ਪੰਨਾ:ਕੁਰਾਨ ਮਜੀਦ (1932).pdf/34

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

३४ ਪਾਰੀ ੨ ਮੰਜ਼ਲ ੧ . ਸੁਰਤ ਬਕਰੋ ੨ ਵਿਚ ਪਰਾਪਤ ਹੋ ਜਾਓਗੇ | ਅਰ ਅਜੇ ਤਾਂ ਤੁਹਾਨੂੰ ਉਨ੍ਹਾਂ ਲੋਕਾਂ ਵਰਗੀ ਦਿਸ਼ਾ ਪੇਸ਼ ਨਹੀਂ ਆਈ ਜੋ ਤੁਹਾਡੇ ਨਾਲੋਂ ਭੂਤ ਸਮੇਂ ਵਿਚ ਹੋ ਚੁਕੇ ਹਨ ਕਿ ਉਨ੍ਹਾਂ ਨੂੰ ਸਖਤੀਆਂ (ਭੀ) ਪਰਾਪਤ ਹੋਈਆਂ ਅਰ ਤਕਲੀਫਾਂ (ਭੀ ਪਰਾਪਤ ਹੋਈਆਂ) ਅਰ ਝੜੇ ਝੁਫਾੜੇ (ਭੀ) ਗਏ, ਏਥੋਂ ਤਕ ਕਿ ਪਯੰਬਰ ਅਰ ਈਮਾਨ ਵਾਲੇ ਜੋ ਉਨ੍ਹਾਂ ਦੇ ਸੰਗੀ ਸਾਥੀ ਸਨ, ਚੀਕ ਉਠੇ ਕਿ ਆਖਰ) ਖੁਦਾ ਦੀ ਮਦਦ ਦਾ ਕੋਈ ਸਮਾਂ ਭੀ ਹੋ ? ਸੰਭਲੋ ਸੰਭਲੋ ਅੱਲਾ ਦੀ ਮਦਦ ਸਮੀਪ ਹੈ।੨੧੧॥(ਹੇ ਪੈਯੰਬਰ)ਤੁਹਾਡੇ ਪਾਸੋਂ (ਲੋਗ) ਪਛਦੇ ਹਨ ਕਿ (ਖੁਦਾ ਦੇ ਮਾਰਗ ਵਿਚ) ਕੀਹ ਖਰਚ ਕਰੀਏ ਤਾਂ (ਉਨ੍ਹਾਂ ਨੂੰ ਕਹਿ ਦਿਓ ਕਿ (ਦਾਨ ਪ੍ਰਨਾਲੀ ਨਾਲ) ਜੋ ਕੁਛ ਭੀ ਖਰਚ ਕਰੋ ਤਾਂ ਉਹ ਤੁਹਾਡੇ) ਮਾਤਾ ਪਿਤਾ ਦਾ ਹੱਕ ਹੈ ਅਰ ਸਮੀਪੀ ਸੰਬੰਧੀਆਂ ਦਾ ਅਰ ਮਾਂ ਮਹਿਟਰਾਂ ਦਾ ਅਰ ਲੋੜਵੰਦਾਂ ਦਾ ਅਰ ਮੁਸਾਫਰਾਂ ਦਾ ਅਰ ਤੁਸੀਂ ਕੋਈ ਭੀ ਭਲਾਈ (ਲੋਗਾਂ ਦੇ ਨਾਲ ਕਰੋਗੇ ਤਾਂ ਅੱਲਾ ਉਸਨੂੰ ਜਾਣਦਾ ਹੈ ॥੨੧੨॥ ਤੁਹਾਡੇ ਉਤੇ ਜੁਧ ਜੰਗ ਫਰਜ ਕੀਤਾ ਗਿਆ ਅਰ ਉਹ ਤੁਹਾਨੂੰ ਨਾ ਪਸੰਦ ਭੀ ਮਾਲੂਮ ਹੋਵੇਗ੨੧੩॥ਅਰ ਅਸਚਰਜ ਨਹੀਂ ਕਿ ਇਕ ਵਸਤੂ ਤੁਹਾਨੂੰ ਬੁਰੀ ਲਗੇ ਅਰ ਉਹ ਤੁਹਾਡੇ ਲਈ ਭਲੀ ਹੋਵੇ ਅਰ ਅਸਚਰਜ ਨਹੀਂ ਕਿ ਇਕ ਵਸਤੂ ਤੁਹਾਨੂੰ ਭਲੀ ਲਗੇ ਅਰ ਤੁਹਾਡੇ ਵਾਸਤੇ ਬੁਰੀ ਹੋਵੇ ਔਰ ਅੱਲਾ ਜਾਣਦਾ ਹੈ ਅਰ ਤੁਸੀਂ ਨਹੀਂ ਜਾਣਦੇ ॥