ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/324

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

t. ३२४ ਪੀਰੀ ੧੫ ਸੂਰਤ ਕਹਫ ੧੮ ਇਤਬਾਰ ਨਾਲ ਕੈਸਾ ਹੀ ਬੁਰਾ ਅਸਥਾਨ ਹੈ ॥ ੨੯ ॥ ਨਿਰਸੰਦੇਹ ਜੋ ਪੁਰਖ ਈਮਾਨਧਾਰੀ ਅਰ ਸ਼ੁਭ ਕਰਮ ਕਾਰੀ ਹਨ ( ਆਖਰਤ ਵਿਚ ਉਨ੍ਹਾਂ ਵਾਸਤੇ ਬੜੇ ਰਸਕਸ ਹਨ। ਕਾਹੇ ਤੇ ) ਜੋ ਪਰਖ ਸ਼ੁਭ ਕਰਮ ਕਰੇ ਅਸੀਂ ਓਸਦੇ ਫਲ ਵਿਅਰਥ ਨਹੀਂ ਹੋਣ ਦਿਤਾ ਕਰਦੇ ॥ ੩੦॥ ਇਹੋ ਹੀ ਲੋਕ ਹਨ ਜਿਨ੍ਹਾਂ ਰਹਿਣ ਵਾਸਤੇ ( ਸਵਰਗ ਦੇ ) ਸਦੀਵੀ ਬਾਗ ਹਨ ਉਨ੍ਹਾਂ ਲੋਕਾਂ ( ਦਿਆਂ ਮਹਿਲਾਂ ਦੇ ) ਹੇਠੋਂ ਨਦੀਆਂ ( ਪਈਆਂ ) ਵਗਦੀਆਂ ਹੋਣਗੀਆਂ। ਉਨ੍ਹਾਂ ਨੂੰ ਉਥੇ ਸੂਰਨ ਦੇ ਕੰਗਣ ਪਹਿਰਾਏ ਜਾਵਣਗੇ ਅਰ ਉਹ ਮਹੀਨ ਤਬਾ ਦਬੀਜਹਰਾ ਪਟੰਬਰ(ਨਾਲ)ਸਰੀਰਨੂੰ ਸ਼ਸ਼ੋਭਿਤ ਕਰਨਗੇ(ਅਰ)ਓਥੇ ਸਿੰਘਾਸਨਾਂ ਉਤੇ ਤਕੀਏ (ਸਰਹਾਣੇ) ਲਾਈ (ਬੈਠੇ) ਹੋਏ ਹੋਵਣਗੇ।( ਕੈਸਾ ਹੀ ) ਸ਼ੁਭ ਫਲ ਹੈ ਅਰ (ਸੂਰਗ ਭੀ ਸੁਖ) ਅਨੰਦ ਦਾ ਕੈਸਾ ਉੱਤਮ ਅਸਥਾਨ ਹੈ ॥ ੩੧॥ ਰੁਕੂਹ ੪ ॥ ਅਰ (ਹੇ ਪੈਯੰਬਰ) ਏਹਨਾਂ ਲੋਕਾਂ ਅਗੇ ਉਨ੍ਹਾਂ ਦੋ ਪੁਰਖਾਂ ਦਾ ਦ੍ਰਿਸ਼ਟਾਂਤ ਵਰਣਨ ਕਰੇ ਜਿਨ੍ਹਾਂ ਵਿਚੋਂ ਇਕ ਨੂੰ ਅਸਾਂ ਨੇ ਅੰਗੂਰ ਦੇ ਦੋ ਬਾਗ ਦੇ ਰਖੇ ਸਨ ਅਰ ਅਸਾਂ ਨੇ ਉਨਾਂ ਦੇ ਚਾਰ ਚੁਫੇਰੇ ਖਜੂਰ ਦੇ ਦਰਖਤ ਲਗਾ ਰਖੇ ਸਨ,ਅਰ ਅਸਾਂ ਨੇ ਦੋਨਾਂ(ਬਾਗਾਂ) ਦੇ ਵਿਚਕਾਰ ਵਿਚਕਾਰ ਖੇਤੀ (ਭੀ) ਲਗਾ ਰਖੀ ਸੀ॥੩੨॥