ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/353

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੧੬ ਸੂਰਤ ਤਾਂ ੨੦ ੩੫੩ ਇਹ ਲੋਕ ਸੰਜਮਤਾਈ ਧਾਰਨ ਕਰਨ।ਜਾਂ ਏਸ ਦੇ ਦਵਾਰਾ ਏਹਨਾਂ ( ਦੇ ਦਿਲਾਂ ) ਵਿਚ ਗੌਰ ( ਤਥਾ ਬਿਚਾਰ ) ਪੈਦਾ ਹੋਵੇ ॥ ੧੧੩ ॥ ਬਸ ਅੱਲਾ ਊਚ ਤੇ ਊਚਾ ਅਰ ( ਦੋਨਾਂ ਲੋਕਾਂ ਦਾ ) ਸਚਾ ਬਾਦਸ਼ਾਹ ਹੈ । ਅਰ (ਹੇ ਪੈਯੰਬਰ ਤੁਸਾਂ ਵਲ ਜੋ ਕੁਰਾਨ ਵਹੀ ਕੀਤਾ ਜਾਂਦਾ ਹੈ ) ਵਹੀ ਦੇ ਪੂਰਨ ਹੋਣ ਤੋਂ ਪ੍ਰਥਮ ਕੁਰਾਨ ( ਦੇ ਪੜ੍ਹਨ ) ਵਿਚ ਜਲਦੀ ਨਾ ਕੀਤਾ ਕਰੋ ਅਰ ਪ੍ਰਾਰਥਨਾਂ ਕਰਦੇ ਰਹੋ ਕਿ ਹੈ ਸਾਡੇ ਪਰਵਰਦਿਗਾਰ ਮੈਨੂੰ ਹੋਰ ਅਧਿਕ ਵਿਦਿਆ ਨਸੀਬ ਕਰ ॥੧੧੪ ॥ ਅਰੁ ਅਸਾਂ ਨੇ ( ਭੂਤਕਾਲ ਵਿਚ ) ਆਦਮ ਦੇ ਨਾਲ ( ਕਣਕ ਦੇ ਦਾਣੇ ਨਾ ਖਾਵਣ ਦੀ ) ਇਕ ਪਤਿਯਾ ( ਸੰਕਲਪ ) ਲੀਤਾ ਸੀ ਤਾਂ ਆਦਮ ( ਉਹਨੂੰ ) ਭੁਲਾ ਬੈਠਾ। ਅਰ ਅਸਾਂ ਨੈ ਓਸ ( ਦੇ ਸੰਕਲਪ ) ਵਿਚ ਦਰਿੜ੍ਹਤਾ ਨਾ ਪਾਈ ॥ ੧੧੫। ਰੁਕੂਹ ੬ ॥ ਅਰ ਜਦੋਂ ਅਸਾਂ ਫਰਿਸ਼ਤਿਆਂ ਨੂੰ ਆਖਿਆ ਆਦਮ ਅਗੇ ਮੱਥਾ ਟੇਕੋ ਤਾਂ ਸਾਰਿਆਂ ਨੇ ਹੀ ਮਥਾ ਟੇਕਿਆ। ਪਰੰਤੂ ਅਬਲੀਸ ਕਿ ਉਸ ਨੇ ਇਨ- ਕਾਰ ਕੀਤਾ ॥੧੧੬॥ ਤਾਂ ਅਸਾਂ ਨੇ ( ਆਦਮ ਨੂੰ ) ਆਖਿਆ ਕਿ ਆਦਮ ! ਇਹ ( ਅਬ- ਲੀਸ ਤੇਰਾ ਅਰ ਤੇਰੀ ਇਸਤ੍ਰੀ ਦਾ ਦੁਸ਼ਮਨ ਹੈ ਤਾਂ ਐਸਾ ਨਾ ਹੋਵੇ ਕਿ ਤੁਸਾਂ ਦੋਨਾਂ ਨੂੰ ਸਵਰਗੋਂ ਬਾਹਰ ਕਢਾ ਦੇਵੇ। ਅਰ ਤੁਸਾਂ ਦੀ ਸ਼ਾਮਤ ਆ ਜਾਵੇ॥