੨੧੪ ॥ ਕੂਹ ੨੬ ॥ | ਤੁਹਾਡੇ ਪਾਸੋਂ ਪਛਦੇ ਹਨ ਕਿ ਹਰਾਮ ਦੇ(ਸਤਕਾਰ ਵਾਲੇ)ਮਹੀਨਿਆਂ ਵਿਚ ਲੜਨਾ ਕੈਸਾ ਹੈ (ਏਹਨਾਂ ਨੂੰ ਸਮਝਾ ਦਿਓ ਕਿ ਅਦਬ ਵਾਲਿਆਂ(ਹਰਾਮ)ਮਹਾਂਨਿਆਂ ਵਿਚ ਲੜਾਈ ਭੜਾਈ ਕਰਨੀ (ਬੜਾ) ਦੋਸ਼ ਹੈ ਪਰੰਤੂ ਅੱਲਾ ਦੇ ਮਾਰਗ ਥੀਂ ਰੋਕਣਾ ਅਰ ਖੁਦਾ ਨੂੰ (ਜੈਸਾ ਓਸ ਦੇ ਮੰਨਣ ਦਾ ਹੱਕ ਹੈ) ਨਾ ਮੰਨਣਾ ਅਰ ਅਦਬ ਵਾਲੀ ਮਸਜਦ (ਅਰਥਾਤ ਖਾਨੇ ਕਾਬੇ) ਵਿਚ ਨਾ ਜਾਣ ਦੇਣਾ ਅਰ ਉਨ੍ਹਾਂ ਲੋਗਾਂ ਨੂੰ ਜੋ) ਉਸ (ਮਸਜਦ) ਵਿਚ ਰਹਿਣ ਵਾਲਿਆਂ ਨੂੰ ਏਸ ਵਿਚੋਂ ਨਿਕਾਸ ਦੇਣਾ ਅੱਲਾ ਦੇ ਸਮੀਪ(ਉਸ ਨਾਲੋਂ ਭੀ) ਬੜਾ ਪਾਪ ਹੈ ਅਰ ਬਖੇੜਾ (ਫਿਤਨਾ) ਲਹੂ ਵਟੀਵਣ ਨਾਲੋਂ ਵੀ ਮਹਾਂਪਾਪ ਹੈ ਅਰ(ਕਾਫਰ)ਸਦਾ ਤੁਹਾਡੇ ਨਾਲ ਯੁੱਧ ਹੀ ਕਰਦੇ ਰਹਿਣਗੇ, ਏਥੋਂ ਤਕ ਕਿ ਇਹਨਾਂ ਦਾ ਵੱਸ ਚਲੇ ਤਾਂ ਤੁਹਾਨੂੰ ਤੁਹਾਡੇ ਦੀਨ ਥੀਂ (ਭੀ) ਬੇਮੁਖ ਕਰ ਦੇਣ ਅਰ ਜੋ ਤੁਹਾਡੇ ਵਿਚੋਂ ਆਪਨੇ ਦੀਨ ਥੀਂ ਬੇਮੁਖ ਹੋਵੇਗਾ ਅਰ ਬੇਮੁਖੀ ਦੀ ਅਵਸਥਾ ਵਿਚ ਮਰ ਜਾਵੇਗਾ ਤਾਂ ਐਸਿਆਂ ਪੁਰਖਾਂ ਦਾ ਕੀਤਾ ਕਤਰਿਆ (ਕੀ) ਦੁਨੀਆਂ ਅਰ (ਕੀ) ਆਖਰਤ ਵਿਚ (ਸ) ਅਕਾਰਥ ਹੈ ਅਰ ਯਹੀ ਨਾਰਕੀ ਹਨ (ਅਰ) ਉਹ ਸਦਾ ਨਰਕਾਂ ਵਿਚ ਹੀ ਰਹਿਣਗੇ ॥੨੧੫ ॥ ਜੋ ਪੁਰਖ ਈਮਾਨ ਲੈ ਆਏ ਅਰ ਉਨ੍ਹਾਂ ਨੇ (ਅੱਲਾ ਦੇ ਰਾਹ ਵਿਚ ) ਦੇਸੀ ( ਹਿਜਰਤਾਂ ) ਭੀ ਹੋਇ ਅਰ ਅੱਲਾ ਦੀ ਰਾਹ Digitized by Panjab Digital Library / www.panjabdigilib.org