(ਅਰ ਦੋਨੋਂ ਬਾਗ(ਭਲੀ ਪ੍ਰਕਾਰ)ਆਪਣੇ ਫਲ ਲਾਏ ਅਰ ਫਲ (ਲਗਾਉਣ) ਵਿਚ ਕਿਸੇ ਪ੍ਰਕਾਰ ਦੀ ਕਮੀ ਨਾ ਰਖੀ ਅਰ ਦੋਨਾਂ ( ਬਾਗਾਂ ) ਦੇ ਵਿਚਕਾਰ ਅਸਾਂ ਨਦੀ ਭੀ ਲਹਿਰਾ ਰਖੀ ਸੀ॥੩੩॥ ਤਾਂ ਬਾਗਾਂ ਦੇ ਸ੍ਵਾਮੀ ਦੇ ਪਾਸ (ਹਰ ਸਮੇਂ ਭਾਂਤ ਭਾਂਤ ਦੀ) ਪੈਦਾਵਾਰ ਮੌਜੂਦ ਰਹਿੰਦੀ ਸੀ ਇਕ ਦਿਨ ਇਹ ਪੁਰਖ ਆਪਣੇ (ਕਿਸੇ) ਦੋਸਤ ਨਾਲ ਵਾਲਾਂ ਕਰਦਾ ੨ ਬੋਲ ਉਠਿਆ ਕਿ ਮੈਂ ਤੇਰੇ ਨਾਲੋਂ ਅਧਿਕ ਧਨਵਾਨ ਹਾਂ। ਅਰ (ਮੇਰਾ) ਜੱਥਾ (ਭੀ) ਬੜਾ ਸਬਲ (ਜੱਥਾ) ਹੈ ॥੩੪॥ ਅਰ (ਉਹ ਇਹ ਗਲਾਂ ਕਰਦਾ ਹੋਇਆ) ਆਪਣੇ ਬਾਗ ਦੇ ਵਿਚ ਗਇਆ ਅਰ ਉਹ (ਨਾਹੱਕ ਦੇ ਹੰਕਾਰ ਵਿਚ) ਆਪਣੇ ਆਤਮਾਂ ਉਤੇ ਆਪ ਹੀ ਜ਼ੁਲਮ ਕਰ ਰਹਿਆ ਸੀ ਲਗਾ ਆਖਣ ਕਿ ਮੈਂ ਨਹੀਂ ਸਮਝਦਾ ਕਿ ਇਹ (ਬਾਗ) ਕਦੇ (ਭੀ) ਬਰਬਾਦ ਹੋਵੇ॥ ੩੫ ॥ ਅਰ ਮੈਂ (ਇਹ ਭੀ) ਨਹੀਂ ਸਮਝਦਾ ਕਿ ਕਿਆਮਤ ਪ੍ਰਾਪਤ ਹੋਵੇ ਅਰ ਜੇਕਰ(ਹੋਈ ਵੀ ਤਾਂ ਜਦੋਂ)ਮੈਂ ਆਪਣੇ ਪਰਵਰਦਿਗਾਰ ਦੇ ਪਾਸੇ ਲੌਟਾਇਆ ਜਾਵਾਂਗਾ ( ਤਾਂ ਜਿਥੇ ਲੋਟਕੇ ਜਾਵਾਂਗਾ ਬਹਰਹਾਲ) ਇਸ (ਦੁਨੀਆਂ) ਨਾਲੋਂ(ਤਾਂ ਉਸ ਜਗਹਾਂ ਨੂੰ) ਉੱਤਮ ਹੀ ਪਾਵਾਂਗਾ ॥ ੩੬ ॥ ਉਸ ਦਾ ਮਿੱਤਰ ਜੋ ਉਸ ਦੇ ਨਾਲ ਗੱਲਾਂ ਕਰਦਾ ਜਾਂਦਾ ਸੀ ਬੋਲ ਉਠਿਆ ਕਿ ਕੀ ਤੂੰ ਉਸ (ਪਰਵਰਦਿਗਾਰ)ਦਾ ਮੁਨਕਰ ਹੈਂ ਜਿਸ ਨੇ ਤੁਸਾਂ ਤਾਈਂ (ਪਹਿਲੇ) ਮਿਟੀ ਵਿਚੋਂ ਫੇਰ ਬੀਰਜ ਵਿਚੋਂ ਉਤਪੰਨ ਕੀਤਾ ਫੇਰ ਤੁਸਾਂ ਤਾਈਂ ਪੂਰਾ ਆਦਮੀ ਬਨਾ ਦਿਤਾ॥ ੩੭ ॥ ਪਰੰਤੂ ਮੈਂ ਤਾਂ ( ਇਹ Digitized by Panjab Digital Library | www.panjabdigilib.org