੧੧੭ ॥ ( ਅਰ ) ਏਥੇ ( ਬਹਿਸ਼ਤ ਵਿਚ ਤਾਂ ਤੁਸਾਂ ਨੂੰ ਐਸੇ ਆਨੰਦ ਹਨ ਕਿ ) ਨਾ ਤੁਸੀਂ ਭੁਖੇ ਰਹਿੰਦੇ ਹੋ ਅਰ ਨਾ ਨੰਗੇ ਰਹਿੰਦੇ ਹੋ ॥੧੧੮॥ ਅਰ ਹੋਰ ਇਹ ਕਿ ਏਥੇ ਨਾ ਤੁਸਾਂ ਨੂੰ ਤ੍ਰਿਖਾ ਲਗਦੀ ਹੈ ਅਰ ਨਾ ਧੁਪ ਵਿਚ ਰਹਿੰਦੇ ਹੋ ॥੧੧੯॥ ਫੇਰ ਸ਼ੈਤਾਨ ਨੇ ਆਦਮ ਨੂੰ ਫੁਸਲਾਇਆ ( ਅਰ ਓਹਨੂੰ ) ਆਖਿਆ ਕਿ ਆਦਮ ! ਆਖੇਂ ਤਾਂ ਤੈਨੂੰ ਸਦੀਵ ਵਾਲਾ ਦਰਖਤ ਦਸਾਂ ( ਕਿ ਜਿਸ ਨੂੰ ਖਾ ਕੇ ਸਦੀਵ ਜੀਉਂਦੇ ਰਹੋ ) ਅਰ ਐਸੀ ਰਾਜਧਾਨੀ ਜੋ ( ਕਦਾਪਿ ) ਪੁਰਾਨੀ ਨਾ ਹੋਵੇ ( ਅਰਥਾਤ ਓਸ ਵਿਚ ਕਿਸੇ ਪਰਕਾਰ ਦੀ ਹਾਨੀ ਨਾ ਹੋਵੇ) ॥੧੨੦ ਅਤ ਏਵ ਦੋਨੋਂ ( ਮੀਆਂ ਬੀਬੀ ) ਨੇ ( ਮਨਾ ਕੀਤੇ ਹੋਏ ) ਦਰਖਤ ਵਿਚੋਂ ( ਓਸ ਦਾ ਫਲ ) ਖਾ ਲੀਤਾ ਤਾਂ ਆਪੋ ( ਆਪਣੀਆਂ ) ਪਰਦੇ ਦੀਆਂ ਵਸਤਾਂ ਓਹਨਾਂ ਦੀਆਂ ਪਰਗਟ ਹੋ ਗਈਆਂ ਅਰ ਲਗੇ ( ਬਹਿਸ਼ਤ ਵਾਲੇ ) ਬਾਗ ਦੇ ਪੱਤਰ ਚਮੋ- ਝਨ ਅਰ ਆਦਮ ਨੇ ਆਪਣੇ ਪਰਵਰਦਿਗਾਰ ਦੀ ਨਾ ਫੁਰਮਾਨੀ ਕੀਤੀ । ਅਰ ( ਪਰਸਵਾਰਥ ਦੇ ਮਾਰਗੋ ) ਭੁਲ ਗਏ ॥੧੨੧ ॥ ਫੇਰ ( ਅੰਤ ਨੂੰ ) ਓਹਨਾਂ ਦੇ ਪਰਵਰਦਿਗਾਰ ਨੇ ਓਹਨਾਂ ਨੂੰ ਨਿਵਾਜ਼ਾ ਅਰ ਓਹਨਾਂ ਦੀ ਤੋਬਾ ਕਬੂਲ ਕੀਤੀ ਅਰ (ਓਹਨਾਂ ਨੂੰ ਆਪਣੀ ਆਗਿਆ ਦਾ) ਰਸਤਾ ਦਿਖਾਇਆ Digitized by Panjab Digital Library | www.panjabdigilib.org