਦੇ ਪਿਛੇ ਲਗਾ ਫਿਰਦਾ ਹੈ ਅਰ ਓਸ ਦੀ ਪਰਤੀ ਸੀਮਾਂ ਤੋਂ ਉਲੰਘਣ ਕਰ ਗਈ ਹੈ ॥੨੮॥ ਅਰ(ਇਹਨਾਂ ਨੂੰ) ਆਖੌ (ਕਿ ਇਹ ਕੁਰਾਨ ਸਚ ਮੁਚ ਤੁਸਾਂ ਦੇ ਪਰਵਰਦਿਗਾਰ ਦੇ ਪਾਸੋਂ (ਹੀ ਉਤਰਿਆ) ਹੈ ਫੇਰ ਜਿਸ ਦਾ ਚਿਤ ਚਾਹੇ ਮੁੰਨੇ ਜਿਸ ਦਾ ਚਿਤ ਚਾਹੇ ਨ ਮੰਨੇ । ( ਪਰੰਤੂ ਮੁਨਕਰਾਂ ਵਾਸਤੇ) ਤਾਂ ਅਸਾਂ ਨੇ ਐਸੀ ਅਗਨੀ ਤਿਆਰ ਕਰ ਰਖੀ ਹੈ ਜਿਸ ਦੀਆਂ ਲਾਟਾਂ ਉਨ੍ਹਾਂ ਨੂੰ ਚੁਫੇਰਿਓਂ ਘੇਰ ਲੈਣਗੀਆਂ। ਅਰ ਫਰਿਆਦਾਂ ਕਰਣਗੇ ਤਾਂ (ਜਿਸ) ਪਾਣੀ ਨਾਲ ਓਹਨਾਂ ਦੀ ਫਰਿਆਦ ਮੰਨੀ ਜਾਵੇਗੀ (ਉਹ ਪਾਣੀ ਏਤਨਾ ਗਰਮ ਹੋਵੇਗਾ) ਕਿ ਜੈਸਾ ਪੰਘਿਰਿਆ ਹੋਇਆ ਤਾਂਬਾ ( ਅਰ ) ਉਹ ਮੂੰਹਾਂ ਨੂੰ ਸਾੜ ਸਟੇਗਾ।( ਕੈਸਾ ਹੀ ) ਬੁਰਾ ਪਾਣੀ ਹੈ ਅਰ ( ਨਰਕ ਭੀ ) ਸੁਖ ਅਰਾਮ ਦੇ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/323
ਦਿੱਖ