ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/354

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

३५४ ਪਾਰਾ ੧੬ ਸੂਰਤ ਤੋਂ ੨੦ ॥ ੧੨੨॥( ਜਦੋਂ ਆਦਮ ਨੇ ਨਾ ਫਰਮਾਨੀ ਕੀਤੀ ਤਾਂ ਖੁਦਾ ਨੇ ਸ਼ੈਤਾਨ ਅਰ ਆਦਮ ਨੂੰ ) ਹੁਕਮ ਦਿਤਾ ਕਿ ਤੁਸੀਂ ਦੋਵੇਂ ਸਵਰਗ ਵਿਚੋਂ ਹੇਠਾਂ ਉਤਰ ਜਾਓ | ਇਕ ਦਾ ਇਕ ਵੈਰੀ ( ਅਰ ਪ੍ਰਿਥਵੀ ਉਤੇ ਫਲੋ ਫੁਲੋ ) । ਫੇਰ ਯਦੀ ਤੁਸਾਂ ਦੇ ( ਅਰਥਾਤ ਤੁਸਾਂ ਦੀਆਂ ਨਸਲਾਂ ਦੇ ) ਪਾਸ ਸਾਡੇ ਵਲੋਂ ਉਪਦੇਸ਼ ਆਵੇ ਤਾਂ ਜੋ ਸਾਡੇ ਉਪਦੇਸ਼ ਉਤੇ ਤੁਰੇਗਾ ਨਾ ( ਤਾਂ ਸਤ ਮਾਰਗੋਂ ) ਭੁਲੇਗਾ ਅਰ ਨਾ(ਅੰਤ ਨੂੰ ਨਿਤਯ ਦੀ ਹਲਾਕਤ(ਵੈਰਾਨੀ ਵਿਚ ਪਵੇਗਾ॥੧੨੩॥ ਅਰ ਜਿਸ ਨੇ ਸਾਡੀ ਯਾਦੋਂ (ਸਿਮਰਨ ਥੀਂ) ਮੂੰਹ ਮੋੜਿਆ ਤਾਂ ਉਸਦਾ ਜੀਵਨ ਤੰਗੀ ਵਿਚ ਗੁਜਰੇਗਾ ਅਰ ਪਰਲੋ ਦੇ ਦਿਨ (ਭੀ) ਅਸੀਂ ਉਸ ਨੂੰ ਅੰਧਿਆ ( ਕਰਕੇ ) ਉਠਾਵਾਂਗੇ ॥੧੨੪ ॥ ( ਅਰ ਉਹ ) ਆਖੇਗਾ ਕਿ ਹੇ ਮੇਰੇ ਪਰਵਰਦਿਗਾਰ ਤੂਨੇ ਮੈਨੂੰ ਅੰਧਿਆਂ ( ਕਰਕੇ ) ਕਿਉਂ ਉਠਾਇਆ ਅਰ ਮੈਂ ਤਾਂ ( ਸੰਸਾਰ ਵਿਚ ਭਲੀ ਪਰਕਾਰ ) ਵੇਖਦਾ ( ਭਾਲਦਾ ) ਸਾਂ ॥ ੧੨੫ ॥ ( ਖੁਦਾ ) ਕਹੇਗਾ ਕਿ ਐਸਾ ਹੀ ( ਹੋਣਾ ਚਾਹੀਦਾ ਸੀ । ਸੰਸਾਰ ਵਿਚ ) ਸਾਡੀਆਂ ਆਇਤਾਂ ਤੇਰੇ ਪਾਸ ਆਈਆਂ ਪਰੰਤੂ ਤੂਨੇ ਓਨਨਾਂ ਨੂੰ ਭੁਲਾ ਦਿਤਾ । ਅਰ ਉਸੀ ਪਕਾਰ ਅਜ ਤੇਰੀ ( ਬੀ ) ਖਬਰ ਨਾ ਲੀਤੀ ਜਾਵੇ ਗੀ॥੧੨੬॥ ਅਰ ਜੋ ਪੁਰਖ ( ਸੀਮਾਂ ) ਨੂੰ ਉਲੰਘਨ ਕਰ ਚਲਿਆ ਅਰ ਆਪਨੇ ਪਰਵਰਦਿਗਾਰ ਦੀਆਂ ਆਇਤਾਂ ਉਤੇ ਈਮਾਨ ਨਾਂ ਧਾਰਿਆ ਅਸੀਂ ਉਸ ਨੂੰ ਐਸਾ ਹੀ ਬਦਲਾ ਦਿਤਾ ਕਰਦੇ ਹਾਂ ਅਰ ਅੰਤ ਦਾ ਕਸ਼ਟ ( ਸੰਸਾਰਕ ਕਸ਼ਟ ਨਾਲੋਂ ) ਬਹੁਤ ਹੀ ਸਖਤ ਤਥਾ ਚਿਰ ਅਸਥਾਈ ਹੈ ॥੧੨੭॥ ਕੀ ਲੋਕਾਂ ਨੂੰ ਏਸ ਗਲੋਂ ਸਿਖ੍ਯਾ ਨਾ ਮਿਲੀ ਕਿ ਇਹਨਾਂ ਨਾਲੋਂ ਪਹਿਲੇ ਅਸੀਂ ਕਿਤਨੀਆਂ ਜਮਾਇਤਾਂ ਨੂੰ ਹਲਾਕ ਕਰਕੇ ਮਾਰ ਸਿਟਿਆ ( ਅਰ ਹੁਣ ) ਇਹ ਲਕ ਓਹਨਾਂ ਦੇ ਰਹਿਣ ਬਹਿਣ ਵਾਲੇ ਅਸਥਾਨ ਵਿਚ ਹੀ ਤੁਰਦੇ ( ਫਿਰਦੇ ਹਨ ) ਜੋ ਪੁਰਖ ਬੁਧੀਵਾਨ ਹਨ ਓਹਨਾ ਦੇ ਵਾਸਤੇ ਏਸੇ ( ਇਕ ਗਲ ) ਵਿਚ ( ਖੁਦਾ ਦੀ ਕੁਦਰਤ ਦੀਆਂ ਬਹੁਤ ਸਾਰੀਆਂ ) ਨਿਸ਼ਾਨੀਆਂ ( ਵਿਦਮਾਨ ) ਹਨ ॥ ੧੨੮॥ ਰਕੂਹ ੭॥ ਅਰ ( ਹੇ ਪੈ ੰਬਰ ਲੋਕਾਂ ਦੇ ਕਰਮ ਤਾਂ ਐਸੇ ਹਨ ਕਿ ) ਯਦੀ ਤੁਸਾਂ ਦੇ ਪਰਵਰਵਿਗਾਰ ਨੇ ਪ੍ਰਥਮ ਤੋਂ ਹੀ ਇਕ ਬਾਰਤਾ ਨਾ ਦਸੀ ਹੁੰਦੀ ਅਰ ( ਅੰਤਿਮ ਫੈਸਲੇ ਦੀ ਇਕ ) ਅਵਧੀ ਨਿਯਤ ਨਾ (ਕੀਤੀ) ਹੁੰਦੀ ਤਾਂ ਕਸ਼ਟ ਦਾ ਪਰਾਪਤ ਹੋਣਾ ਇਕ ਲਾਜ਼ਮੀ ਬਾਰਤਾ ਸੀ ॥ ੧੨੯ ॥ ਤਾਂ (ਹੇ ਪੈਯੰਬਰ ) ਜੈਸੀਆਂ ਗਲਾਂ ( ਇਹ ਕਾਫਰ ) ਕਹਿੰਦੇ ਹਨ ਉਨਹਾਂ ਉਤੇ ਸਬਰ ਕਰੋ । ਅਰ ਸੂਰਜ ਦੇ ਨਿਕਲਨ ਨਾਲੋਂ ਪ੍ਰਥਮ ਅਰ ( ਹੋਰ ਓਸ ਦੇ ਡੁੱਬਣ ਨਾਲੋਂ ਪ੍ਰਥਮ ਆਪਣੇ ਪਰਵਰਦਿਗਾਰ ਦੀ ਉਸਤਤੀ ਦੇ Digitized by Panjab Digital Library | www.panjabdigilib.org